ਨਿਗਮ ਵੱਲੋਂ ਫੰਡਾਂ ਰਾਹੀਂ 19.69 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਨੂੰ ਮਿਲੀ ਪ੍ਰਵਾਨਗੀ- ਮੇਅਰ ਸ਼ਿਵ ਸੂਦ

ਹੁਸ਼ਿਆਰਪੁਰ(ਦਾ ਸਟੈਲਰ ਨਿਊਜ਼),ਰਿਪੋਰਟ- ਗੁਰਜੀਤ ਸੋਨੂੰ। ਮੇਅਰ ਸ਼ਿਵ ਸੂਦ ਦੀ ਪ੍ਰਧਾਨਗੀ ਹੇਠ ਨਗਰ ਨਿਗਮ ਦੇ ਡਾ. ਬੀ.ਆਰ ਅੰਬੇਦਕਰ ਮੀਟਿੰਗ ਹਾਲ ਵਿਖੇ ਕੌਂਸਲਰਾਂ ਦੀ ਮਾਸਿਕ ਮੀਟਿੰਗ ਦਾ ਆਯੋਜਨ ਕੀਤਾ ਗਿਆ। ਕਮਿਸ਼ਨਰ ਨਗਰ ਨਿਗਮ ਬਲਬੀਰ ਰਾਜ ਸਿੰਘ, ਸਹਾਇਕ ਕਮਿਸ਼ਨਰ ਸੰਦੀਪ ਤਿਵਾੜੀ ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਸੀਨੀਅਰ ਡਿਪਟੀ ਮੇਅਰ ਪ੍ਰੇਮ ਸਿੰਘ ਪਿੱਪਲਾਂਵਾਲਾ, ਡਿਪਟੀ ਮੇਅਰ ਸ਼ੁਕਲਾ ਸ਼ਰਮਾ, ਕਾਰਜਕਾਰੀ ਇੰਜੀਨੀਅਰ ਸਤੀਸ਼ ਸੈਣੀ, ਐਸਡੀਓ ਕੁਲਦੀਪ ਸਿੰਘ, ਸੁਪਰਡੈਂਟ ਸੁਆਮੀ ਸਿੰਘ, ਅਮਿਤ ਕੁਮਾਰ, ਲੇਖਾਕਾਰ ਰਾਜਨ ਕੁਮਾਰ, ਚੀਫ ਸੈਨਟੇਰੀ ਇੰਸਪੈਕਟਰ ਨਵਦੀਪ ਸ਼ਰਮਾ, ਏਟੀਪੀ ਸੁਨੀਲ ਕੁਮਾਰ, ਇੰਸਪੈਕਟਰ ਰਾਜਬੰਸ ਕੌਰ, ਰਾਹੁਲ ਸ਼ਰਮਾ ਅਤੇ ਨਗਰ ਨਿਗਮ ਦੇ ਕੌਂਸਲਰ ਹਾਜਰ ਸਨ।
ਹਾਊਸ ਦੀ ਮੀਟਿੰਗ ਵਿਚ ਨਗਰ ਨਿਗਮ ਦੇ ਦਫਤਰੀ ਕੰਮਾਂ ਅਤੇ ਨਗਰ ਨਿਗਮ ਦੇ ਵੱਖ ਵੱਖ ਵਾਰਡਾਂ ਵਿੱਚ ਵਿਕਾਸ ਕਾਰਜਾਂ ਸਬੰਧੀ ਵਿਸਥਾਰਪੂਰਵਕ ਵਿਚਾਰ ਵਟਾਂਦਰਾ ਕਰਨ ਉਪਰੰਤ ਮੇਅਰ ਸ਼ਿਵ ਸੂਦ ਨੇ ਦੱਸਿਆ ਕਿ ਨਗਰ ਨਿਗਮ ਵਿੱਚ ਕੰਮ ਕਰ ਰਹੇ 281 ਸਫਾਈ ਸੇਵਕਾਂ ਦੀਆਂ ਪੋਸਟਾਂ ਪ੍ਰਵਾਨਿੱਤ ਹਨ। ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਸਫਾਈ ਸੇਵਕਾਂ ਦੀਆਂ ਅਸਾਮੀਆਂ ਨੂੰ ਵਧਾਉਣਾ ਅਤੀ ਜਰੂਰੀ ਹੈ ਹਾਉਸ ਵੱਲੋਂ ਸਫਾਈ ਸੇਵਕਾਂ ਦੀ ਗਿਣਤੀ ਵੱਧਾ ਕੇ 450 ਕਰਨ ਨੂੰ ਪ੍ਰਵਾਨਗੀ ਦਿੱਤੀ ਗਈ ਉਹਨਾਂ ਦੱਸਿਆ ਕਿ ਨਗਰ ਨਿਗਮ ਵੱਲੋਂ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ਵਿਕਾਸ ਅਤੇ ਜਨਰਲ ਕੰਮ ਕਰਵਾਉਣ ਲਈ ਹਾਊਸ ਵੱਲੋਂ ਨਗਰ ਨਿਗਮ ਦੇ ਫੰਡਾਂ ਵਿੱਚੋਂ 19.69 ਕਰੋੜ ਰੁਪਏ ਮੰਜੂਰ ਕੀਤੇ ਗਏ ਹਨ।
ਮੇਅਰ ਸ਼ਿਵ ਸੂਦ ਨੇ ਹੋਰ ਦੱਸਿਆ ਕਿ ਸ਼ਿਵਜੀ ਚੌਂਕ ਊਨਾਂ ਰੋਡ ਤੋਂ ਮਹਾਤਮਾ ਗਾਂਧੀ ਲਾਇਬ੍ਰੇਰੀ ਚੌਂਕ ਤੱਕ 49.84 ਲੱਖ ਰੁਪਏ ਦੀ ਲਾਗਤ ਨਾਲ ਆਰ.ਐਮ.ਸੀ ਸੜਕ ਬਣਾਉਣ ਅਤੇ ਮਹਾਤਮਾ ਗਾਧੀਂ ਲਾਇਬ੍ਰੇਰੀ ਚੌਂਕ ਤੋਂ ਚਾਂਦ ਨਗਰ ਚੌਕਂ ਤੱਕ ਆਰਐਮਸੀ ਸੜਕ ਬਣਾਉਣ ਲਈ 24.33 ਲੱਖ ਦੀ ਮੰਜੂਰੀ ਦਿੱਤੀ ਗਈ, ਬੂੱਲਾਂਵਾੜੀ ਚੌਂਕ ਬਜਵਾੜਾ ਰੋਡ ਤੋ ਨਵੇਂ ਬਣ ਰਹੇ ਕੋਰਟ ਕੰਪਲੈਕਸ ਤੱਕ ਸੜਕ ਤੱਕ ਐਲਈਡੀ ਲਾਈਟਾਂ ਲਗਾਉਣ ਲਈ 7.91 ਲੱਖ ਰੁਪਏ ਅਤੇ ਬੂਲਾਂਵਾੜੀ ਚੌਂਕ ਤੋ ਨਗਰ ਨਿਗਮ ਦੀ ਹਦੂੱਦ ਤੱਕ ਐਲਈਡੀ ਲਾਇਟਾਂ ਲਗਾਉਣ ਲਈ 7.91 ਲੱਖ ਦੀ ਪ੍ਰਵਾਨਗੀ, ਵਾਰਡ ਨੰ: 20 ਵਿੱਚ ਸੀਵਰੇਜ਼ ਟ੍ਰੀਟਮੈਂਟ ਪਲਾਂਟ  ਆਦਰਸ਼ ਕਲੋਨੀ ਤੋਂ ਬਾਈਪਾਸ ਤੱਕ 49.54 ਲੱਖ ਰੁਪਏ ਨਾਲ ਉਸਾਰਣ ਦੀ ਪ੍ਰਵਾਨਗੀ ਦਿੱਤੀ ਗਈ।
