ਰਾਸ਼ਟਰੀ ਕਿਸ਼ੋਰ ਸਿਹਤ ਪ੍ਰੋਗਰਾਮ ਵਿਸ਼ੇ ਤੇ ਕਰਵਾਈ ਜਿਲਾਂ ਪੱਧਰੀ ਵਰਕਸ਼ਾਪ 

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ-ਪੁਸ਼ਪਿੰਦਰ। ਸਿਹਤ ਵਿਭਾਗ ਵੱਲੋ ਬੀ. ਸੀ. ਸੀ. ਗਤੀਵਿਧੀਆ ਤਹਿਤ ਰਾਸ਼ਟਰੀ ਕਿਸ਼ੋਰ ਸਿਹਤ ਪ੍ਰੋਗਰਾਮ ਵਿਸ਼ੇ ਤੇ ਜਿਲਾਂ ਪੱਧਰੀ ਵਰਕਸ਼ਾਪ ਸਿਵਲ ਸਰਜਨ ਡਾ. ਰੇਨੂੰ ਸੂਦ ਦੀ ਪ੍ਰਧਾਨਗੀ ਹੇਠ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਖਆਸਪੁਰ ਪੁਰ ਹੀਰਾਂ ਵਿਖੇ 10 ਤੋ 19 ਸਾਲ ਦੀ ਉਮਰ ਦੋਰਾਨ ਲੜਕੇ ਲੜਕੀਆਂ ਵਿੱਚ ਅਉਣ ਵਾਲੇ ਸਰੀਰੀਕ, ਮਾਨਿਸਕ ਅਤੇ ਵਿਵਹਾਰਿਕ ਬਦਲਾਵਾਂ ਬਾਰੇ ਜਾਣਕਾਰੀ ਦੇਣ ਹਿੱਤ ਕਾਰਵਾਈ ਗਈ । ਵਰਕਸ਼ਾਪ ਦੀ ਸ਼ੁਰੂਆਤ ਸੰਸਥਾਂ ਦੀ ਪ੍ਰਿੰਸੀਪਲ ਰਮਨਦੀਪ ਕੋਰ ਆਏ ਹੋਏ ਮੁੱਖ ਮਹਿਮਾਨ ਤੇ ਬੁਲਾਰਿਆ ਦੇ ਸਵਾਗਤ ਨਾਲ ਹੋਈ ।

Advertisements

ਇਸ ਮੋਕੇ ਵਰਕਸ਼ਾਪ ਵਿੱਚ ਹਾਜਰ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆ ਹੋਇਆ ਸਿਵਲ ਸਰਜਨ ਡਾ. ਰੇਨੂੰ ਸੂਦ ਨੇ ਦੱਸਿਆ ਕਿ ਕਿਸ਼ੋਰ ਉਮਰ ਵਿੱਚ ਮਾਪਿਆ ਅਤੇ ਅਧਿਆਪਕਾ ਦੀ ਭੁਮਿਕਾ ਬਹੁਤ ਮਹੱਤਵਪੂਰਨ ਹੁੰਦੀ ਹੈ, ਕਿਉਕਿ ਜੋ ਇਸ ਉਮਰ ਵਰਗ ਦੇ ਬੱਚੇ ਸਕੂਲਾਂ ਵਿੱਚ ਪੜਾਈ ਲਈ ਆਂਉਦੇ ਹਨ । ਕਿਸ਼ੋਰ ਸਿੱਖਿਆ ਵਰਕਸ਼ਾਪ ਦਾ ਉਦੇਸ਼ ਇਸ ਉਮਰ ਦੇ ਬੱਚਿਆ ਨੂੰ ਉਹਨਾਂ ਵਿੱਚ ਆਉਣ ਵਾਲੀਆਂ ਤਬਦੀਲੀਆਂ ਬਾਰੇ ਜਾਗਰੂਕ ਕਰਨਾ ਹੈ, ਜਿਸ ਬਾਰੇ ਉਹ ਖੁੱਲ ਕੇ ਗੱਲ ਕਰਨ ਤੋ ਝਿਜਕਦੇ ਹਨ । ਉਹਨਾਂ ਨੇ ਹਾਜਰ ਵਿਦਿਆਰਥੀ ਨੂੰ ਕਿਹਾ ਕਿ ਇਸ ਸਮੇਂ ਦੋਰਾਨ ਆਉਦੀਆਂ ਤਬਦੀਲੀਆਂ ਤੇ ਮੁਸ਼ਕਲਾਂ ਬਾਰੇ ਆਪਣੇ ਮਾਪਿਆਂ ਜਾਂ ਵੱਡੇ ਪਰਿਵਾਰਕ ਮੈਂਬਰਾਂ ਨਾਲ ਸਾਝਾਂ ਕੀਤਾ ਜਾਣਾ ਜਰੂਰੀ ਹੈ, ਤਾਂ ਜੋ ਸਮੱਸਿਆਵਾਂ ਦਾ ਹੱਲ ਕੀਤਾ ਜਾ ਸਕੇ । ਡਾ. ਸੁਨੀਲ ਅਹੀਰ ਨੇ ਦੱਸਿਆ ਕਿ ਕਿਸੋਰ ਅਵਸਥਾਂ ਵਿੱਚ ਬੱਚਿਆਂ ਨੂੰ ਨਵੀ ਗੱਲ ਸਿਖਣ ਦੀ ਚੇਸ਼ਟਾ ਹੁੰਦੀ ਹੈ ਜਿਸ ਕਾਰਨ ਉਹ ਤੰਬਾਕੂ, ਅਲਕੋਹਲ ਆਦਿ ਦਾ ਸੇਵਨ ਕਰਨ ਲੱਗ ਜਾਂਦੇ ਹਨ ਜੋ ਅੱਗੇ ਜਾ ਕੇ ਭਿਆਨਿਕ ਬਿਮਾਰੀਆਂ ਦਾ ਰੂਪ ਲੈ ਲੈਂਦੇ ਹਨ। ਉਹਨਾਂ ਨੇ ਇਸ ਤੋ ਬੱਚਣ ਵਾਰੇ ਬੱਚਿਆਂ ਨੂੰ ਪ੍ਰਰੇਤ ਕੀਤਾ । 

