ਲੋਕ ਵਿਜੇ ਸਾਂਪਲਾ ਨੂੰ ਦੁਬਾਰਾ ਸਾਂਸਦ ਬਣਾਉਣ ਲਈ ਉਤਾਵਲੇ: ਹਰਜਿੰਦਰ ਡਾਂਡੀਆਂ

ਹੁਸ਼ਿਆਰਪੁਰ/ਮਾਹਿਲਪੁਰ(ਦ ਸਟੈਲਰ ਨਿਊਜ਼),ਰਿਪੋਰਟ- ਗੁਰਜੀਤ ਸੋਨੂੰ। ਹੁਸ਼ਿਆਰਪੁਰ ਤੋਂ ਲੋਕ ਸਭਾ ਸਾਂਸਦ ਤੇ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਜਮੀਨੀ ਪੱਧਰ ਤੇ ਲੌਕਾਂ ਨਾਲ ਜੁੜੇ ਹੋਏ ਲੀਡਰ ਹਨ ਜਿਹਨਾਂ ਦੇ ਯਤਨਾ ਸਦਕਾ ਲੋਕ ਸਭਾ ਹੁਸ਼ਿਆਰਪੁਰ ਦੇ ਵਿਧਾਨ ਸਭਾ ਹਲਕਾ ਚੱਬੇਵਾਲ ਦੇ ਕਈ ਪਿੰਡ ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ ਵਿੱਚ ਵਿਕਾਸ ਕਰ ਰਹੇ ਹਨ। ਉਹਨਾਂ ਕਿਹਾ ਕਿ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਵਲੋਂ ਲੋਕ ਸਭਾ ਹੁਸ਼ਿਆਰਪੁਰ ਦੇ ਕਰਵਾਏ ਵਿਕਾਸ ਸਦਕਾ ਤੇ ਉਹਨਾਂ ਦੀ ਦੂਰ ਅੰਦੇਸ਼ੀ ਸੋਚ ਸਦਕਾ ਲੌਕ ਉਹਨਾਂ ਨੂੰ ਦੁਬਾਰਾ ਸਾਂਸਦ ਬਣਾਉਣ ਲਈ ਉਤਾਵਲੇ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਹਰਜਿੰਦਰ ਸਿੰਘ ਡਾਂਡੀਆਂ ਪੰਜਾਬ ਮਨਿਓਰਟੀ ਮੋਰਚਾ ਭਾਰਤੀ ਜਨਤਾ ਪਾਰਟੀ ਕਾਰਜਕਾਰਨੀ ਮੈਂਬਰ ਨੇ ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਕੀਤਾ।

Advertisements

ਉਹਨਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਕਾਰਨ 2019 ਵਿੱਚ ਲੌਕ ਦੁਬਾਰਾ ਭਾਜਪਾ ਸਰਕਾਰ ਬਣਾਉਣਗੇ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਲੌਕਾਂ ਨੂੰ ਧੂੰਏ ਤੋਂ ਮਕਤ ਕਰਨ ਲਈ ਚਲਾਈ ਘਰ ਘਰ ਫਰੀ ਸਿਲੰਡਰ ਦੇਣ ਦੀ ਸਕੀਮ ਤੇ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਤਹਿਤ ਬੇਰੁਜਗਾਰ ਨੌਜਵਾਨਾਂ ਨੂੰ 10 ਲੱਖ ਰੁਪਏ ਤੱਕ ਬਿਨਾਂ ਗਰੰਟੀ ਲੋਨ ਦੀ ਸੁਵਿਧਾ ਦਾ ਵੀ ਹੁਸ਼ਿਆਰਪੁਰ ਵਾਸੀ ਭਰਪੂਰ ਲਾਭ ਲੈ ਰਹੇ ਹਨ। ਉਹਨਾਂ ਕਿਹਾ ਕਿ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਦੇ ਹੁਸ਼ਿਆਰਪੁਰ ਵਾਸੀਆਂ ਲਈ ਕੀਤੇ ਕਾਰਜਾਂ ਸਦਕਾ ਲੋਕਾਂ ਦੀ ਮੰਗ ਹੈ ਕਿ ਉਹਨਾਂ ਨੂੰ ਦੁਬਾਰਾ ਹੁਸ਼ਿਆਰਪੁਰ ਤੋਂ ਟਿਕਟ ਦੇ ਕੇ ਦੂਜੀ ਵਾਰ ਹੁਸ਼ਿਆਰਪੁਰ ਵਾਸੀਆਂ ਦੀ ਸੇਵਾ ਕਰਨ ਦਾ ਮੌਕੇ ਦਿੱਤਾ ਜਾਵੇ।

LEAVE A REPLY

Please enter your comment!
Please enter your name here