ਮੇਅਰ ਅਤੇ ਡਿਪਟੀ ਮੇਅਰ ਨੇ ਸਰਕਾਰ ਤੋਂ ਵਾਟਰ ਤੇ ਸੀਵਰੇਜ਼ ਪ੍ਰੋਜੇਕਟ ਸ਼ੁਰੂ ਕਰਵਾਉਣ ਦੀ ਕੀਤੀ ਮੰਗ 

ਹੁਸ਼ਿਆਰਪੁਰ(ਦਾ ਸਟੈਲਰ ਨਿਊਜ਼),ਰਿਪੋਰਟ: ਜਤਿੰਦਰ ਪ੍ਰਿੰਸ। ਕੇਂਦਰ ਸਰਕਾਰ ਦੀ ਅਮ੍ਰਿਤ ਯੋਜਨਾ ਤਹਿਤ ਹੁਸ਼ਿਆਰਪੁਰ ਦੇ ਨਵੇਂ ਬਣੇ ਮੁੱਹਲਿਆਂ ਵਿਚ ਪਾਏ ਜਾਣ ਵਾਲੇ ਸੀਵਰੇਜ਼ ਅਤੇ ਵਾਟਰ ਸਪਲਾਈ ਦੇ ਪ੍ਰੋਜੇਕਟ ਲਈ 40.39 ਕਰੋੜ ਰੁਪਏ ਪ੍ਰਵਾਨਤ ਕੀਤੇ ਗਏ ਸਨ। ਇਹ ਜਾਣਕਾਰੀ ਨਗਰ ਨਿਗਮ ਦੇ ਮੇਅਰ ਸ਼ਿਵ ਸੂਦ ਅਤੇ ਸੀਨੀਅਰ ਡਿਪਟੀ ਮੇਅਰ ਪ੍ਰੇਮ ਸਿੰਘ ਪਿਪਲਾਂਵਾਲਾ ਨੇ ਸਾਂਝੇ ਤੋਰ ਤੇ ਦਿੰਦਿਆਂ ਦੱਸਿਆ ਕਿ ਇਸ ਸਬੰਧ ਵਿੱਚ ਮੈਂਬਰ ਪਾਰਲੀਮੈਂਟ ਅਤੇ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਦੀ ਅਗਵਾਈ ਵਿੱਚ ਕੇਂਦਰ ਸਰਕਾਰ ਦੇ ਹਾਊਸਿੰਗ ਅਤੇ ਅਰਬਨ ਅਫੇਅਰ ਮੰਤਰਾਲੇ ਦੇ ਮੰਤਰੀ ਹਰਦੀਪ ਸਿੰਘ ਪੁਰੀ ਨਾਲ ਮੀਟਿੰਗ ਦੇ ਦੌਰਾਣ ਮੰਗ ਕੀਤੀ ਗਈ ਸੀ ਕਿ ਹੁਸ਼ਿਆਰਪੁਰ ਵਿੱਚ ਰਹਿੰਦੇ ਸੀਵਰੇਜ਼ ਅਤੇ ਵਾਟਰ ਸਪਲਾਈ ਦਾ ਕੰਮ ਕਰਵਾਇਆ ਜਾਵੇ।

Advertisements

ਇਸ ਤੋ ਉਪਰੰਤ ਅੰਡਰ ਸੈਕਟਰੀ ਭਾਰਤ ਸਰਕਾਰ ਹਰੀਸ਼ ਚੰਦਰ ਪ੍ਰਸ਼ਾਦ ਵਲੋ ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਦੇ ਵਧੀਕ ਮੁੱਖ ਸੱਕਤਰ ਨੂੰ ਪੱਤਰ ਰਾਹੀਂ ਇਸ ਪ੍ਰੋਜੇਕਟ ਵਿੱਚ ਆਪਣਾ ਬਣਦਾ ਹਿੱਸਾ ਪਾ ਕੇ ਇਸ ਪ੍ਰੋਜੇਕਟ ਨੂੰ ਜਲਦੀ ਪੂਰਾ ਕੀਤਾ ਜਾਣ ਦੀ ਮੰਗ ਕੀਤੀ ਗਈ। ਮੇਅਰ ਸ਼ਿਵ ਸੂਦ ਨੇ ਦੱਸਿਆ ਕਿ ਇਸ ਪ੍ਰੋਜੇਕਟ ਨਾਲ ਹੁਸ਼ਿਆਰਪੁਰ ਸ਼ਹਿਰ ਵਿੱਚ 24 ਇਲਾਕਿਆਂ ਵਿੱਚ 33 ਪ੍ਰਤੀਸ਼ਤ ਸ਼ਹਿਰ ਵਾਸੀਆਂ ਨੂੰ ਵਾਟਰ ਸਪਲਾਈ ਅਤੇ 35 ਇਲਾਕਿਆਂ ਵਿੱਚ 11 ਪ੍ਰਤੀਸ਼ਤ ਸ਼ਹਿਰ ਵਾਸੀਆਂ ਨੂੰ ਸੀਵਰੇਜ਼ ਦਾ ਲਾਭ ਹੋਵੇਗਾ। ਮੇਅਰ ਸ਼ਿਵ ਸੂਦ ਅਤੇ ਸੀਨੀਅਰ ਡਿਪਟੀ ਮੇਅਰ ਪ੍ਰੇਮ ਸਿੰਘ ਪਿਪਲਾਂਵਾਲਾ  ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਇਸ ਅਮ੍ਰਿਤ ਯੋਜਣਾ  ਵਿੱਚ ਅਪਣਾ ਬਣੰਦਾ ਹਿੱਸਾ ਪਾ ਕੇ ਹਾਈ ਪਾਵਰ ਕਮੇਟੀ ਦੀ ਮੀਟਿੰਗ ਵਿੱਚ ਮੰਜੂਰ ਕੀਤਾ ਜਾਵੇ ਤਾਂ ਜੋ ਸੀਵਰੇਜ਼ ਵਿਭਾਗ ਵੱਲੋ ਤਿਆਰ ਕੀੱਤੇ ਇਸ ਪ੍ਰੋਜੇਕਟ ਨੂੰ ਮੁੱਕਮਲ ਕਰ ਕੇ ਸ਼ਹਿਰ ਵਾਸੀਆਂ ਨੂੰ ਇਸ ਸੁਵਿਧਾ ਦਾ ਲਾਭ ਦਿੱਤਾ ਜਾ ਸੱਕੇ

LEAVE A REPLY

Please enter your comment!
Please enter your name here