ਸਿਹਤ ਵਿਭਾਗ ਨੇ ਵਿਸ਼ਵ ਪੱਧਰੀ ਸ਼ੂਗਰ ਦਿਵਸ ਨੇ ਲੋਕਾਂ ਨੂੰ ਕੀਤਾ ਜਾਗਰੂਕ 

ਹੁਸ਼ਿਆਰਪੁਰ(ਦਾ ਸਟੈਲਰ ਨਿਊਜ਼),ਰਿਪੋਰਟ- ਗੁਰਜੀਤ ਸੋਨੂੰ। ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਵਿਸ਼ਵ ਦੇ ਮੋਕੇ ਤੇ ਇਕ ਜਾਗਰੂਕ ਸੈਮੀਨਾਰ ਸਥਾਨਿਕ ਸਿਖਲਾਈ ਕੇਦਰ ਵਿਖੇ ਸਿਵਲ ਸਰਜਨ ਡਾ ਰੇਨੂੰ ਸੂਦ ਜੀ ਦੀ ਅਗਵਾਈ ਹੇਠ ਕਰਵਾਇਆ ਗਿਆ। ਸ਼ੂਗਰ ਬਿਮਾਰੀ ਅਜੋਕੇ ਜੀਵਨ ਸ਼ੈਲੀ ਦੀ ਦੇਣ ਹੈ ਅੱਜ ਇਨਸਾਨ ਸਰੀਰਕ ਗਤੀ ਵਿਧੀਆ ਨੂੰ ਛੱਡ ਕੇ ਅਰਾਮ ਪ੍ਰਸਤ ਹੋਣ ਕਰਕੇ ਬਹੁਤ ਸਾਰੀਆ ਬਿਮਾੰਰੀਆੰ ਦਾ ਸ਼ਿਕਾਰ ਹੋ ਰਿਹਾ ਜਿਵੇ ਵੱਧਦਾ ਬਲੱਡ ਪ੍ਰੈਸ਼ਰ , ਸਟਰੋਕ ਅਤੇ ਗੁਰਦਿਆ ਦੀ ਬਿਮਾਰੀ ਅਮ ਹੋ ਰਹੀ ਇਹ ਵਿਚਾਰ ਸਿਵਲ ਸਰਜਨ ਵੱਲੋ ਜਿਲਾਂ ਪੱਧਰੀ ਵਰਕਾਸ਼ਪ ਵਿੱਚ ਪੇਸ਼ ਕੀਤੇ ਗਏ । ਤਲੇ ਹੋਏ ਪਦਾਰਥ , ਜਿੰਕ ਫੂਡ ਅਤੇ ਘਿਊ ਦੀ ਜਿਆਦਾ ਵਰਤੋ ਹੋਣ ਕਰਕੇ ਜਿਥੇ ਮੋਟਾਪਾ ਹੋਣ ਨਾਲ ਸਰੀਰ ਵਿੱਚ ਚਰਬੀ ਦੀ ਮਾਤਰਾ ਵੱਧ ਜਾਦੀ ਹੈ ਜੋ ਖੂਨ ਵਹਿਣੀ ਨੂੰ ਪ੍ਰਭਾਵਿਤ ਕਰਦੀਆਂ ਹਨ ।

Advertisements

ਸ਼ੂਗਰ ਵਾਲੇ ਵਿਅਕਤੀ ਨੂੰ ਸਰੀਰਕ ਕਮਜੋਰੀ ਪਿਆਸ ਦਾ ਲੱਗਣਾ , ਬਾਰ ਬਾਰ ਪਿਸ਼ਾਬ ਆਉਣਾ ਮੁੱਖ ਨਿਸ਼ਾਨੀਆਂ ਹਨ । ਇਹ ਲੱਛਣ ਹੋਣ ਤੇ ਸਾਨੂੰ ਮਾਹਿਰ ਡਾ ਪਾਸੋ ਚੈਕਅਪ ਕਰਵਾ ਕੇ ਇਲਾਜ ਕਰਵਾਉਣ ਜਰੂਰੀ ਹੈ । ਇਸ ਮੋਕੇ ਤੇ ਡਾ ਸੇਵਾ ਸਿੰਘ ਜਿਲਾਂ ਸਿਹਤ ਅਫਸਰ ਵੱਲੋ ਦੱਸਿਆ ਗਿਆ ਕਿ ਸਾਨੂੰ ਆਪਣੀ ਰੋਜਾਨਾਂ ਖੁਰਾਕ ਵਿੱਚ ਸ਼ੂਗਰ ਦੀ ਵਰਤੋ ਘੱਟ ਕਰਨੀ ਚਹੀਦੀ ਹੈ । ਕਿਉਕਿ ਸਾਡੀ ਸਰੀਕ ਚੁਸਤੀ ਘੱਟ ਹੋਣ ਕਰਕੇ ਇਸ ਦੀ ਖਪਤ ਪੂਰੀ ਨਹੀ ਹੁੰਦੀ ਅਤੇ ਖੂਨ ਵਿੱਚ ਸ਼ੂਗਰ ਦੀ ਮਾਤਰਾ ਵੱਧ ਜਾਦੀ ਹੈ।

ਇਸ ਕੰਟਰੋਲ ਕਰਨ ਲਈ ਇਨਸੋਲੀਨ ਹਾਰਮੋਨ ਦੀ ਘਾਟ ਹੋ ਜਾਦੀ ਹੈ , ਡਾ ਰਜਿੰਦਰ ਰਾਜ ਜਿਲਾਂ ਪਰਿਵਾਰ ਭਲਾਈ ਅਫਸਰ ਨੇ ਅਜੋਕੇ ਸਮੇ ਦੀ ਜੀਵਨ ਸ਼ੈਲੀ ਵਿੱਚ ਬਦਲਾਅ ਕਰਦੇ ਹੋਏ ਰੋਜਾਨਾ ਕਸਰਤ ਅਤੇ ਖੇਡਾ ਵਿੱਚ ਰੁਚੀ ਵਧਾਕੇ ਇਹਨਾਂ ਬਿਮਾਰੀਆ ਤੇ ਬੱਚਣ ਬਾਰੇ ਦੱਸਿਆ । ਇਸ ਸੈਮੀਨਾਰ ਵਿਚ ਪਵਨ ਕੁਮਾਰ ਸਾਹਇਕ ਸਿਵਲ ਸਰਜਨ, ਡਾ. ਸੁਨੀਲ ਅਹੀਰ, ਮਾਸ ਮੀਡੀਆਂ ਅਫਸਰ ਪਰਸ਼ੋਤਮ ਲਾਲ, ਡਿਪਟੀ ਮਾਸ ਮੀਡੀਆਂ ਅਫਸਰ ਗੁਰਜੀਸ਼ ਕੋਰ ਅਤੇ ਹੋਰ ਸਟਾਫ ਹਾਜਰ ਸੀ।

LEAVE A REPLY

Please enter your comment!
Please enter your name here