ਡੀ.ਆਈ.ਐਸ.ਈ. ਕੈਪਸੂਲ ਸਾਫਟਵੇਅਰ ਦੀ ਟਰੇਨਿੰਗ ਸਬੰਧੀ ਮੀਟਿੰਗ 4 ਫਰਵਰੀ ਨੂੰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼) । ਲੋਕਸਭਾ ਦੀਆਂ ਆਮ ਚੋਣਾਂ-2019 ਨੂੰ ਮੁੱਖ ਰੱਖਦੇ ਹੋਏ ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣ ਅਫ਼ਸਰ ਈਸ਼ਾ ਕਾਲੀਆ ਨੇ ਦੱਸਿਆ ਕਿ ਸਮੂਹ ਵਿਭਾਗਾਂ ਦੇ ਸਟਾਫ ਦਾ ਡਾਟਾ ਇਕੱਤਰ ਕਰਨ ਲਈ ਭਾਰਤ ਚੋਣ ਕਮਿਸ਼ਨ ਵਲੋਂ ਪ੍ਰਵਾਨਿਤ ਡੀ.ਆਈ.ਐਸ.ਈ. ਕੈਪਸੂਲ ਸਾਫਟਵੇਅਰ ਦੀ ਟਰੇਨਿੰਗ ਸਬੰਧੀ ਸਮੂਹ ਵਿਭਾਗਾਂ ਦੇ ਮੁੱਖੀਆਂ ਦੀ ਮੀਟਿੰਗ 4 ਫਰਵਰੀ 2019 ਨੂੰ ਦੁਪਹਿਰ 12:30 ਵਜੇ ਮੀਟਿੰਗ ਹਾਲ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਰੱਖੀ ਗਈ ਹੈ। ਉਹਨਾਂ ਨੇ ਦੱਸਿਆ ਕਿ ਸਮੂਹ ਵਿਭਾਗਾਂ ਨੂੰ ਇਸ ਸਬੰਧੀ ਪੱਤਰ ਵੀ ਜਾਰੀ ਕਰ ਦਿੱਤਾ ਗਿਆ ਹੈ।

Advertisements

ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣ ਅਫ਼ਸਰ ਈਸ਼ਾ ਕਾਲੀਆ ਸਮੂਹ ਵਿਭਾਗਾਂ ਦੇ ਮੁੱਖੀਆਂ ਨੂੰ ਨਿੱਜੀ ਤੌਰ ‘ਤੇ ਇਸ ਮੀਟਿੰਗ ਵਿੱਚ ਆਪਣੇ ਨਾਲ ਇੱਕ ਡਾਟਾ ਐਂਟਰੀ ਅਪਰੇਟਰ ਲੈ ਕੇ ਹਾਜ਼ਰ ਹੋਣ ਲਈ ਹਦਾਇਤ ਕੀਤੀ। ਉਹਨਾਂ ਨੇ ਕਿਹਾ ਕਿ ਮੀਟਿੰਗ ਵਿੱਚ ਸਮੇਂ ਸਿਰ ਹਾਜ਼ਰ ਨਾ ਹੋਣ ਵਾਲੇ ਅਧਿਕਾਰੀ ਖ਼ਿਲਾਫ਼ ਚੋਣ ਨਿਯਮਾਂ ਅਧੀਨ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਉਹਨਾਂ ਨੇ ਦੱਸਿਆ ਕਿ ਡੀ.ਆਈ.ਐਸ.ਈ. ਕੈਪਸੂਲ ਸਾਫਟਵੇਅਰ ਵਿੱਚ ਡਾਟਾ ਐਂਟਰੀ ਦਾ ਪ੍ਰੋਫਾਰਮਾ ਜ਼ਿਲਾ ਹੁਸ਼ਿਆਰਪੁਰ ਦੀ ਵੈਬਸਾਈਟ ਦੇ ਲਿੰਕ https://hoshiarpur.nic.in/general-elections ‘ਤੇ ਉਪਲਬੱਧ ਕਰਵਾਇਆ ਗਿਆ ਹੈ। ਇਸ ਪ੍ਰੋਫਾਰਮੇ ਨੂੰ ਫਾਊਨਲੋਡ ਕਰਕੇ ਵਿਭਾਗਾਂ ਦੇ ਮੁਖੀ ਹਰੇਕ ਕਰਮਚਾਰੀ ਪਾਸੋਂ ਭਰਵਾ ਕੇ ਅਗੇਤਰੇ ਤੌਰ ‘ਤੇ ਰੱਖ ਲੈਣ।   

LEAVE A REPLY

Please enter your comment!
Please enter your name here