ਨੇਤਰਹੀਣ ਬੱਚਿਆਂ ਦੇ ਸਕੂਲ ਵਿਖੇ ਸੁਚੇਤਾ ਅਸ਼ੀਸ਼  ਦੇਵ ਨੇ ਕੀਤਾ ਦੌਰਾ 

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਹੁਸ਼ਿਆਰਪੁਰ ਵਲੋਂ ਮਾਨਯੋਗ ਜ਼ਿਲਾ ਤੇ ਸੈਸ਼ਨ ਜੱਜ-ਕਮ-ਚੇਅਰਪਰਸਨ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਅਮਰਜੋਤ ਭੱਟੀ ਦੇ ਹੁਕਮਾਂ ਤਹਿਤ ਸੀ.ਜੇ.ਐਮ.-ਕਮ-ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਸੁਚੇਤਾ ਅਸ਼ੀਸ਼ ਦੇਵ ਨੇ ਨੇਤਰਹੀਣ ਬੱਚਿਆਂ ਦੇ ਸਕੂਲ ਪਿੰਡ ਬਾਹੋਵਾਲ ਮਾਹਿਲਪੁਰ ਵਿਖੇ ਵਿਸ਼ੇਸ਼ ਤੌਰ ‘ਤੇ ਦੌਰਾ ਕੀਤਾ।

Advertisements

ਇਸ ਮੌਕੇ ਉਹਨਾਂ ਨੇਤਰਹੀਣ ਬੱਚਿਆਂ ਦੇ ਆਧਾਰ ਕਾਰਡ, ਪੈਨਸ਼ਨ ਅਤੇ ਮੈਡੀਕਲ ਸਰਟੀਫਿਕੇਟ ਸਬੰਧੀ ਜਾਣਕਾਰੀ ਹਾਸਲ ਕੀਤੀ ਅਤੇ ਇਨਾਂ ਬੱÎਚਿਆਂ ਵਿੱਚੋਂ ਜਿਨਾਂ ਦੇ ਸਰਟੀਫਿਕੇਟ/ਦਸਤਾਵੇਜ਼ ਨਹੀਂ ਬਣੇ ਸਨ, ਉਹਨਾਂ ਦੇ ਆਧਾਰ ਕਾਰਡ, ਪੈਨਸ਼ਨ ਅਤੇ ਮੈਡੀਕਲ ਸਰਟੀਫਿਕੇਟ ਬਣਾਉਣ ਲਈ ਪੈਰਾ ਲੀਗਲ ਵਲੰਟੀਰ ਨਰਿੰਦਰ ਕੁਮਾਰ ਦੀ ਡਿਊਟੀ ਲਗਾਈ। ਇਸ ਮੌਕੇ 3 ਨੇਤਰਹੀਣ ਬੱਚਿਆਂ ਜਿਨਾਂ ਦਾ ਬਾਹਰਵੀਂ ਕਲਾਸ ਦਾ ਪੰਜਾਬੀ ਦਾ ਪੇਪਰ ਸੀ, ਨਾਲ ਵੀ ਗੱਲਬਾਤ ਕੀਤੀ ਅਤੇ ਉਹਨਾਂ ਦੇ ਪੇਪਰ ਲਈ ਸ਼ੁੱਭਕਾਮਨਾਵਾਂ ਦੇ ਕੇ ਉਹਨਾਂ ਦੀ ਹੌਂਸਲਾ ਅਫਜਾਈ ਕੀਤੀ।

ਇਸ ਮੌਕੇ ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਨੇ ਨੇਤਰਹੀਣ ਸਕੂਲ ਚਲਾਉਣ ਵਾਲੇ ਅਤਰ ਸਿੰਘ ਨੂੰ ਦੱਸਿਆ ਕਿ ਉਹਨਾਂ ਦੀ ਲੋੜ ਮੁਤਾਬਕ ਚੀਫ਼ ਮੈਡੀਕਲ ਅਫ਼ਸਰ ਹੁਸ਼ਿਆਰਪੁਰ ਨੂੰ ਨੇਤਰਹੀਣ ਸਕੂਲ ਵਿੱਚ ਹਰ ਦੋ ਮਹੀਨੇ ਬਾਅਦ ਮੈਡੀਕਲ ਚੈਕਅਪ ਕੈਂਪ ਲਗਾਉਣ ਦੀਆਂ ਹਦਾਇਤ ਕੀਤੀ ਗਈ ਹੈ। ਇਸ ਤੋਂ ਪਹਿਲਾਂ ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਕੇਂਦਰੀ ਜੇਲ ਵਿੱਚ ਪੈਟੀ ਅਫੈਂਸਸ ਕੇਸਾਂ ਦੇ ਨਿਪਟਾਰੇ ਕਰਨ ਸਬੰਧੀ ਜੇਲ ਵਿੱਚ ਕੈਂਪ ਕੋਰਟ ਵੀ ਲਗਾਈ ਗਈ। ਜਿਸ ਦੌਰਾਨ ਮੌਕੇ ‘ਤੇ ਹੀ 2 ਕੇਸਾਂ ਦਾ ਨਿਪਟਾਰਾ ਕੀਤਾ ਗਿਆ। ਇਸ ਮੌਕੇ ਡਿਪਟੀ ਸੁਪਰਡੈਂਟ ਕੇਂਦਰੀ ਜੇਲ ਨੇਤਰ ਕੁਮਾਰ, ਪੀ.ਐਲ.ਵੀ. ਪਵਨ ਕੁਮਾਰ ਸ਼ਰਮਾ ਆਦਿ ਮੌਜੂਦ ਸਨ। 

LEAVE A REPLY

Please enter your comment!
Please enter your name here