ਐਸਬੀਕੇ ਰਿਕਾਰਡਜ਼ ਯੂਕੇ ਕੰਪਨੀ ਵੱਲੋਂ ਨਵਾਂ ਗੀਤ “ਤਲਾਕ” 26 ਅਪ੍ਰੈਲ ਨੂੰ ਕੀਤਾ ਜਾਵੇਗਾ ਰਿਲੀਜ਼

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਐੱਸ ਬੀ ਕੇ ਰਿਕਾਰਡਜ਼ ਯੂ ਕੇ ਕੰਪਨੀ ਵਲੋਂ ਇਕ ਬਹੁਤ ਹੀ ਵਧੀਆ ਗੀਤ “ਤਲਾਕ” ਰਿਲੀਜ਼ ਕੀਤਾ ਜਾ ਰਿਹਾ ਹੈ, ਜਿਸ ਨੂੰ ਬਹੁਤ ਹੀ ਸੁਰੀਲੀ ਅਵਾਜ਼ ਨਾਲ ਅਲੀਸ਼ਾ ਆਲਮ ਤੇ ਮਾਹਰੁਖ ਆਲਮ ਦੁਆਰਾ ਗਾਇਆ ਗਿਆ। ਗਿੱਲ ਅਕੋਈਵਾਲਾ ਦੁਆਰਾ ਲਿਖੇ ਗਏ ਇਸ ਗੀਤ ਨੂੰ ਸੰਗੀਤ ਕੇ ਐੱਸ ਕਰਨ ਦੁਆਰਾ ਹਾਸਲ ਹੋਇਆ। ਇਸ ਗੀਤ ਦਾ ਕੰਪੋਸਰ ਗਾਇਕ ਅਕਬਰ ਆਲਮ ਹੈ। ਤਲਾਕ ਗੀਤ ਦੀ ਵੀਡੀਓ ਦਾ ਕੰਮ ਡਾਇਰੈਕਟਰ ਸੋਮਾ ਦਾਧਰੀਆ, ਡੀ. ਓ. ਪੀ. ਅਕਾਸ਼ ਅਤੇ ਐਡੀਟਰ ਮੋਹਿਤ ਵਰਮਾ ਦੁਆਰਾ ਕੀਤਾ ਗਿਆ। ਗੀਤ ਦੀ ਵੀਡੀਓ ਵਿਚ ਅਦਾਕਾਰਾਂ ਵਜੋਂ ਮਨਪ੍ਰੀਤ ਪ੍ਰੀਤੀ, ਗੁਰਲੀਨ, ਬਲਜੀਤ ਅਤੇ ਪਰਮਜੀਤ ਸੰਨੀ ਨੇ ਕੰਮ ਕੀਤਾ।

Advertisements

ਪ੍ਰੋਡਿਊਸਰ ਜਤਿੰਦਰ ਭੰਡਾਰੀ (ਬੌਬੀ ਯੂ ਕੇ) ਅਤੇ ਪ੍ਰੋਡਿਊਸਰ ਪਰਮਜੀਤ ਸੰਨੀ ਦੁਆਰਾ ਇਸ ਗਾਣੇ ਨੂੰ ਪ੍ਰੋਡਿਊਸ ਕੀਤਾ ਗਿਆ। ਤਲਾਕ ਗੀਤ ਵਿਚ ਵਿਸ਼ੇਸ਼ ਸਹਿਯੋਗ ਪਰਮਿੰਦਰ ਬਨੂੰ, ਤਰਲੋਚਨ ਚਾਹਲ, ਬਾਬਾ ਵਿਜੇ ਕੁਮਾਰ ਜੀ, ਐਡਵੋਕੇਟ ਪਵਨ ਕਾਲੀਆ, ਯੂਨੀਕ ਮੁਸਕਾਨ ਅਤੇ ਅਮਰੀਕ ਮਾਈਕਲ ਆਦਿ ਦਾ ਰਿਹਾ। ਵਿਕਰਮ ਵਿਕੀ ਦੁਆਰਾ ਤਲਾਕ ਗੀਤ ਦੇ ਪੋਸਟਰ ਦਾ ਡਿਜ਼ਾਇਨ ਤਿਆਰ ਕੀਤਾ ਗਿਆ। ਇਸ ਗੀਤ ਨੂੰ ਬਹੁਤ ਜਲਦ ਐੱਸ ਬੀ ਕੇ ਰਿਕਾਰਡਜ਼ ਯੂ ਕੇ ਕੰਪਨੀ ਦੇ ਯੂਟਿਊਬ ਚੈਨਲ ‘ਤੇ ਰਿਲੀਜ਼ ਕੀਤਾ ਜਾ ਰਿਹਾ ਹੈ।

LEAVE A REPLY

Please enter your comment!
Please enter your name here