ਕੈਬਿਨੇਟ ਮੰਤਰੀ ਅਰੋੜਾ ਨੇ ਹਸਪਤਾਲ ਦੀ ਨਵੀਂ ਬਿਲਡਿੰਗ ਦਾ ਕੀਤਾ ਉਦਘਾਟਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ: ਮੁਕਤਾ ਵਾਲੀਆ। ਪੁਲਿਸ ਲਾਈਨ ਦੇ ਹਸਪਤਲ ਵਿਖੇ 6 ਬੈਡ ਦੀ ਨਵੀ ਬਣੀ ਬਿੰਲਡਿਗ ਦਾ ਉਦਘਾਟਨ ਕੈਬਿਨੇਟ ਮੰਤਰੀ ਪੰਜਾਬ ਸ਼ੁੰਦਰ ਸ਼ਾਮ ਅਰੋੜਾ ਅਤੇ ਐਸ.ਐਸ.ਪੀ. ਹੁਸ਼ਿਆਅਰਪੁਰ ਵੱਲੋ ਕੀਤਾ ਗਿਆ। ਨਵੀ ਇਮਾਰਤ ਦਾ ਇਹ ਕਾਰਜ ਪੁਲਿਸ ਲਾਈਨ ਹਸਪਤਾਲ ਦੇ ਇਨੰਚਾਰਜ ਡਾ. ਲਖਵੀਰ ਸਿੰਘ ਦੀ ਪ੍ਰੇਰਣਾ ਨਾਲ ਦਾਨੀ ਸੱਜਣਾ ਵੱਲੋ ਦਿੱਤੇ ਦਾਨ ਨਾਲ ਕੀਤਾ ਗਿਆ ਹੈ । ਇਸ ਮੋਕੇ ਸ੍ਰੀ ਅਰੋੜਾ ਨੇ ਕਿਹਾ ਕਿ ਡਾ. ਲਖਵੀਰ ਸਿੰਘ ਦੀਆਂ ਕੋਸ਼ਿਸਾ ਸੱਦਕਾ ਇਸ ਬਿੰਲਡਿਗ ਦਾ ਨਿਰਮਾਣ ਅਤੇ ਹਸਪਤਾਲ ਲਈ ਜਰੂਰੀ ਸਾਜੋ ਸਮਾਨ ਤੇ ਸਵਿਧਾਵਾ ਮੁਹੀਆਂ ਹੋ ਸਕੀਆ ਹਨ । ਉਹਨਾਂ ਕਿਹਾ ਕਿ ਡਾ. ਲਖਵੀਰ ਸਿੰਘ ਪੂਰੀ ਤਨਦੇਹੀ ਨਾਲ ਆਪਣੇ ਡਿਊਟੀ ਕਰਦਿਆ ਨਾਲ ਸਿਰਫ ਬਤੋਰ ਡਾਕਟਰ ਆਪਣੀਆ ਸੇਵਾਵਾਂ ਦੇ ਰਹੇ ਹਨ ਸਗੋ ਸਮਾਜ ਵਿੱਚ ਆਪਣਾ ਉਸਾਰੂ ਯੋਗਦਾਨ ਪਾ ਕੇ ਇਕ ਬਿਹਤਰ ਸਮਾਜ ਦੀ ਸਿਰਜਣਾ ਵਿੱਚ ਵੀ ਰੁਝੇ ਰਹਿੰਦੇ ਹਨ ।
ਉਹਨਾਂ ਕਿਹਾ ਕਿ ਇਸ ਦੇ ਚਲਦਿਆ ਹੀ ਪੁਲਿਸ ਹਸਪਤਾਲ ਵਿੱਚ  ਆਧੁਨਿਕ ਤਰੀਕੇ ਦੇ ਬੈਡ ਤੇ ਮਸੀਨਾਂ ਨਾਲ ਲਗਾਈਆਂ ਗਈਆ। ਇਸ ਨਾਲ ਪੁਲਿਸ ਮੁਲਾਜਮ ਤੇ ਉਹਾਨਾਂ ਦੇ ਪਰਿਵਾਰਾਂ ਤੇ ਆਲੇ ਦੁਆਲੋ ਦੇ ਲੋਕਾਂ ਦੀ ਵਧੀਆਂ ਤਰੀਕੇ ਨਾਲ ਇਲਾਜ ਕੀਤਾ ਜਾਵੇਗਾ। ਐਸ.ਐਸ.ਪੀ. ਹੁਸ਼ਿਆਰਪੁਰ ਜੇ. ਐਲਨਚੇਲੀਅਨ ਨੇ ਕਿਹਾ ਕਿ ਡਾ. ਲਖਵੀਰ ਦੀ ਮਿਹਨਤ ਸਦਕਾ ਪੁਲਿਸ ਹਸਪਤਾਲ ਕਿਸੇ ਵੀ ਆਧੁਨਿਕ ਹਸਪਤਾਲ ਦਾ ਮੁਕਾਬਲ ਕਰਦਾ ਨਜਰ ਆਉਦਾ ਹੈ।  ਉਹਨਾਂ ਪੁਲਿਸ ਪ੍ਰਸ਼ਾਸ਼ਨ ਵੱਲੋ ਉਹਨਾਂ ਦਾ ਧੰਨਵਾਧ ਕਰਦਿਆ ਭਵਿੱਖ ਵਿੱਚ ਹਸਪਤਾਲ ਅਤੇ ਪੁਲਿਸ ਮੁਲਾਜਮਾ ਨੂੰ ਹੋਰ ਬੇਹਤਰ ਸਿਹਤ ਸਹੂਲਤਾ ਦੇਣ ਲਈ ਹਰ ਸੰਭਵ ਮੱਦਤ ਦਾ ਵਆਦਾ ਕੀਤਾ। ਇਸ ਮੋਕੇ ਡਾ. ਲਖਵੀਰ ਸਿੰਘ ਨੇ ਦੱਸਿਆ ਕਿ ਹਸਪਤਾਲ ਵਿੱਚ ਦਾਨੀ ਸੱਜਣਾ ਦੇ ਸਹਿਯੋਗ ਨਾਲ 6 ਆਧੁਨਿਕ ਬੈਡ ਮਨੀਟੀਅਰ, ਈ.ਸੀ.ਜੀ. ਮਸ਼ੀਨ ਤੇ ਹੋਰ ਲੋੜੀਦਿਆਂ ਸਿਹਤ ਸੁਵਿਧਾਵਾਂ ਸਥਾਪਿਤ ਕੀਤੀਆਂ ਗਈਆਂ ਹਨ। ਉਹਨਾਂ ਕੈਬਨਿਟ ਮੰਤਰੀ ਅਰੋੜਾ ਅਤੇ ਐਸ.ਐਸ.ਪੀ ਦਾ ਧੰਨਵਾਧ ਕੀਤਾ ਇਸ ਮੋਕੇ ਕੈਬਿਨੇਟ ਮੰਤਰੀ ਅਰੋੜਾ ਵੱਲੋ ਹਸਪਤਾਲ ਲਈ ਪਖਾਨਿਆ ਦੇ ਨਿਰਮਾਣ ਲਈ 2 ਲੱਖ ਰੁਪਏ ਗ੍ਰਾਟ ਦੇਣ ਦਾ ਐਲਾਨ ਕੀਤਾ ਗਿਆ । 

LEAVE A REPLY

Please enter your comment!
Please enter your name here