ਫਾਇਰ ਬ੍ਰਗੇਡ ਦਾ ਨਵਾਂ ਦਫਤਰ ਨੇੜੇ ਆਊਟਡੋਰ ਸਟੇਡਿਅਮ ਵਿਖੇ ਬਣਾਉਣ ਲਈ ਹਾਊਸ ਵੱਲੋਂ ਪ੍ਰਵਾਨਗੀ, ਆਊਟਡੋਰ ਸਟੇਡਿਅਮ ਦੇ ਨਜਦੀਕ ਨਗਰ ਨਿਗਮ ਦੀ ਨਗਰ ਨਿਗਮ ਦੀ 8 ਕਨਾਲ ਜਗਾਹ ਤੇ ਫੂਡ ਸਟ੍ਰੀਟ ਬਣਾਉਣ ਨੂੰ ਪ੍ਰਵਾਨਗੀ, ਨਗਰ ਨਿਗਮ ਗਊਸ਼ਾਲਾ ਦੇ ਨਜਦੀਕ ਏਕਤਾ ਨਗਰ ਵਿਖੇ ਸਰਕਾਰ ਵੱਲੋਂ ਆਡਿਟੋਰਿਅਮ ਬਣਾਉਣ ਲਈ 13 ਕਨਾਲ ਜਗਹ ਦੇਣ ਦੀ ਪ੍ਰਵਾਨਗੀ ਦੇਣ ਦੇ ਨਾਲ ਇਹ ਵੀ ਪਾਸ ਕਿਤਾ ਗਿਆ ਕਿ ਆਡਿਟੋਰਿਅਮ ਬਨਣ ਉਪਰੰਤ ਨਗਰ ਨਿਗਮ ਨੂੰ ਸੋਪਿਆ ਜਾਵੇਗਾ ਅਤੇ ਇਸ ਦੀ ਮਾਲਕੀ ਨਗਰ-ਨਿਗਮ ਦੀ ਹੋਵੇਗੀ। ਹਾਉਸ ਵੱਲੋਂ ਨਗਰ ਨਿਗਮ ਦੀ ਗਊਸ਼ਾਲਾ ਨੂੰ ਦੋਬਾਰਾ ਕਿਸੀ ਐਨਜੀਓ ਨੂੰ ਦੇਣ ਅਤੇ ਚਾਰੇ ਦੀ ਰਕਮ 30 ਰੁਪਏ ਤੋਂ ਵਧਾਕੇ 50 ਰੁਪਏ ਕਰਨ ਦੀ ਪ੍ਰਵਾਨਗੀ ਦਿੱਤੀ ਗਈ।
ਮੀਟਿੰਗ ਦੇ ਸ਼ੁਰੂ ਵਿੱਚ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਸਾਬਕਾ ਕੈਬਿਨੇਟ ਮੰਤਰੀ ਪੰਜਾਬ ਅਤੇ ਛਤੀਸਗੜ ਦੇ ਗਵਰਨਰ ਰਹੇ ਬਲਰਾਮ ਜੀ ਦਾਸ ਟੰਡਨ ਜਨਕ ਰਾਜ ਸੈਨੇਟਰੀ ਇੰਸਪੈਕਟਰ ਦੇ ਪੁੱਤਰ ਜਤਿੰਦਰ ਕੁਮਾਰ, ਵਾਰਡ ਨੰ: 30 ਦੇ ਕੌਸਲਰ  ਪ੍ਰੀਆ ਦੇ ਭਾਭੀ ਸਿਮਰਨ ਅਤੇ ਵਾਰਡ ਨੰ: 43 ਦੇ ਕੌਸਲਰ ਮੰਨਿਨਦਰ ਕੌਰ ਦੇ ਪਿਤਾ ਇਸ਼ਰ ਸਿੰਘ ਦੇ  ਅਕਾਲ ਚਲਾਨਾ ਕਰ ਜਾਣ ਤੇ ਉਹਨਾਂ ਨੂੰ ਹਾਊਸ ਵੱਲੋਂ ਨਿਯੀ ਸ਼ਰਧਾਂਜਲੀ ਦਿੱਤੀ ਗਈ।

LEAVE A REPLY

Please enter your comment!
Please enter your name here