ਨਵਦੀਪ ਸਿੰਘ ਸਰਬਸੰਮਤੀ ਨਾਲ ਬਣੇ ਮਨਿਸਟੀਰੀਅਲ ਸਟਾਫ ਦੇ ਪ੍ਰਧਾਨ

ਹੁਸ਼ਿਆਰਪੁਰ(ਦ ਸਟਾਲਰ ਨਿਊਜ਼),ਰਿਪੋਰਟ: ਜਤਿੰਦਰ ਪ੍ਰਿੰਸ। ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਜ ਹੁਸ਼ਿਆਰਪੁਰ ਵੱਲੋ ਜਿਲਾਂ ਪ੍ਰਧਾਨ ਅਨੀਰੁਧ ਮੋਦਗਿੱਲ ਦੀ ਅਗਵਾਈ ਵਿੱਚ ਸਿਹਤ ਵਿਭਾਗ ਹੁਸਿਆਰਪੁਰ ਦੇ ਮਨਿਸਟੀਰੀਅਲ ਸਟਾਫ ਦੇ ਪ੍ਰਧਾਨ ਦੀ ਸਰਬਸੰਮਤੀ ਨਾਲ ਨਵਦੀਪ ਸਿੰਘ ਸੀਨੀਅਰ ਐਸਿਸਟੈਟ ਚੋਣ ਕਰਕੇ ਪ੍ਰਧਾਨ ਦੇ ਅਹੁਦੇ ਤੇ ਨਿਯੁਕਤ ਕੀਤਾ ਗਿਆ । ਇਸ ਮੋਕੇ ਅਨੀਰੁਧ ਮੋਦਗਿੱਲ ਨੇ ਦੱਸਿਆ ਕਿ ਨਵਦੀਪ ਸਿੰਘ ਸੀਨਿਅਰ ਐਸਿਸਟ ਸਿਵਲ ਸਰਜਨ ਦਫਤਰ ਹੁਸ਼ਿਆਰਪੁਰ ਵਿਖੇ ਤਇਨਾਤ ਹਨ ।

Advertisements

ਪਿਛਲੇ ਕਾਫੀ ਸਮੇਂ ਤੋਂ ਮੁਲਾਜਮਾਂ ਦੀਆਂ ਮੰਗਾਂ ਲਈ ਸੰਘਰਸ਼ ਕਰਦੇ ਰਹੇ ਹਨ । ਇਸ ਮੋਕੇ ਨਵ ਨਿਯੁਕਤ ਪ੍ਰਧਾਨ ਨਵਦੀਪ ਸਿੰਘ ਨੇ ਕਿਹਾ ਕਿ ਜੋ ਯੂਨੀਅਨ ਵੱਲੋ ਮੈਨੂੰ ਜਿੰਮੇਵਾਰੀ ਸੋਂਪੀ ਗਈ ਹੈ, ਉਸਨੂੰ ਤਨਦੇਹੀ ਨਾਲ ਨਿਭਾਉਣਗੇ। ਇਸ ਮੋਕੇ ਉਹਨਾਂ ਵੱਲੋ ਪੰਜਾਬ ਦੀਆਂ ਸਾਰੀ ਮੁਲਾਜਮ ਯੂਨੀਅਨਾਂ ਨੂੰ ਅਪੀਲ ਕੀਤੀ ਗਈ ਕਿ ਉਹਨਾਂ ਇਕ ਪਲੇਟਫਾਰਮ ਤੇ ਇਕੱਠੇ ਹੋ ਕੇ ਸੰਘਰਸ਼ ਕਰਨਾ ਚਾਹੀਦਾ ਹੈ ਹੁਣ ਇਕਲੇ ਹੋ ਕੇ ਲੜਨ ਦਾ ਸਮਾਂ ਨਹੀ ਹੈ। ਕਿਉਂਕਿ ਪੰਜਾਬ ਦੀਆਂ ਸਾਰੀਆਂ ਹੀ ਮੁਲਾਜਮ ਯੂਨੀਅਨ ਸੰਘਰਸ਼ ਦੇ ਰਾਹ ਹਨ। ਪੰਜਾਬ ਸਰਕਾਰ ਇਹਨਾਂ ਨੂੰ ਦਬਾਉਣ ਲਈ ਕੋਝੇ ਤਰੀਕੇ ਅਖਤਿਆਰ ਕਰ ਰਹੀ ਹੈ।

ਉਹਨਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਕੋਲੋ ਮੰਗਾਂ ਮਨਵਾਉਣੀਆਂ ਹਨ ਤਾਂ ਸਾਨੂੰ ਸਰਿਆ ਨੂੰ ਇਕੱਠੇ ਹੋ ਕੇ ਲੜਨ ਦੀ ਜਰੂਰਤ ਹੈ। ਇਸ ਮੋਕੇ ਜਨਰਲ ਸਕੱਤਰ ਜਸਵੀਰ ਸਿੰਘ ਸਾਧੜਾ, ਵਰਿਆਮ ਸਿੰਘ ਮਿਨਹਾਸ ਸੀਨੀਅਰ ਮੀਤ ਪ੍ਰਧਾਨ, ਚੈਅਰਮੈਨ ਅਵਤਾਰ ਸਿੰਘ, ਇਰੀਗੇਸ਼ਨ ਦੇ ਪ੍ਰਧਾਨ ਜਸਵੀਰ ਸਿੰਘ ਧਾਮੀ, ਸੁਪਰਡੈੰਟ  ਰਜਿੰਦਰ ਕੌਰ, ਸੁਖਜਿੰਦਰ ਕੋਰ, ਦਵਿੰਦਰ ਭੱਟੀ, ਭਪਿੰਦਰ ਸਿੰਘ, ਸਤਪਾਲ, ਵੀਨਾ, ਰੁਪਿੰਦਰ ਕੋਰ, ਸੰਜੀਵ ਕੁਮਾਰ ਆਦਿ ਵੀ ਹਾਜਰ ਸਨ।

LEAVE A REPLY

Please enter your comment!
Please enter your name here