ਚੱਕੋਵਾਲ ਵਿਖੇ ਦੰਦਾਂ ਦੇ 31ਵੇਂ ਪੰਦਰਵਾੜੇ ਦੀ ਸ਼ੁਰੂਆਤ

ਹੁਸ਼ਿਆਰਪੁਰ(ਦਾ ਸਟੈਲਰ ਨਿਊਜ਼),ਰਿਪੋਰਟ- ਗੁਰਜੀਤ ਸੋਨੂੰ। ਦੰਦਾਂ ਦਾ 31ਵੇਂ ਪੰਦਰਵਾੜੇ ਦੀ ਸ਼ੁਰੂਆਤ ਅੱਜ ਪੀ.ਐਚ.ਸੀ. ਚੱਕੋਵਾਲ ਵਿਖੇ ਕੀਤੀ ਗਈ। ਬਲਾਕ ਚੱਕੋਵਾਲ ਵਿਖੇ ਇਸ  ਪੰਦਰਵਾੜੇ ਦਾ ਉਦਘਾਟਨ ਡਾ. ਓ.ਪੀ. ਗੋਜਰਾ ਸੀਨੀਅਰ ਮੈਡੀਕਲ ਅਫ਼ਸਰ ਜੀ ਦੀ ਪ੍ਰਧਾਨਗੀ ਹੇਠ ਦੰਦਾਂ ਦੇ ਮਾਹਿਰ ਡਾ. ਸੁਰਿੰਦਰ ਕੁਮਾਰ ਵੱਲੋਂ  ਦੰਦਾਂ ਦੇ ਮਰੀਜਾਂ ਦਾ ਚੈਕਅਪ ਕਰਕੇ ਕੀਤਾ ਗਿਆ। ਉਦਘਾਟਨ ਮੌਕੇ ਡਾ. ਮਾਨਵ ਸਿੰਘ ਮੈਡੀਕਲ ਅਫ਼ਸਰ, ਬੀ.ਈ.ਈ. ਰਮਨਦੀਪ ਕੌਰ, ਮਨਪ੍ਰੀਤ ਕੌਰ ਸਟਾਫ਼ ਨਰਸ, ਨੀਰਜ ਕੁਮਾਰ ਅਤੇ ਇਲਾਕਾ ਨਿਵਾਸੀ ਸ਼ਾਮਿਲ ਹੋਏ। ਉਦਘਾਟਨ ਸਮੇਂ ਡਾ. ਓ.ਪੀ. ਗੋਜਰਾ ਵੱਲੋਂ ਇੱਕਤਰ ਲੋਕਾਂ ਨੂੰ ‘ਅੱਖਾਂ ਗਈਆਂ ਜਹਾਨ ਗਿਆ, ਦੰਦ ਗਏ ਸੁਆਦ ਗਿਆ, ਦਾ ਸੰਦੇਸ਼ ਦਿੰਦੇ ਕਿਹਾ ਕਿ ਜਿਸ ਤਰਾਂ ਸਾਨੂੰ ਆਪਣੇ ਸਰੀਰ ਦੀ ਸਾਫ ਸਫਾਈ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ ਉਸੇ ਤਰਾਂ ਦੰਦਾਂ ਦੀ ਸੰਭਾਲ ਵੀ ਬਹੁਤ ਜਰੂਰੀ ਹੈ। ਜੇਕਰ ਆਪਣੀ ਸਾਫ ਸਫਾਈ ਦਾ ਧਿਆਨ ਰੱਖਿਆ ਜਾਵੇ ਤਾਂ ਡਾਕਟਰ ਕੋਲ ਜਾਣ ਜਾਂ ਬੀਮਾਰੀਆਂ ਦੇ ਆਉਣ ਦੀ ਨੋਬਤ ਹੀ ਨਹੀਂ ਆਉਂਦੀ। ਦੰਦ ਵੀ ਬਾਕੀ ਅੰਗਾਂ ਦੀ ਤਰਾਂ ਸਾਰੀ ਉਮਰ ਸਾਥ ਦੇ ਸਕਦੇ ਹਨ ਜੇਕਰ ਅਸੀਂ ਦੰਦਾਂ ਦੀ ਨਿਯਮਿਤ ਸਫਾਈ ਵੱਲ ਧਿਆਨ ਦੇਈਏ ਅਤੇ ਹਰ 6 ਮਹੀਨੇ ਵਿੱਚ ਇੱਕ ਵਾਰ ਡੈਟਿਸਟ ਕੋਲ ਜਾ ਕੇ ਚੈਕਅਪ ਕਰਵਾਈਏ।

