ਸੁਚੇਤਾ ਅਸ਼ੀਸ਼ ਦੇਵ ਨੇ ਸਕੂਲਾਂ ਦਾ ਦੌਰਾ ਕਰਕੇ ਸੁਣੀਆਂ ਨੇਤਰਹੀਣ ਬੱਚਿਆਂ ਦੀਆਂ ਸਮੱਸਿਆਵਾਂ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਸੀ.ਜੇ.ਐਮ-ਕਮ-ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਹੁਸ਼ਿਆਰਪੁਰ ਸੁਚੇਤਾ ਅਸ਼ੀਸ਼ ਦੇਵ ਨੇ ਨੇਤਰਹੀਣ ਸਕੂਲ ਬਾਹੋਵਾਲ ਅਤੇ ਮਾਹਿਲਪੁਰ ਦਾ ਅਚਨਚੇਤ ਦੌਰਾ ਕਰਕੇ ਨੇਤਰਹੀਣ ਬੱਚਿਆਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਮੌਕੇ ਉਹਨਾਂ ਬੱਚਿਆਂ ਨੂੰ ਪੜਾਈ ਵੱਲ ਵਧੇਰੇ ਧਿਆਨ ਦੇਣ ‘ਤੇ ਵੀ ਜ਼ੋਰ ਦਿੱਤਾ। ਉਪਰੰਤ ਉਹਨਾਂ ਸੰਧਿਆਦੀਪ ਓਲਡ ਏਜ਼ ਹੋਮ ਸ਼ਾਲੀਮਾਰ ਨਗਰ ਦਾ ਦੌਰਾ ਕਰਕੇ ਬਜ਼ੁਰਗਾਂ ਦੇ ਰਹਿਣ-ਸਹਿਣ, ਖਾਣ-ਪੀਣ ਅਤੇ ਸਿਹਤ ਸਹੂਲਤਾਂ ਦਾ ਜਾਇਜ਼ਾ ਲਿਆ।

Advertisements

ਉਕਤ ਤੋਂ ਇਲਾਵਾ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਸੁਚੇਤਾ ਅਸ਼ੀਸ਼ ਦੇਵ ਦੀ ਅਗਵਾਈ ਵਿੱਚ ਐਸ.ਡੀ. ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਵਿਖੇ ਸੈਮੀਨਾਰ ਲਗਾਇਆ ਗਿਆ, ਜਿਸ ਵਿੱਚ ਸਥਾਈ ਲੋਕ ਅਦਾਲਤ (ਜਨ ਉਪਯੋਗੀ ਸੇਵਾਵਾਂ) ਅਤੇ ਅਥਾਰਟੀ ਵਲੋਂ ਚਲਾਈਆਂ ਗਈਆਂ ਕਾਨੂੰਨੀ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਪੈਨਲ ਐਡਵੋਕੇਟ ਆਰਤੀ ਸ਼ਰਮਾ ਵਲੋਂ ਵਿਦਿਆਰਥਣਾਂ ਨੂੰ ਜਿਥੇ ਕਾਨੂੰਨੀ ਹੱਕਾਂ ਬਾਰੇ ਜਾਣੂ ਕਰਵਾਇਆ ਗਿਆ, ਉਥੇ ਸਥਾਈ ਲੋਕ ਅਦਾਲਤ (ਜਨ ਉਪਯੋਗੀ ਸੇਵਾਵਾਂ) ਜ਼ਿਲਾ ਕਚਹਿਰੀ ਹੁਸ਼ਿਆਰਪੁਰ ਵਿਖੇ ਸਥਾਪਿਤ ਦਫ਼ਤਰ ਵਿੱਚ ਦਾਇਰ ਕੀਤੇ ਜਾਣ ਵਾਲੇ ਪ੍ਰੀਲੀਟੀਗੇਟਿਵ ਕੇਸ ਜਿਵੇਂ ਬਿਜਲੀ, ਪਾਣੀ, ਬੈਂਕ, ਬੀਮਾਂ ਯੋਜਨਾ, ਟੈਲੀਕਾਮ ਸਬੰਧੀ ਸਿੱਧੇ ਤੌਰ ‘ਤੇ ਦਰਖਾਸਤ ਦੇ ਕੇ ਕੇਸ ਲਗਾਏ ਜਾਣ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸਕੂਲ ਪ੍ਰਿੰਸੀਪਲ ਰੰਜਨਾ ਰਾਣੀ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਪੀ.ਐਲ.ਵੀ. ਪਵਨ ਕੁਮਾਰ ਅਤੇ ਅਨੀਤਾ ਕੁਮਾਰੀ ਹਾਜ਼ਰ ਸਨ।

LEAVE A REPLY

Please enter your comment!
Please enter your name here