ਢੋਲਬਾਹਾ ਸਰਕਾਰੀ ਸਕੂਲ ਵਿਖੇ ਹੋਇਆ ਸਾਲਾਨਾ ਸਮਾਗਮ ਦਾ ਆਯੋਜਨ

ਹੁਸ਼ਿਆਰਪੁਰ(ਦਾ ਸਟੈਲਰ ਨਿਊਜ਼),ਰਿਪੋਰਟ- ਗੁਰਜੀਤ ਸੋਨੂੰ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੋਲਬਾਹਾ ਵਿਖੇ ਸਕੂਲ ਪ੍ਰਿੰਸੀਪਲ ਉਂਕਾਰ ਸਿੰਘ ਦੀ ਦੇਖਰੇਖ ‘ਚ ਸਕੂਲ ਦੇ ਸਾਲਾਨਾ ਸਮਾਗਮ ਦਾ ਆਯੋਜਨ ਕੀਤਾ ਗਿਆ। ਇਹ ਸਮਾਗਮ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਮੁਤਾਬਿਕ ਉਲੀਕਿਆ ਗਿਆ, ਜਿਸ ਵਿੱਚ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਹਰ ਸਰਕਾਰੀ ਸਕੂਲ ਅਪਣੇ ਸਕੂਲ ਵਿੱਚ ਸਾਲਾਨਾ ਇਨਾਮ ਵੰਡ ਸਮਾਰੋਹ ਦਾ ਆਯੋਜਨ ਕਰੇ ਅਤੇ ਇਸ ਮੌਕੇ ਬੱਚਿਆਂ ਨੂੰ ਰੰਗਾਂ ਰੰਗ ਪ੍ਰੋਗਰਾਮ ਵਿੱਚ ਭਾਗ ਲੈਣ ਲਈ ਵੀ ਉਤਸ਼ਾਹਿਤ ਕੀਤਾ ਜਾਵੇ ਤਾਂ ਜੋ ਬੱਚਿਆਂ ਵਿੱਚ ਪੜਾਈ ਦੇ ਨਾਲ-ਨਾਲ ਸਹਿ ਵਿਦਿਅਕ ਕਿਰਿਆਵਾ ਵਿੱਚ ਵੀ ਰੂਚੀ ਬਣ ਸਕੇ। ਸਮਾਗਮ ਦੀ ਪ੍ਰਧਾਨਗੀ ਗ੍ਰਾਮ ਪੰਚਾਇਤ ਢੋਲਬਾਹਾ ਦੀ ਸਰਪੰਚ ਸੁਨੀਤਾ ਦੇਵੀ ਅਤੇ ਗ੍ਰਾਮ ਪੰਚਾਇਤ ਢੋਲਬਾਹਾ (ਸ਼ਿਵਾਲਿਕ ਨਗਰ) ਦੀ ਸਰਪੰਚ ਰਜਨੀ ਸ਼ਰਮਾ ਨੇ ਕੀਤੀ।

Advertisements

ਇਸ ਮੌਕੇ ਸਰਪੰਚ ਰਜਨੀ ਸ਼ਰਮਾ ਨੇ ਬੋਲਦਿਆਂ ਕਿਹਾ ਕਿ ਉਹਨਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਸਕੂਲ ਦੇ ਸਾਰੇ ਸਟਾਫ ਨੇ ਅਪਣੇ ਕੋਲੋਂ ਪੈਸੇ ਪਾਕੇ ਸਾਰੇ ਸਕੂਲ ਨੂੰ ਪੇਂਟ ਕਰਵਾਇਆ ਹੈ। ਉਹਨਾਂ ਕਿਹਾ ਕਿ ਭਵਿੱਖ ਵਿੱਚ ਸਕੂਲ ਦੀ ਬੇਹਤਰੀ ਅਤੇ ਵਿਦਿਆਰਥੀਆਂ ਦੀ ਬੇਹਤਰੀ ਲਈ ਜੋ ਵੀ ਮਦਦ ਦੀ ਲੋੜ ਪਵੇਗੀ,ਪੰਚਾਇਤ ਪੂਰਾ ਸਹਿਯੋਗ ਕਰੇਗੀ। ਸਰਪੰਚ ਸੁਨੀਤਾ ਦੇਵੀ ਨੇ ਵੀ ਕਿਹਾ ਕਿ ਉਹਨਾਂ ਦੀ ਦਿਲੀ ਖੁਆਇਸ਼ ਹੈ ਕਿ ਉਹਨਾਂ ਦੇ ਪਿੰਡ ਦਾ ਸਕੂਲ ਹੋਰ ਬੇਹਤਰ ਬਣੇ ਅਤੇ ਉੱਚਾ ਮੁਕਾਮ ਹਾਸਿਲ ਕਰੇ।

ਇਸ ਇਨਾਮ ਵੰਡ ਸਮਾਰੋਹ ਦਾ ਮੰਚ ਸੰਚਾਲਣ ਸੰਸਕ੍ਰਿਤ ਕਰੀਅਰ ਅਧਿਆਪਕ ਨੀਰਜ ਧੀਮਾਨ ਨੇ ਕੀਤਾ। ਇਸ ਮੌਕੇ ਵਿਦਿਆਰਥੀਆਂ ਵਲੋਂ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਜਿਸ ਵਿੱਚ ਗੀਤ, ਕਵਿਤਾ ਅਤੇ ਡਾਂਸ ਆਇਟਮ ਸ਼ਾਮਿਲ ਸਨ। ਸਾਲ ਭਰ ਪੜਾਈ ਵਿੱਚ ਮੱਲਾਂ ਮਾਰਣ ਵਾਲੇ ਛੇਵੀਂ ਤੋਂ ਬਾਰਹਵੀਂ ਜਮਾਤ ਦੇ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੀ ਦਿੱਤੇ ਗਏ। ਇਸ ਮੌਕੇ ਉਪਰੋਕਤ ਤੋਂ ਇਲਾਵਾ ਪਸਵਕ ਕਮੇਟੀ ਚੇਅਰਮੈਨ ਧਰਮਵੀਰ, ਸਾਬਕਾ ਸਰਪੰਚ ਮੇਹਰ ਚੰਦ, ਸੰਦੀਪ ਸ਼ਰਮਾ ਸਕੂਲ ਦਾ ਸਮੂਹ ਸਟਾਫ ਅਤੇ ਬੱਚਿਆਂ ਦੇ ਮਾਂਪੇ ਵੀ ਸ਼ਾਮਿਲ ਹੋਏ।

LEAVE A REPLY

Please enter your comment!
Please enter your name here