ਮਹਿੰਦਰ ਸਿੰਘ ਬਣੇ ਇੰਡੀਅਨ ਨੈਸ਼ਨਲ ਕਾਂਗਰਸ ਟੀਮ ਦੇ ਪੰਜਾਬ ਵਾਈਸ ਚੇਅਰਮੈਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼),ਰਿਪੋਰਟ: ਗੁਰਜੀਤ ਸੋਨੂੰ। ਕਾਂਗਰਸ ਵਲੋਂ ਕਾਂਗਰਸ ਪਾਰਟੀ ਨੂੰ ਮਜਬੂਤ ਕਰਨ ਲਈ ਵਿਜੇ ਕੇ ਕਪੂਰ ਮਹਾਂ ਮੰਤਰੀ ਇੰਡੀਅਨ ਨੈਸ਼ਨਲ ਕਾਂਗਰਸ ਯੂਨਿਟੀ ਟੀਮ ਵਲੋਂ ਮਹਿੰਦਰ ਸਿੰਘ ਡੋਡ ਜਲਵੇੜਾ ਪੁੱਤਰ ਗੁਰਮੀਤ ਸਿੰਘ ਐਸ. ਐਸ. ਪੀ. ਨੂੰ ਵਾਈਸ ਚੇਅਰਮੈਨ ਪੰਜਾਬ ਇੰਡੀਅਨ ਨੈਸ਼ਨਲ ਕਾਂਗਰਸ ਯੂਨਿਟੀ ਟੀਮ ਨਿਯੁਕਤ ਕੀਤਾ ਗਿਆ।

Advertisements

ਇਸ ਮੌਕੇ ਮਹਾਂਮੰਤਰੀ ਵਿਜੇ ਕੇ ਕਪੂਰ ਨੇ ਕਿਹਾ ਕਿ ਉਹ ਆਸ ਕਰਦੇ ਹਨ ਕਿ ਮਹਿੰਦਰ ਸਿੰਘ ਡੋਡ ਕਾਂਗਰਸ ਤੇ ਉਵਰਸੀਜ਼ ਇੰਡੀਅਨ ਕਾਂਗਰਸ ਦੇ ਪ੍ਰਸਾਰ ਲਈ ਕੰਮ ਕਰਨਗੇ। ਇਸ ਮੌਕੇ ਮਹਿੰਦਰ ਸਿੰਘ ਡੋਡ ਨੇ ਕਿਹਾ ਕਿ ਪਾਰਟੀ ਵਲੋਂ ਉਹਨਾਂ ਨੂੰ ਜੋ ਜਿੰਮੇਵਾਰੀ ਦਿੱਤੀ ਗਈ ਹੈ ਉਹ ਉਸ ਤੇ ਖਰਾ ਉਤਰਨਗੇ ਤੇ ਪਾਰਟੀ ਦੇ ਪਸਾਰ ਲਈ ਦੇਸ਼ ਤੇ ਵਿਦੇਸ਼ ਵਿੱਚ ਦਿਨ ਰਾਤ ਮਿਹਨਤ ਕਰਨਗੇ। ਇਸ ਮੌਕੇ ਅਵਤਾਰ ਸਿੰਘ ਡਾਂਡੀਆਂ ਵਾਈਸ ਚੇਅਰਮੈਨ ਪੁਲੀਟੀਕਲ ਇਨਫਰਮੇਸ਼ਨ ਸੈਲ ਪੰਜਾਬ,  ਜਸਪਾਲ ਸਿੰਘ ਰਿਟ. ਸਬ ਇੰਸਪੈਕਟਰ ਹਾਜਰ ਸਨ। ਇਸ ਮੌਕੇ ਵਿਜੇ ਕੇ ਕਪੂਰ ਵਲੋਂ ਮਹਿੰਦਰ ਸਿੰਘ ਡੋਡ ਜਲਵੇੜਾ ਨੂੰ ਨਿਯੁਕਤੀ ਪੱਤਰ ਦਿੱਤਾ ਗਿਆ।

LEAVE A REPLY

Please enter your comment!
Please enter your name here