ਨਸ਼ਾ ਮੁਕਤ ਵੱਲ ਵਧਦੇ ਕਦਮ: ਵੈਨ ਨੂੰ ਸਿਵਲ ਸਰਜਨ ਨੇ ਹਰੀ ਝੰਡੀ ਦੇ ਕੀਤਾ ਰਵਾਨਾ 

ਹੁਸ਼ਿਆਰਪੁਰ(ਦਾ ਸਟੈਲਰ ਨਿਊਜ਼),ਰਿਪੋਰਟ- ਗੁਰਜੀਤ ਸੋਨੂੰ। ਨਸ਼ਾ ਮੁੱਕਤ ਪੰਜਾਬ ਵੱਲ ਵਧਦੇ ਕਦਮ ਆਈ.ਈ.ਸੀ.ਵੈਨ. ਹੁਸ਼ਿਆਰਪੁਰ ਤੋ ਸਿਵਲ ਰਜਨ ਡਾ ਰੇਨੂੰ ਸੂਦ ਵੱਲੋ ਹਰੀ ਝੰਡੀ ਦੇ ਰਵਾਨਾ ਕੀਤਾ ਗਿਆ। ਇਸ ਮੋਕੇ ਉਹਨਾਂ ਨੇ ਦੱਸਿਆ ਕਿ  ਸਿਹਤ ਮੰਤਰੀ ਪੰਜਾਬ ਬ੍ਰਹਮ ਮਹਿੰਦਰਾਂ ਜੀ ਦੇ ਦਿਸਾ ਨਿਰਦੇਸ਼ਾ ਦੇ ਅਨੁਸਾਰ ਇਹ ਨਸ਼ਾ ਮੁੱਕਤ ਵੈਨ ਪੰਜਾਬ ਵਿੱਚ 17 ਮਈ ਤੋਂ ਸ਼ੁਰੂ ਹੋ ਕੇ ਵੱਖ ਵੱਖ ਜਿਲਿਆ ਵਿੱਚ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ। ਪੰਜਾਬ ਸਰਕਾਰ ਵੱਲੋ ਨਸ਼ਿਆਂ ਦੇ ਮਾੜੇ ਪ੍ਰਭਵਾਂ ਨੂੰ ਦੇਖਦੇ ਹੋਏ ਉਟ ਸੈਂਟਰ ਸ਼ੁਰੂ ਕੀਤੇ ਗਏ ਹਨ । ਇਹ ਵੈਨ ਹੁਸ਼ਿਆਰਪੁਰ ਜਿਲੇ ਦੇ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ ਕਰੇਗੀ  ।

Advertisements

ਜਿਲਾ ਹਸਪਾਤਲ ਹੁਸ਼ਿਆਰਪੁਰ ਅਤੇ ਸਬ ਡਿਵੀਜਨਲ ਹਸਪਤਾਲ, ਗੜਸ਼ੰਕਰ, ਦਸੂਹਾ ਮੁਕੇਰੀਆਂ ਸੀ. ਐਚ. ਸੀ ਭੂਗਾਂ, ਹਾਜੀਪੁਰ , ਬੁਢਾਬੜ, ਟਾਡਾਂ ਵਿੱਚ ਉਟ ਸੈਟਰ ਸ਼ੁਰੂ ਕੀਤੇ ਗਏ ਹਨ । ਇਸ ਦਾ ਮੁੱਖ ਮਕਸਦ ਹੈ ਜੋ ਲੋਕ ਨਸ਼ਾਂ ਛਡਾਉ ਕੇਦਾਰਾਂ ਵਿੱਚ ਭਰਤੀ ਨਹੀ ਹੋ ਸਕਦੇ।  ਉਹ ਉਟ ਸੈਂਟਰ ਵਿੱਚ ਜਾ ਕੇ ਹਰ ਰੋਜ ਇਕ ਗੋਲੀ ਲੈ ਸਕਦੇ ਹਨ ਉਹ ਗੋਲੀ ਓਟ ਸੈਂਟਰ ਵਿੱਚ ਬੈਠ ਕੇ ਸਿਹਤ ਕਰਮਚਾਰੀ ਦੇ ਸਹਿਮਣੇ ਖਾਣੀ ਹੁਦੀ ਹੈ। ਇਸ ਗੋਲੀ ਦਾ ਮਰੀਜ ਦੀ ਸਿਹਤ ਤੇ ਕੋਈ ਮਾੜਾਂ ਅਸਰ ਨਹੀ ਪੈਦਾ ਅਤੇ ਹੋਲੀ ਹੋਲੀ ਨਸ਼ਿਆ ਤੋਂ ਮੁੱਕਤ ਹੋ ਜਾਦਾ ਹੈ ।

ਇਸ ਮੋਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਤਪਾਲ ਗੋਜਰਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੀ ਵਿਆਕਤੀ ਨਸ਼ਾ ਕਰਦਾ ਤਾਂ ਉਸਨੂੰ ਉਸਦੇ ਰਿਸ਼ਤੇਦਾਰ ਜਾਂ ਕੋਈ ਭੈਣ ਭਰਾਂ ਉਸ ਨੂੰ ਨਾਲ ਲੈ ਓਟ ਸੈਟਰ ਵਿੱਚ ਲੈ ਕੇ ਜਾਣਾ ਚਹੀਦਾ ਤਾਂ ਜੋ ਅਸੀ  ਨਸ਼ਾ ਮੁੱਕਤ ਪੰਜਾਬ ਬਣਾ ਸਕੀਏ। ਇਸ ਮੌਕੇ ਤੇ ਸੀਨੀਅਰ ਮੈਡੀਕਲ ਅਫਸਰ ਡਾ. ਵਿਨੋਦ ਸਰੀਨ, ਡਾ. ਰਾਜ ਕੁਮਾਰ,  ਡਿਪਟੀ ਮਾਸ ਮੀਡੀਆ ਅਫਸਰ ਗੁਰਜੀਸ਼ ਕੋਰ,  ਕੋਂਸਲਰ ਸੰਦੀਪ ਕੋਰ ਮਾਸ ਮੀਡੀਆਂ ਵਿੰਗ ਤੋਂ ਗੁਰਵਿੰਦਰ ਸਿੰਘ ਆਦਿ ਹਾਜਰ ਸਨ ।

LEAVE A REPLY

Please enter your comment!
Please enter your name here