ਸ਼ੀਸ਼ ਮਹਿਲ ਅਤੇ ਭੀਮ ਨਗਰ ਵਿਖੇ 2 ਦੁਕਾਨਾਂ ਦੇ ਪ੍ਰਾਪਰਟੀ ਟੈਕਸ ਨਾਂ ਭਰਣ ਤੇ ਕੀਤਾ ਸੀਲ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼),ਰਿਪੋਰਟ: ਜਤਿੰਦਰ ਪ੍ਰਿੰਸ। ਨਗਰ ਨਿਗਮ ਦੇ ਕਮਿਸ਼ਨਰ ਬਲਬੀਰ ਰਾਜ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਨਗਰ ਨਿਗਮ ਐਕਟ 1976 ਦੀ ਧਾਰਾ 138 (ਸੀ) ਅਧੀਨ ਜਾਇਦਾਦ ਸੀਲ ਕਰਨ ਲਈ ਦਿੱਤੇ ਗਏ ਨੋਟਿਸਾਂ ਦੇ ਬਾਵਜੂਦ ਜਿਨਾਂ ਦੁਕਾਨਦਾਰਾਂ ਨੇ ਪ੍ਰਾਪਰਟੀ ਟੈਕਸ ਨਹੀਂ ਦਿੱਤਾ ਉਹਨਾਂ ਪ੍ਰਾਪਰਟੀ ਮਾਲਕਾਂ ਕਾਬਜਕਾਰਾਂ ਦੀ ਪ੍ਰਾਪਰਟੀ ਸੀਲ ਕਰਨ ਸਬੰਧੀ ਨਗਰ ਨਿਗਮ ਦੇ ਸੁਪਰਡੇਂਟ ਗੁਰਮੇਲ ਸਿੰਘ ਦੀ ਅਗਵਾਈ ਵਿਚ ਭੇਜੀ ਗਈ ਟੀਮ ਜਿਸ ਵਿਚ ਇੰਸਪੈਕਟਰ ਮੁਕਲ ਕੇਸਰ, ਜੂਨੀਅਰ ਸਹਾਇਕ ਰਜਿੰਦਰ ਪ੍ਰਸ਼ਾਦ, ਲੇਖ ਰਾਜ, ਸੌਰਵ ਟਾਂਡਾ, ਸੰਦੀਪ, ਇੰਦਰਜੀਤ ਅਤੇ ਬਲਬੀਰ ਸਿੰਘ ਸ਼ਾਮਲ ਸਨ ਵਲੋਂ ਭੀਮ ਨਗਰ ਅਤੇ ਕੋਤਵਾਲੀ ਬਾਜਾਰ ਵਿਖੇ 2 ਦੁਕਾਨਦਾਰਾਂ ਵੱਲੋਂ ਪ੍ਰਾਪਰਟੀ ਟੈਕਸ ਅਦਾ ਨਾ ਕਰਨ ਤੇ ਉਹਨਾਂ ਦੀਆਂ ਦੁਕਾਨਂ ਨੂੰ ਸੀਲ ਕੀਤਾ ਗਿਆ।

Advertisements

ਨਗਰ ਨਿਗਮ ਦੇ ਕਮਿਸ਼ਨਰ ਬਲਬੀਰ ਰਾਜ ਸਿੰਘ ਨੇ ਦੱਸਿਆ ਕਿ ਜਿਨਾਂ ਪ੍ਰਾਪਰਟੀ ਮਾਲਕਾਂ ਨੂੰ ਹਾਊਸ ਟੈਕਸ ਅਤੇ ਪ੍ਰਾਪਰਟੀ ਟੈਕਸ ਜਮਾਂ ਕਰਵਾਉਣ ਸਬੰਧੀ 112 ਏ (5) ਅਤੇ 138 (ਸੀ) ਦੇ ਨੋਟਿਸ ਦਿੱਤੇ ਗਏ ਹਨ ਨੂੰ ਉਹਨਾਂ ਨੂੰ ਬਣਦੀ ਰਕਮ ਜਮਾਂ ਨਾ ਕਰਵਾਉਣ ਤੇ ਦੁਕਾਨਾਂ ਨੂੰ ਸੀਲ ਕੀਤਾ ਜਾਵੇਗਾ।

LEAVE A REPLY

Please enter your comment!
Please enter your name here