ਖੰਨਾ ਨੇ 6 ਸਰਕਾਰੀ ਸਕੂਲਾਂ ਦੀਆਂ ਬੱਚੀਆਂ ਦੀਆਂ ਮਾਤਾਵਾਂ ਦੇ ਕਰਵਾਏ ਬੀਮੇ

DSC05368
ਹੁਸ਼ਿਆਰਪੁਰ, 27 ਅਗਸਤ: ਮੈਂਬਰ ਪਾਰਲੀਮੈਂਟ (ਰਾਜ ਸਭਾ) ਅਵਿਨਾਸ਼ ਰਾਏ ਖੰਨਾ ਨੇ ਆਪਣੇ ਨਿਜੀ ਫੰਡ ਵਿੱਚੋਂ ਪ੍ਰਧਾਨ ਮੰਤਰੀ ਬੀਮਾ ਯੋਜਨਾ ਤਹਿਤ ਬਲਾਕ ਗੜ੍ਹਸ਼ੰਕਰ ਅਤੇ ਹੁਸ਼ਿਆਰਪੁਰ ਦੇ 6 ਸਰਕਾਰੀ ਸਕੂਲਾਂ ਵਿੱਚ ਪੜਦੀਆਂ ਬੱਚੀਆਂ ਦੀਆਂ ਮਾਤਾਵਾਂ ਦਾ ਬੀਮਾ ਕਰਾਉਣ ਲਈ ਵੱਖ-ਵੱਖ ਸਮਾਰੋਹਾਂ ਦਾ ਆਯੋਜਨ ਕੀਤਾ ਗਿਆ। ਇਨ੍ਹਾਂ ਸਮਾਰੋਹਾਂ ਵਿੱਚ ਡਿਪਟੀ ਕਮਿਸ਼ਨਰ ਅਨਿੰਦਿਤਾ ਮਿਤਰਾ, ਐਸ ਐਸ ਪੀ ਧਨਪ੍ਰੀਤ ਕੌਰ ਅਤੇ ਖੰਨਾ ਦੀ ਧਰਮਪਤਨੀ ਮੀਨਾਕਸ਼ੀ ਖੰਨਾ ਵੀ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਇਸ ਦੌਰਾਨ ਪਿੰਡ ਆਦਮਵਾਲ ਵਿੱਚ ਆਯੋਜਿਤ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਮੈਂਬਰ ਪਾਰਲੀਮੈਂਟ ਅਵਿਨਾਸ਼ ਰਾਏ ਖੰਨਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਇਹ ਦਿਲੀ ਇੱਛਾ ਹੈ ਕਿ ਹਰ ਇੱਕ ਨੂੰ ਪ੍ਰਧਾਨ ਮੰਤਰੀ ਬੀਮਾ ਯੋਜਨਾ ਦਾ ਲਾਭ ਮਿਲਣਾ ਚਾਹੀਦਾ ਹੈ। ਇਸ ਦੇ ਲਈ ਸ਼ੁਰੂਆਤ ਵਜੋਂ ਅੱਜ ਆਪਣੇ ਨਿਜੀ ਫੰਡ ਵਿੱਚੋਂ ਸਰਕਾਰੀ ਸਕੂਲ ਵਿੱਚ ਪੜਦੀਆਂ ਲੜਕੀਆਂ ਦੀਆਂ ਮਾਤਾਵਾਂ ਦਾ ਬੀਮਾ ਕਰਵਾਇਆ  ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ 6 ਸਰਕਾਰੀ ਸਕੂਲ ਅਡਾਪਟ ਕੀਤੇ ਗਏ ਹਨ, ਜਿਨ੍ਹਾਂ ਵਿੱਚ ਪੜ੍ਹਦੀਆਂ ਸਾਰੀਆਂ ਬੱਚੀਆਂ ਦੀਆਂ ਮਾਤਾਵਾਂ ਦਾ ਬੀਮਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਦੇ ਆਪਣੇ ਪਿੰਡ ਜੇਜੋਂ  ਅਤੇ ਗੜ੍ਹਸ਼ੰਕਰ ਦੇ ਵਾਰਡ ਨੰ: 5 ਦੀਆਂ ਸਾਰੀਆਂ ਮਹਿਲਾਵਾਂ ਦਾ ਬੀਮਾ ਵੀ ਕਰਵਾਇਆ ਹੈ। ਸ੍ਰੀ ਖੰਨਾ ਨੇ ਕਿਹਾ ਕਿ ਆਦਮਵਾਲ ਪਿੰਡ ਦੀਆਂ ਕਰੀਬ 1400 ਮਹਿਲਾਵਾਂ ਜਿਨ੍ਹਾਂ ਦੀ ਉਮਰ 18 ਸਾਲ ਤੋਂ 70 ਸਾਲ ਦੇ ਦਰਮਿਆਨ ਹੈ , ਉਨ੍ਹਾਂ ਦਾ ਵੀ ਬੀਮਾ ਕਰਵਾਇਆ ਜਾ ਰਿਹਾ ਹੈ। ਸਾਂਸਦ ਆਦਰਸ਼ ਗਰਾਮ ਯੋਜਨਾ ਦੇ ਤਹਿਤ ਵੀ ਪਿੰਡ ਆਦਮਵਾਲ ਨੂੰ ਅਡਾਪਡ ਕੀਤਾ ਗਿਆ ਹੈ ਅਤੇ ਪਿੰਡ ਵਿੱਚ ਵਿਕਾਸ ਕਾਰਜ ਕਰਾਉਣ ਲਈ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ। ਸ੍ਰੀ ਖੰਨਾ ਨੇ ਕਿਹਾ ਕਿ ਸਾਰੇ ਤਿਉਹਾਰ ਸਾਨੂੰ ਕੁਝ ਨਾ ਕੁਝ ਸੁਨੇਹਾ ਦੇਣ ਲਈ ਬਣੇ ਹਨ, ਅਜਿਹਾ ਹੀ ਇੱਕ ਤਿਉਹਾਰ ਰੱਖੜੀ ਦਾ ਹੈ। ਜਿਵੇਂ ਰੱਖੜੀ ਦਾ ਤਿਉਹਾਰ ਭੈਣਾਂ ਦੀ ਰੱਖਿਆ ਦੇ ਨਾਲ ਜੁੜਿਆ ਹੋਇਆ ਹੈ, ਉਵੇਂ ਹੀ ਅੱਜ ਦੇ ਦਿਨ ਰੱਖਿਆ ਦੇ ਤੌਰ ‘ਤੇ ਪ੍ਰਧਾਨ ਮੰਤਰੀ ਬੀਮਾ ਯੋਜਨਾ ਤਹਿਤ ਬੱਚੀਆਂ ਦੀਆਂ ਮਾਤਾਵਾਂ ਦਾ ਬੀਮਾ ਕਰਵਾਇਆ ਗਿਆ ਹੈ। ਰੱਬ ਨਾ ਕਰੇ ਜੇ ਕਿਸੇ ਦੁਰਘਟਨਾ ਕਾਰਨ ਬੀਮਾ ਹੋਈ ਮਹਿਲਾ ਦੀ ਮੌਤ ਹੋ ਜਾਂਦੀ ਹੈ ਤਾਂ ਨੋਮਨੀ ਹੋਏ ਬੱਚੀਆਂ ਨੂੰ ਰੱਖਿਆ ਵਜੋਂ 2 ਲੱਖ ਰੁਪਏ ਦੀ ਆਰਥਿਕ ਸਹਾਇਤਾ ਮਿਲੇਗੀ, ਜੋ ਕਿ ਆਰਥਿਕ ਮੱਦਦ ਲਈ ਕਾਫ਼ੀ ਹੱਦ ਤੱਕ ਸਹਾਈ ਹੋਵੇਗੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਜੀਵਨ ਜਿਓਤੀ ਬੀਮਾ ਯੋਜਨਾ, ਅਟੱਲ ਪੈਨਸ਼ਨ ਯੋਜਨਾ ਤੋਂ ਇਲਾਵਾ ਸਰਕਾਰ ਦੁਆਰਾ ਹੋਰ ਵੀ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਹਨ ਜਿਸ ਦਾ ਲੋਕਾਂ ਨੂੰ ਲਾਭ ਉਠਾਉਣਾ ਚਾਹੀਦਾ ਹੈ। ਇਸ ਦੌਰਾਨ ਸਕੂਲ ਦੀਆਂ ਬੱਚੀਆਂ ਵੱਲੋਂ ਸ੍ਰੀ ਖੰਨਾ ਜੀ ਨੂੰ ਰੱਖੜੀ ਬੰਨ ਕੇ ਰੱਖੜੀ ਦਾ ਤਿਉਹਾਰ ਵੀ ਮਨਾਇਆ ਗਿਆ। ਇਸ ਉਪਰੰਤ ਪਿੰਡ ਜੇਜੋਂ ਵਿਖੇ ਸਮਾਗਮ ਨੂੰ ਸੰਬੰੋਧਨ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਤਹਿਤ ਮਾਤਰ 12 ਰੁਪਏ ਵਿੱਚ ਇੱਕ ਸਾਲ ਲਈ ਬੀਮਾ ਕਰਵਾਇਆ ਜਾਂਦਾ ਹੈ। ਕਿਸੇ ਕਾਰਨ ਦੁਰਘਟਨਾ ਹੋਣ ‘ਤੇ 2 ਲੱਖ ਰੁਪਏ ਦੀ ਮੁਆਵਜਾ ਰਾਸ਼ੀ ਨੋਮਨੀ ਨੂੰ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਹੋਰ ਕਈ ਯੋਜਨਾਵਾਂ ਸਰਕਾਰ ਵੱਲੋਂ ਚਲਾਈਆਂ ਗਈਆਂ ਹਨ ਜਿਸ ਦਾ ਵੱਧ ਤੋਂ ਵੱਧ ਲੋਕਾਂ ਨੂੰ ਫਾਇਦਾ ਲੈਣਾ ਚਾਹੀਦਾ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਬਲਾਕ ਗੜ੍ਹਸ਼ੰਕਰ ਦੇ ਸਰਕਾਰੀ ਸਕੂਲ ਪਿੰਡ ਪੱਦੀ ਸੂਰਾ ਸਿੰਘ, ਸਰਕਾਰੀ ਸਕੂਲ ਪਿੰਡ ਰਾਮਪੁਰ ਬਿਲੜੋਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੜ੍ਹਸ਼ੰਕਰ, ਸਰਕਾਰੀ ਸਕੂਲ ਪਿੰਡ ਬੋੜਾ ਵਿੱਚ ਸਕੂਲ ਵਿੱਚ ਪੜ੍ਹਨ ਵਾਲੀਆਂ ਬੱਚੀਆਂ ਦੀਆਂ ਮਾਤਾਵਾਂ ਦਾ ਬੀਮਾ ਕਰਵਾਇਆ।  ਇਸ ਦੌਰਾਨ ਵੱਖ-ਵੱਖ ਸਰਕਾਰੀ ਸਕੂਲਾਂ, ਪਿੰਡ ਜੇਜੋਂ ਅਤੇ ਗੜ੍ਹਸ਼ੰਕਰ ਦੇ ਵਾਰਡ ਨੰ: 5 ਦੀਆ ਮਹਿਲਾਵਾਂ ਸਮੇਤ ਕੁਲ 3000 ਬੀਮੇ ਕਰਵਾਏ ਗਏ। ਇਸ ਮੌਕੇ ‘ਤੇ ਡੀ ਐਸ ਪੀ ਪਰਮਿੰਦਰ ਕੌਰ,  ਐਸ ਡੀ ਐਮ ਹੁਸ਼ਿਆਰਪੁਰ ਅਨੰਦ ਸਾਗਰ ਸ਼ਰਮਾ, ਐਲ. ਡੀ. ਐਮ. ਆਰ ਸੀ ਸ਼ਰਮਾ, ਐਸ ਡੀ ਐਮ ਗੜ੍ਹਸ਼ੰਕਰ ਅਮਰਜੀਤ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਰਾਮ ਪਾਲ, ਡਿਪਟੀ ਡੀ ਈ ਓ ਬਲਬੀਰ ਸਿੰਘ, ਬੀ ਡੀ ਪੀ ਓ -1 ਕੁਲਦੀਪ ਕੌਰ, ਤਹਿਸੀਲਦਾਰ ਬਰਜਿੰਦਰ ਸਿੰਘ, ਨਾਇਬ ਤਹਿਸੀਲਦਾਰ ਮਨਜੀਤ ਸਿੰਘ, ਪਿੰ੍ਰਸੀਪਲ  ਸਰਕਾਰੀ ਸਕੂਲ ਆਦਮਵਾਲ ਪ੍ਰਿੰਸੀਪਲ ਅਰੁਣਾ ਪ੍ਰਭਾ, ਪੱਦੀ ਸੂਰਾ ਸਿੰਘ ਸਕੂਲ ਦੇ ਪ੍ਰਿੰ: ਕਰਨੈਲ ਸਿੰਘ,  ਰਾਮਪੁਰ ਬਿਲੜੋਂ ਸਕੂਲ ਦੇ ਪਿੰ: ਗੁਰਪਿੰਦਰ ਕੌਰ,  ਗੜ੍ਹਸ਼ੰਕਰ ਸਕੂਲ ਦੇ ਪ੍ਰਿੰਸੀਪਲ ਹਰਚਰਨ ਸਿੰਘ, ਬੋੜੇ ਦੇ ਪਿੰ੍ਰ: ਮੇਜਰ ਸਿੰਘ, ਆਰ. ਐਮ ਐਸ ਇੰਚਾਰਜ ਸੁਦੇਸ਼ ਚੰਦਰ, ਅਸ਼ੋਕ ਕਾਲੀਆ ਅਤੇ ਹੋਰ ਪਤਵੰਤੇ ਮੌਜੂਦ ਸਨ।

Advertisements

LEAVE A REPLY

Please enter your comment!
Please enter your name here