ਮਿੱਟੀ ਪਰਖ ਅਤੇ ਮਿੱਟੀ ਦੇ ਨਮੂਨੇ ਲੈਣ ਸਬੰਧੀ ਮਾਹਿਰਾਂ ਵੱਲੋਂ ਦਿੱਤੀ ਗਈ ਟ੍ਰੇਨਿੰਗ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜਵਾਹਰ ਨਵੋਦਿਆ ਵਿਦਿਆਲਿਆ ਪਿੰਡ ਫਲਾਹੀ ਜ਼ਿਲ੍ਹਾ ਹੁਸਿਆਰਪੁਰ ਵਿਖੇ ਸਕੂਲ ਦੇ ਵਿਦਿਆਰਥੀਆਂ ਨੂੰ ਮਿੱਟੀ ਪਰਖ ਅਤੇ ਮਿੱਟੀ ਦੇ ਨਮੂਨੇ ਲੈਣ ਸਬੰਧੀ ਖੇਤੀਬਾੜੀ ਵਿਭਾਗ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਹੁਸਿਆਰਪੁਰ ਦੇ ਮਾਹਿਰਾਂ ਵਲੋਂ ਟ੍ਰੇਨਿੰਗ ਦਿੱਤੀ ਗਈ। ਮਿੱਟੀ ਪਰਖ ਦੇ ਕੰਮ ਨੂੰ ਹੁੰਗਾਰਾ ਦੇਣ ਲਈ ‘ਸੋਆਇਲ ਟੈਸਟਿੰਗ ਥਰੂ ਸਲੈਕਟਿਡ ਸਕੂਲ’ ਪਾਇਲਟ ਪ੍ਰੈਜੈਕਟ ਦੇ ਤੌਰ ’ਤੇ ਭਾਰਤ ਵਿਚ ਕੇਂਦਰੀ ਵਿਦਿਆਲਿਆ ਅਤੇ ਨਵੋਦਿਆ ਵਿਦਿਆਲਿਆ ਵਿਚ ਸਕੂਲ ਸੋਆਇਲ ਹੈਲਥ ਪ੍ਰੋਗਰਾਮ ਲਈ ਕੁਲ 1000 ਸਕੂਲਾਂ ਦੀ ਚੋਣ ਕੀਤੀ ਗਈ ਹੈ। ਜਿਸ ਅਧੀਨ ਜ਼ਿਲ੍ਹਾ ਹੁਸਿਆਰਪੁਰ ਦੇ ਜਵਾਹਰ ਨਵੋਦਿਆ ਵਿਦਿਆਲਿਆ ਪਿੰਡ ਫਲਾਹੀ ਵਿਚ ਸੋਆਇਲ ਸੈਂਪਲ ਟੈਸਟਿੰਗ ਕਿੱਟ ਮੁਹੱਈਆ ਕਰਵਾਉਣ ਉਪਰੰਤ ਮਿੱਟੀ ਪਰਖ ਲੈਬ ਦੀ ਸਥਾਪਨਾ ਕੀਤੀ ਜਾਵੇਗੀ।

Advertisements

ਇਸ ਲੈਬ ਵਿਚ ਸਕੂਲ ਦੇ ਵਿਦਿਆਰਥੀ ਅਤੇ ਸਟਾਫ ਵਲੋਂ ਮਿੱਟੀ ਦੇ ਸੈਂਪਲ ਅਤੇ ਟੈਸਟਿੰਗ ਕਰਨ ਉਪਰੰਤ ਸਬੰਧਤ ਕਿਸਾਨਾਂ ਨੂੰ ਸੋਆਇਲ ਹੈਲਥ ਕਾਰਡ ਜਾਰੀ ਕੀਤੇ ਜਾਣਗੇ। ਇਸ ਪ੍ਰੋਗਰਾਮ ਤਹਿਤ ਖੇਤੀਬਾੜੀ ਵਿਭਾਗ, ਹੁਸਿਆਰਪੁਰ ਦੀ ਆਤਮਾ ਸਕੀਮ ਦੇ ਡਿਪਟੀ ਪ੍ਰੋਜੈਕਟ ਡਾਇਰੈਕਟਰ ਰਮਨ ਸ਼ਰਮਾ ਅਤੇ ਰਾਜੀਵ ਰੰਜਨ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਬਾਹੋਵਾਲ ਦੇ ਵਿਗਿਆਨੀ ਡਾ. ਗੁਰਪ੍ਰਤਾਪ ਸਿੰਘ ਵਲੋਂ ਸਕੂਲ ਦੇ ਵਿਦਿਆਰਥੀਆਂ ਅਤੇ ਸਟਾਫ ਅਧਿਆਪਕਾਂ ਨੂੰ ਮਿੱਟੀ ਪਰਖ ਸਬੰਧੀ ਮੁੱਢਲੀ ਜਾਣਕਾਰੀ ਦਿਤੀ ਗਈ ਅਤੇ ਮਿੱਟੀ ਦੇ ਸਂੈਪਲ ਪ੍ਰੈਕਟੀਕਲੀ ਲੈ ਕੇ ਵਿਖਾਏ ਗਏ। ਇਸ ਮੌਕੇ ਨਵੋਦਿਆ ਵਿਦਿਆਲਿਆ ਦੇ ਪ੍ਰਿੰਸੀਪਲ ਮੈਡਮ ਰੰਜੂ ਦੁੱਗਲ, ਸੰਦੀਪ ਸ਼ਰਮਾ, ਚੰਚਲ ਸਿੰਘ, ਆਰ.ਐਸ.ਗਿਆਨੀ, ਗੀਤਿਕਾ ਸ਼ਰਮਾ, ਸੋਨੀਕਾ ਵਸ਼ਿਸ਼ਟ ਅਤੇ ਰਾਕੇਸ਼ ਸੋਨੀ ਸਟਾਫ ਅਧਿਆਪਕ ਮੌਜੂਦ ਸਨ।

LEAVE A REPLY

Please enter your comment!
Please enter your name here