ਇਸ ਮੋਕੇ ਡਾ. ਪੂਜਾ ਗੋਇਲ ਡਾਇਟੀਸ਼ਨ ਵੱਲੋ ਇਸ ਉਮਰ ਵਿੱਚ ਖਾਣ ਪੀਣ ਤੇ ਸੰਤੁਲਤ ਭੋਜਨ ਬਾਰੇ ਜਾਣਕਾਰੀ ਦਿੰਦੇ ਹੋਏ ਜੰਕ ਫੂਡ ਤੋ ਪਰਹੇਜ ਬਾਰੇ ਦੱਸਿਆ । ਉਹਨਾਂ ਨੇ ਦੱਸਿਆ ਕਿ ਸਾਨੂੰ ਕਿਸੋਰ ਅਵਸਥਾਂ ਵਿੱਚ ਰੋਜਾਨਾਂ 2200 ਤੋਂ ਲੈ ਕੇ 2500 ਤੱਕ ਕੈਲਰੀ ਲੈਣੀ ਚਾਹੀਦੀ ਤੇ ਰੋਜਾਨਾਂ 1200 ਮਿਲੀ ਗ੍ਰਾਮ ਕੈਲੀਸ਼ੀਅਮ ਤੇ ਅਇਰਨ 12 ਤੋ 15 ਗ੍ਰਾਮ ਲੈਣਾ ਜਰੂਰੀ ਹੈ, ਤੇ ਇਹ ਸਾਨੂੰ ਹਰੀ ਸਬਜ਼ੀਆਂ ਵਿੱਚੋ ਵਧੀਆਂ ਮਿਲ ਸਕਦੀ ਹੈ । ਇਸ ਮੋਕੇ ਡਾ. ਗੁਨਦੀਪ ਕੋਰ ਨੇ ਦੱਸਿਆ ਕਿ ਸਿਵਲ ਹਸਪਤਾਲ ਵਿਖੇ ਉਮੰਗ ਕਲੀਨਿਕ ਵਿੱਚ ਸਕੂਲੀ ਵਿਦਿਆਰਥੀ ਆਪਣੀ ਸਮੱਸਿਆਵਾਂ ਦਾ ਇਲਾਜ ਕਰਵਾਉਣ ਲਈ ਆ ਸਕਦੇ ਹਨ । 

ਵਰਕਸ਼ਾਪ ਵਿੱਚ ਸਕੂਲ ਦੇ ਵਿਦਿਆਥੀਆਂ ਲਈ ਭਾਸ਼ਣ, ਪੋਸਟਰ ਤੇ ਸਲੋਗਨ ਰਾਇਟਿੰਗ ਤੇ ਪ੍ਰੱਤੀਯੋਗਤਾ ਕਰਵਾਈ ਗਈ ਅਤੇ ਪ੍ਰਤੀਯੋਗਤਾ ਵਿੱਚ ਆਉਣ ਵਾਲੇ ਪਹਿਲੇ ਤੇ ਦੂਜੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਸਿਵਲ ਸਰਜਨ ਵੱਲੋ ਸਨਮਾਨ ਚਿੰਨ ਤੇ ਸਰਟੀਫੇਕੇਟ ਦੇ ਕੇ ਪ੍ਰੋਤਸਾਹਿਤ ਕੀਤਾ ਗਿਆ। ਵਿਦਿਆਰਥੀਆਂ ਲਈ ਸਿਹਤ ਪ੍ਰੋਗਰਾਮ ਵਿਸ਼ੇ ਨਾਲ ਸਬੰਧਿਤ ਨੁਮਾਇਸ਼ ਲਗਾਈ ਗਈ । ਇਸ ਮੋਕੇ ਜਿਲਾਂ ਮਾਸ ਮੀਡੀਆਂ ਅਫਸਰ ਪਰਸ਼ੋਤਮ ਲਾਲ, ਮੀਡੀਆਂ ਵਿੰਗ ਗੁਰਵਿੰਦਰ ਸ਼ਾਨੇ, ਮੈਡਮ  ਪ੍ਰੀਤੀ, ਅਨੁਪਮਾ ਕੁਮਾਰੀ, ਸੁਖਜੀਤ ਕੋਰ, ਵਿਜੇ ਬਸਰਾ, ਕਮਲਜੀਤ ਕੋਰ, ਅੰਜੂ ਬਾਲਾ ਹਾਜਰ ਸਨ ।

LEAVE A REPLY

Please enter your comment!
Please enter your name here