ਰੈਣ ਬਸੇਰੇ ਚਲਾਉਣ ਸਬੰਧੀ ਸਵੈ ਸੇਵੀਂ ਸੰਸਥਾਵਾਂ ਦੇ ਨੂਮਾਇੰਦਿਆਂ ਨਾਲ ਕਮਿਸ਼ਨਰ ਨੇ ਕੀਤੀ ਮੀਟਿੰਗ

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼),ਰਿਪੋਰਟ- ਗੁਰਜੀਤ ਸੋਨੂੰ। ਨਗਰ ਨਿਗਮ ਵੱਲੋਂ ਬੇਘਰੇ ਲੋਕਾਂ ਅਤੇ ਯਾਤਰੀਆਂ ਦੇ ਰਾਤ ਵੇਲੇ ਠਹਰਣ ਲਈ ਬਣਾਏ ਗਏ 3 ਰੈਣ ਬਸੇਰੇ (ਨਾਈਟ ਸ਼ੈਲਟਰ) ਸੁਚਜੇ ਢੰਗ ਨਾਲ ਚਲਾਉਣ ਸਬੰਧੀ ਵਿਚਾਰ ਵਟਾਦਰਾਂ ਕਰਨ ਲਈ ਕਮਿਸ਼ਨਰ ਨਗਰ ਨਿਗਮ ਬਲਬੀਰ ਰਾਜ ਸਿੰਘ ਦੀ ਪ੍ਰਧਾਨਗੀ ਹੇਠ ਉਹਨਾਂ ਦੇ ਦਫਤਰ ਵਿਖੇ ਇਕ ਮੀਟਿੰਗ ਆਯੋਜਿਤ ਕੀਤੀ ਗਈ। ਜਿਸ ਵਿੱਚ ਸੁਪਰਡੰਟ ਸਵਾਮੀ ਸਿੰਘ, ਅਮਿਤ ਕੁਮਾਰ ਅਤੇ ਵੱਖ-ਵੱਖ ਸਵੈਂ ਸੇਵੀ ਸੰਸਥਾਵਾਂ ਜਿਨਾਂ ਵਿੱਚ ਲਾੰਈਸ ਕਲੱਬ, ਰੈਡ ਕਰਾਸ ਸੋਸਾਇਟੀ, ਕਰਵੱਟ ਏਕ ਬਦਲਾਵ, ਰੋਟਰੀ ਕਲੱਬ ਅਤੇ ਭਾਰਤ ਵਿਕਾਸ ਪਰਿਸ਼ਦ ਦੇ ਨੁਮਾਇੰਦਿਆਂ ਨੇ ਭਾਗ ਲਿਆ।

Advertisements

ਮੀਟਿੰਗ ਵਿੱਚ ਜਾਣਕਾਰੀ ਦਿੰਦਿਆਂ ਕਮਿਸ਼ਨਰ ਨਗਰ ਨਿਗਮ ਨੇ ਦੱਸਿਆ ਕਿ ਸ਼ਹਿਰ ਦੇ ਫਾਇਰ ਬ੍ਰਗੇਡ ਦਫਤਰ ਦੇ ਨਜਦੀਕ, ਖਾਨਪੁਰੀ ਗੇਟ ਅਤੇ ਬਹਾਦਰਪੁਰ ਮਹਾਤਮਾ ਗਾਧੀਂ ਚੌਂਕ ਵਿੱਖੇ ਨਗਰ ਨਿਗਮ ਵੱਲੋਂ  ਰੈਣ ਬਸੇਰੇ ਬਣਾਏ ਗਏ ਹਨ ਜਿਨਾਂ ਜਰੂਰਤਮੰਦ ਗਰੀਬਾਂ ਨੁੰ ਰਾਤ ਦੇ ਸਮੇਂ ਠਹਿਰਣ ਦੀ ਕੋਈ ਵਿਵਸਥਾ ਨਹੀ ਹੈ ਉਹ ਇਸ ਰੈਣ-ਬਸੇਰੇ ਵਿੱਚ ਰਹਿ ਸਕਦੇ ਹਨ। ਇਸ ਤੋ ਇਲਾਵਾ ਰਾਤ ਦੇ ਸਮੇਂ ਮੁਸਾਫਰਾਂ ਲਈ ਵੀ ਇਸ ਰੈਣ-ਬਸੇਰੇ ਵਿੱਚ ਠਹਿਰਣ ਦਾ ਪ੍ਰਬੰਧ ਕੀਤਾ ਗਿਆ ਹੈ।

ਉਹਨਾਂ ਸਵੈਂ ਸੇਵੀ ਸੰਸਥਾਵਾਂ ਦੇ ਨੂਮਾਇਦਿਆਂ ਨੁੰ ਕਿਹਾ ਕਿ ਇਹ ਰੈਣ ਬਸੇਰੇ ਹੋਰ ਵੀ ਚੰਗੇ ਢੰਗ ਨਾਲ ਚਲਾਉਣ ਲਈ ਨਗਰ ਨਿਗਮ ਨੂੰ ਆਪਣਾ ਸਹਯੋਗ ਦੇਣ। ਇਸ ਮੌਕੇ ਤੇ ਰੋਟਰੀ ਕਲੱਬ ਅਤੇ ਲਾਇੰਸ ਕਲੱਬ ਦੇ ਨੁਮਾਇੰਦਿਆਂ ਨੇ ਕਿਹਾ ਕਿ ਉਹ ਆਪਣੇ ਕਲੱਬ ਦੀ ਮੀਟਿੰਗ ਵਿੱਚ ਰੈਣ ਬਸੇਰੇ ਨੁੰ ਅਪਣਾਉਣ ਸਬੰਧੀ ਵਿਚਾਰ ਵਟਾਂਦਰਾ ਕਰਨਗੇ। ਸਮੂਹ ਸਵੈਂ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਰੈਣ ਬਸੇਰੇ ਚਲਾਉਣ ਸਬੰਧੀ ਹਰ ਤਰਾਂ ਦੀ ਸਹਾਇਤਾ ਦੇਣ ਦਾ ਭਰੋਸਾ ਦਿੱਤਾ।

LEAVE A REPLY

Please enter your comment!
Please enter your name here