ਹੀਰਾ ਲਾਲ ਸਰਬਸੰਮਤੀ ਨਾਲ ਬਲਾਕ ਪ੍ਰਧਾਨ ਨਿਯੁਕਤ

ਗੜਸ਼ੰਕਰ (ਦ ਸਟੈਲਰ ਨਿਊਜ਼), ਰਿਪੋਰਟ- ਹਰਦੀਪ ਚੌਹਾਨ। ਅੱਜ ਗੜਸ਼ੰਕਰ ਵਿਚ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਦੀ ਮੀਟਿੰਗ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਦੀ ਅਗਵਾਈ ਵਿਚ ਹੋਈ। ਜਿਸ ਵਿਚ ਸੁਸਾਇਟੀ ਦੀ ਬਲਾਕ ਗੜਸ਼ੰਕਰ ਦੀ ਕਾਰਜਕਾਰਨੀ ਦੀ ਚੋਣ ਕੀਤੀ ਗਈ ਹੀਰਾ ਲਾਲ ਨੂੰ ਸਰਬਸੰਮਤੀ ਨਾਲ ਬਲਾਕ ਪ੍ਰਧਾਨ, ਜਸਵਿੰਦਰ ਭੱਟੀ ਨੂੰ ਸੀਨੀਅਰ ਵਾਇਸ ਪ੍ਰਧਾਨ, ਜਸਵਿੰਦਰ ਸਿੰਘ ਨੂੰ ਵਾਇਸ ਪ੍ਰਧਾਨ, ਗੁਰਪ੍ਰੀਤ ਸਿੰਘ ਨੂੰ ਜਨਰਲ ਸਕੱਤਰ ਵਰਿੰਦਰ ਕੁਮਾਰ ਨੂੰ ਸਕੱਤਰ ਅਤੇ ਰਜਨੀਸ਼ ਕੁਮਾਰ ਨੂੰ ਸਲਾਹਕਾਰ , ਨਿਯੁਕਤ ਕੀਤਾ ਗਿਆ।

Advertisements

ਮੀਟਿੰਗ ਵਿੱਚ ਮਾਸਟਰ ਜੀਤ ਰਾਮ ਰੱਤੂ ਜਿਲਾ ਸਕੱਤਰ ਉਚੇਚੇ ਤੌਰ ਤੇ ਸ਼ਾਮਿਲ ਹੋਏ ਉਹਨਾਂ ਨੇ ਚੁਣੇ ਹੋਏ ਅਹੁਦੇਦਾਰਾਂ ਨੂੰ ਵਧਾਈ ਦਿੱਤੀ। ਇਸ ਮੌਕੇ ਸਤੀਸ਼ ਕੁਮਾਰ ਸੋਨੀ ਨੇ ਦੱਸਿਆ ਕਿ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪਿਛਲੇ ਦੋ ਸਾਲਾਂ ਤੋਂ ਕੰਮ ਕਰ ਰਹੀ ਹੈ ਸਮਾਜਿਕ ਬੁਰਾਈਆਂ ਅਤੇ ਇਲਾਕੇ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਆਵਾਜ਼ ਉਠਾਉਂਦੀ ਰਹੀ ਹੈ।

ਇਸ ਮੌਕੇ ਨਵੇ ਚੁਣੇ ਹੋਏ ਬਲਾਕ ਪ੍ਰਧਾਨ ਹੀਰਾ ਲਾਲ ਨੇ ਕਿਹਾ ਕਿ ਉਹਨਾਂ ਨੇ ਸੁਸਾਇਟੀ ਦੇ ਪਿਛਲੇ ਸਮੇਂ ਦੌਰਾਨ ਕੀਤੇ ਗਏ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਸੰਸਥਾ ਨਾਲ ਜੁੜਨ ਦਾ ਫੈਸਲਾ ਕੀਤਾ ਹੈ ਅਤੇ ਉਹਨਾਂ ਨਾਲ ਚੁਣੇ ਗਏ ਬਲਾਕ ਟੀਮ ਦੇ ਸਾਰੇ ਆਹੁਦੇਦਾਰ ਸਮਾਜਸੇਵਾ ਦੇ ਖੇਤਰ ਵਿਚ ਪੂਰੀ ਇਮਾਨਦਾਰੀ ਨਾਲ ਕੰਮ ਕਰਨਗੇ।

LEAVE A REPLY

Please enter your comment!
Please enter your name here