ਜਿਲੇ ਵਿੱਚ 165 ਮਰੀਜਾਂ ਨੂੰ ਮੁੱਫਤ ਡੈਚਰ ਵੰਡੇ ਗਏ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼),ਰਿਪੋਰਟ- ਜਤਿੰਦਰ ਪ੍ਰਿੰਸ। ਸਿਵਲ ਹਸਪਤਾਲ ਦੇ ਦੰਦਾਂ ਦੇ ਵਿਭਾਗ ਵਿਖੇ ਅੱਜ ਦੰਦਾਂ ਦੇ 31 ਵੇ ਪੰਦਰਵਾੜੇ ਸਮਾਪਤੀ ਦੋਰਾਨ ਸਹਾਇਕ ਸਿਵਲ ਸਰਜਨ ਡਾ ਪਵਨ ਕੁਮਾਰ ਦੀ ਅਗਵਾਈ ਅਤੇ ਡਿਪਟੀ ਡਾਇਰੈਕਟਰ ਡੈਟਲ ਹੈਲਥ ਡਾ ਕੇ. ਐਸ. ਜਾਖੂ ਦੀ ਮੌਜਦਗੀ ਵਿੱਚ ਲੋੜਬੰਦ ਮਰੀਜਾਂ ਨੂੰ ਡੈਚਰ ਵੰਡੇ ਗਏ । ਡਾ ਪਵਨ ਕੁਮਾਰ ਨੇ ਦੱਸਿਆ ਕਿ 1 ਫਰਵਾਰੀ ਤੋ 15 ਫਰਵਾਰੀ ਤੱਕ ਪੂਰੇ ਜਿਲੇ ਵਿੱਚ ਪੰਦਰਵਾੜਾ ਮਨਾਇਆ ਗਿਆ । ਦੰਦਾਂ ਦੀ ਸੰਭਾਲ ਪ੍ਰਤੀ ਜਾਗਰਾਤਾ ਪੈਦਾ ਕਰਨ ਨਾਲ ਨਾਲ ਗਰੀਬ ਅਤੇ ਲੋੜ ਵੰਦ ਲੋਕਾਂ ਮੁੱਫਤ ਦੰਦਾ ਦੇ ਜੁਆੜੇ ਵੀ ਲਗਾਏ ਤੇ ਦੰਦਾ ਦੀਆਂ ਹਰ ਤਰਾਂ ਦੀਆਂ ਬਿਮਾਰੀਆਂ ਦਾ ਇਲਾਜ ਵੀ ਕੀਤਾ ਗਿਆ । ਇਸ ਮੋਕੇ ਜਿਲਾਂ ਸਿਹਤ ਅਫਸਰ ਡਾ ਸੇਵਾ ਸਿੰਘ , ਡਾ ਬਲਜੀਤ ਕੋਰ , ਡਾ ਨਵਨੀਤ ਕੋਰ , ਡਾ ਸਨਮ , ਡਾ ਹਰਪਨੀਤ ਕੋਰ .ਤੇ ਡਿਪਟੀ ਮਾਸ ਮੀਡੀਆ ਅਫਸਰ ਗੁਰਜੀਸ਼ ਕੋਰ ਆਦਿ ਹਾਜਰ ਸਨ ।

Advertisements

ਇਸ ਮੌਕੇ ਡਾ. ਜਾਖੂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੂਰੇ ਜਿਲੇ ਵਿੱਚ 165 ਡੈਚਰ ਵੰਡੇ ਗਏ।  ਜਿਲਾ ਹਸਪਤਾਲ ਵਿੱਚ 1325 ਦੰਦਾਂ ਦੇ ਮਰੀਜ ਨਿਰੀਖਣ ਕੀਤਾ ਗਿਆ ਜਿਹਨਾਂ ਵਿੱਚੋਂ 35 ਮਰੀਜਾ ਦੇ ਮੁਫਤ ਡੈਚਰ 194 ਦੇ ਦੰਦਾ ਕੱਡੇ ਗਏ।  35 ਦੀ ਆਰ. ਸੀ. ਟੀ. ਕੀਤੀ ਗਈ, 132 ਮਰੀਜਾਂ ਦੀ ਆਰਜੀ ਫੀਲਗ ਕੀਤੀ ਗਈ 195 ਪਰਮਾਨੈਟ ਦੀ ਫੀਲਿੰਗ, 251 ਨੂੰ ਦਵਾਈ ਦਿੱਤੀ ਗਈ 520 ਬੱਚਿਆ ਦੀ ਜਾਂਚ ਕੀਤੀ ਗਈ । ਇਸ ਮੋਕੇ ਉਹਨਾਂ ਦੱਸਿਆ ਕਿ ਮੂੰਹ ਦੀ ਸਫਾਈ ਵੀ ਉਹਨੀ ਜਰੂਰੀ ਹੈ ਜਿੰਨੀ ਕਿ ਬਾਕੀ ਸਾਰੇ ਸਰੀਰ ਦੇ ਅੰਗਾਂ ਦੀ ਭੋਜਨ ਨੂੰ ਚਬਾਉਣ ਅਤੇ ਪਚਾਉਣ ਲਈ ਸਿਹਤਮੰਦ ਦੰਦਾਂ ਦਾ ਹੋਣਾ ਬਹੁਤ ਜਰੂਰੀ ਹੈ।

LEAVE A REPLY

Please enter your comment!
Please enter your name here