Advertisements

 ਡਾ. ਸੁਰਿੰਦਰ ਕੁਮਾਰ ਨੇ ਦੰਦਾਂ ਦੀ ਸੰਭਾਲ ਕਰਨ ਲਈ ਦਿਨ ਵਿੱਚ ਦੋ ਵਾਰ ਬਰਸ਼ ਕਰਨ ਅਤੇ ਮਿੱਠੀਆਂ ਤੇ ਚਿਪਕਣ ਵਾਲੀਆਂ ਚੀਜ਼ਾਂ ਨਾ ਖਾਣ ਦੀ ਸਲਾਹ ਦਿੱਤੀ। ਉਹਨਾਂ ਕਿਹਾ ਕਿ ਖਰਾਬ ਦੰਦ ਅਤੇ ਮੂੰਹ ਦੀਆਂ ਬੀਮਾਰੀਆਂ ਬਹੁਤੀ ਵਾਰ ਕਈ ਭਿਆਨਕ ਸ਼ਰੀਰਕ ਬੀਮਾਰੀਆਂ ਪੈਦਾ ਕਰ ਸਕਦੀਆਂ ਹਨ। ਦੰਦਾਂ ਦੀਆਂ ਬੀਮਾਰੀਆਂ ਤੋਂ ਬਚੱਣ ਬਾਰੇ ਜਾਣਕਾਰੀ ਦਿੰਦੇ ਕਿਹਾ ਕਿ ਹਰ 6 ਮਹੀਨੇ ਬਾਅਦ ਕਿਸੇ ਮਾਹਰ ਡਾਕਟਰ ਤੋਂ ਦੰਦਾਂ ਦਾ ਚੈਕਅਪ ਕਰਵਾਉਣਾ ਬਹੁਤ ਜਰੂਰੀ ਹੈ। ਨੀਮ ਹਕੀਮ ਦੰਦਾਂ ਦੇ ਡਾਕਟਰਾਂ ਤੋਂ ਇਲਾਜ਼ ਕਰਵਾਉਣ ਤੋਂ ਬਚਣਾ ਜ਼ਰੂਰੀ ਹੈ ਕਿਉਂਕਿ ਕਿਸੇ ਤਰਾਂ ਦੀ ਅਣਗਹਿਲੀ ਨਾਲ ਭਿਆਨਕ ਰੋਗ ਪੈਦਾ ਹੋ ਸਕਦੇ ਹਨ। ਡਾ. ਸੁਰਿੰਦਰ ਕੁਮਾਰ ਨੇ ਜਾਣਕਾਰੀ ਦਿੰਦੇ ਦੱਸਿਆ 1 ਤੋਂ 15 ਫਰਵਰੀ ਤੱਕ ਲਗਾਏ ਜਾ ਰਹੇ ਇਸ ਪੰਦਰਵਾੜੇ ਦੌਰਾਨ ਮਰੀਜਾਂ ਦੇ ਦੰਦਾਂ ਦੀਆਂ ਬੀਮਾਰੀਆਂ ਦਾ ਮੁਫ਼ਤ ਇਲਾਜ ਕੀਤਾ ਜਾਵੇਗਾ ਅਤੇ ਜਰੂਰਤਮੰਦ ਮਰੀਜ਼ਾਂ ਨੂੰ ਦੰਦਾਂ ਦੇ ਮੁਫ਼ਤ ਜਬਾੜੇ ਲਗਾਏ ਜਾਣਗੇ।

LEAVE A REPLY

Please enter your comment!
Please enter your name here