ਮਨੀ ਸਿੰਘ ਬਣੇ ਸਬ-ਇੰਸਪੈਕਟਰ, ਡਾਇਰੈਕਟਰ-ਕਮ-ਆਈ.ਜੀ. ਨਾਗੇਸ਼ਵਰ ਨੇ ਲਗਾਏ ਸਟਾਰ

ਚੰਡੀਗੜ (ਦ ਸਟੈਲਰ ਨਿਊਜ਼)। ਵਿਜੀਲੈਂਸ ਦੇ ਸਦਰ ਮੁਕਾਮ ਐਸ.ਏ.ਐਸ. ਨਗਰ ਵਿਖੇ ਪੰਜਾਬ ਪੁਲਿਸ ਦੇ ਏ.ਐਸ.ਆਈ. ਮਨੀ ਸਿੰਘ ਦੇ ਤਨਦੇਹੀ ਕਾਰਜਾਂ ਨੂੰ ਦੇਖਦੇ ਹੋਏ ਉਹਨਾਂ ਦੀ ਸਬ-ਇੰਸਪੈਕਟਰ ਵਜੋਂ ਪਦਉਨਤੀ ਹੋਈ।

Advertisements

ਇਸ ਮੌਕੇ ਤੇ ਡਾਇਰੈਕਟਰ-ਕਮ-ਆਈ.ਜੀ. ਪੰਜਾਬ ਵਿਜੀਲੈਂਸ ਬਿਓਰੋ ਜੀ. ਨਾਗੇਸ਼ਵਰ ਰਾਓ ਨੇ ਮਨੀ ਸਿੰਘ ਦੇ ਪਦਉਨਤੀ ਸਟਾਰ ਲਗਾ ਕੇ ਵਧਾਈ ਦਿੱਤੀ ਤੇ ਅਗਾਹ ਵਾਸਤੇ ਇਸੀ ਤਰਾਂ ਤਨਦੇਹੀ ਨਾਲ ਆਪਣੇ ਕੰਮ ਪ੍ਰਤੀ ਇਮਾਨਦਾਰ ਰਹਣ ਦੀ ਅਪੀਲ ਕੀਤੀ।

ਇਸ ਅਵਸਰ ਤੇ ਜਾਇੰਟ ਡਾਇਰੈਕਟਰ (ਪ੍ਰਸਾਸ਼ਨ) ਕੰਵਲਜੀਤ ਸਿੰਘ ਅਤੇ ਜਾਇੰਟ ਡਾਇਰੈਕਟਰ (ਕ੍ਰਾਈਮ) ਪਰਮਜੀਤ ਸਿੰਘ (ਗੁਰਾਇਆ) ਵੀ ਮੌਜੂਦ ਸਨ।

LEAVE A REPLY

Please enter your comment!
Please enter your name here