ਮਹਾਤਮਾ ਗਾਂਧੀ ਦੇ ਬਲਿਦਾਨ ਦਿਵਸ ਅਤੇ ਵਿਸ਼ਵ ਲੈਪਰੋਸੀ ਦਿਵਸ ਤੇ ਕੱਢੀ ਜਾਗਰੂਕਤਾ ਰੈਲੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਜਤਿੰਦਰ ਪ੍ਰਿੰਸ। ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਬਲਿਦਾਨ ਦਿਵਸ ਅਤੇ ਵਿਸ਼ਵ ਲੈਪਰੋਸੀ ਦਿਵਸ ਦੇ ਮੋਕੇ ਤੇ ਸਿਹਤ ਵਿਭਾਗ ਵੱਲੋ ਇਕ ਜਾਗਰੂਕ ਰੈਲੀ ਦਾ ਅਯੋਜਨ ਦਫਤਰ ਸਿਵਲ ਸਰਜਨ ਤੋ ਕਿਤਾ ਗਿਆ। ਜੋ ਸਿਵਲ ਹਸਪਤਾਲ ਤੋ ਹੁੰਦੀ ਹੋਈ ਕਮਾਲਪੁਰ ਚੋਕ ਤੋਂ ਵਾਪਿਸ ਦਫਤਰ ਵਿਖੇ ਖਤਮ ਹੋਈ ।

Advertisements

ਇਸ ਰੈਲੀ ਨੂੰ ਸਹਾਇਕ ਸਿਵਲ ਸਰਜਨ ਡਾ. ਪਵਨ ਕੁਮਾਰ ਅਤੇ ਡਾ. ਸ਼ਾਮ ਸੁੰਦਰ ਸ਼ਰਮਾਂ ਜਿਲਾ ਲੈਪਰੋਸੀ ਅਫਸਰ ਵੱਲੋ ਹਰੀ ਝੰਡੀ ਦਿੱਤੀ ਗਈ। ਇਸ ਮੋਕੇ ਉਹਨਾਂ ਦੇ ਨਾਲ ਪ੍ਰਿੰਸੀਪਲ ਪਰਮਜੀਤ ਕੋਰ, ਮਾਸ ਮੀਡੀਆ ਅਫਸਰ ਪਰਸ਼ੋਤਮ ਲਾਲ, ਮੁੰਹਮਦ ਅਸ਼ਿਫ, ਮਨਮੀਤ ਕੋਰ, ਪਰਮਜੀਤ ਕੋਰ,  ਸੁਖਵਿੰਦਰ ਕੋਰ ਆਦਿ ਹਾਜਰ ਸਨ । 

ਇਸ ਮੋਕੇ ਜਾਣਕਾਰੀ ਦਿੰਦੇ ਹੋਏ ਡਾ. ਪਵਨ ਕੁਮਾਰ ਨੇ ਦੱਸਿਆ ਕਿ ਜਾਗਰੂਕ ਰੈਲੀ ਦਾ ਮਕਸਦ ਲੋਕਾਂ ਵਿੱਚ ਕੋਹੜ ਰੋਗ ਪ੍ਰਤੀ ਵਹਿਮ ਭਰਮ ਦੂਰ ਕਰਨਾ ਹੈ ਅਤੇ ਇਹ ਜਾਣਕਾਰੀ ਦੱਸੀ ਕਿ ਇਹ ਰੋਗ ਪੂਰੀ ਤਰਾਂ ਇਲਾਜਯੋਗ ਹਨ । ਇਸ ਦਾ ਇਲਾਜ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਬਿਲਕੁਲ ਮੁੱਫਤ ਹੁੰਦਾ ਹੈ । ਡਾ. ਸ਼ਾਮ ਸੁੰਦਰ ਸ਼ਰਮਾ ਨੇ ਦੱਸਿਆ ਕਿ ਇਸ ਰੋਗ ਦੀ ਜਲਦ ਪਹਿਚਾਣ ਅਤੇ ਇਲਾਜ ਸ਼ੁਰੂ ਹੋਣ ਦੀ ਸੂਰਤ ਵਿੱਚ ਮਰੀਜ਼ ਨੂੰ ਅਪਗੰਤਾ ਤੋ ਬਚਾਇਆ ਜਾ ਸਕਦਾ ਹੈ ।

ਇਥੇ ਇਹ ਜਿਕਰਯੋਗ ਹੈ ਕਿ ਸਿਹਤ ਵਿਭਾਗ ਦੀਆ ਹਦਾਇਤਾਂ ਮੁਤਾਬਿਕ ਕੁਸ਼ਟ ਰੋਗੀਆਂ ਪ੍ਰਤੀ ਚੰਗਾ ਵਤੀਰਾਂ ਅਪਣਾਉਣ ਅਤੇ ਇਲਾਜ ਲਈ ਪ੍ਰਰੇਤ ਕਰਨ ਸਬੰਧੀ ਪ੍ਰਣ ਵੀ ਸਿਖਿਆਰਥੀਆਂ ਅਤੇ ਅਧਿਕਾਰੀਆਂ ਵੱਲੋ ਲਿਆ ਗਿਆ । 

LEAVE A REPLY

Please enter your comment!
Please enter your name here