ਸਿਵਲ ਸਰਜਨ ਨੇ ਫੂਡ ਸੇਫਟੀ ਵੈਨ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ 

ਹੁਸ਼ਿਆਰਪੁਰ (ਦ ਸਟੈਲਰ ਨਿਊਜ਼),ਰਿਪੋਰਟ- ਜਤਿੰਦਰ ਪ੍ਰਿੰਸ। ਲੋਕਾਂ ਦੀ ਸਿਹਤ ਨਾਲ ਹੋਣ ਵਾਲੇ ਖਿਲਵਾੜ ਨੂੰ ਰੋਕਣ ਅਤੇ ਖਾਣ ਪੀਣ ਵਾਲੀਆਂ  ਚੀਜਾ ਦੀ ਗੁਣਵਣਤਾ ਨੂੰ ਕਾਇਮ ਰੱਖਣ ਲਈ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਫੂਡ ਸੇਫਟੀ ਵੈਨ ਨੂੰ ਸਿਵਲ ਸਰਜਨ ਡਾ. ਰੇਨੂੰ ਸੂਦ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ । ਇਸ ਮੋਕੇ ਜਿਲਾ ਸਿਹਤ ਅਫਸਰ ਡਾ. ਸੇਵਾ ਸਿੰਘ ਸਹਾਇਕ ਸਿਵਲ ਸਰਜਨ ਡਾ. ਪਵਨ ਕੁਮਾਰ, ਮਾਸ ਮਿਡੀਆ ਅਫਸਰ ਪਰਸ਼ੋਤਮ ਲਾਲ, ਡਿਪਟੀ ਮਾਸ ਮੀਡੀਆ ਅਫਸਰ  ਗੁਰਜੀਸ਼ ਕੋਰ, ਅਮਨਦੀਪ ਫੈਸਲੀਟੇਟਰ,  ਸਤਪਾਲ ਪੀ ਏ, ਫੂਡ ਸੇਫਟੀ ਅਫਸਰ ਰਮਨ ਵਿਰਦੀ ਆਦਿ ਹਾਜਰ ਸਨ । ਇਸ ਮੌਕੇ ਜਿਲਾ ਸਿਹਤ ਅਫਸਰ ਡਾ. ਸੇਵਾ ਸਿੰਘ ਨੇ ਦੱਸਿਆ ਕਿ ਇਹ ਵੈਨ ਜਿਲੇ ਦੇ ਅਰਬਨ ਖੇਤਰ ਵਿਚ ਜਾਵੇਗੀ ਜਿਥੇ ਖਾਣ ਪੀਣ ਦੀਆਂ ਵਸਤਾਂ ਜਿਵੇ ਦੁੱਧ ਅਤੇ ਦੁੱਧ ਤੇ ਬਣੇ ਪਦਾਰਥ ਮਿਠਾਈਆਂ, ਮਸਾਲੇ , ਹਲਦੀ ਤੇ ਦਾਲਾਂ ਦੀ ਮੋਕੇ ਤੇ ਜਾਂਚ ਕੀਤੀ ਜਾਵੇਗੀ ਤਾਂ ਜੋ ਮਿਲਵਟ ਦਾ ਪਤਾ ਲਗਾਇਆ ਜਾ ਸਕੇ।

Advertisements

ਮਿਲਾਵਟ ਖੋਰੀ ਤੋਂ ਲੋਕਾ ਦੀ ਸਿਹਤ ਨਾਲ ਹੋ ਰਹੇ ਖਿਲਵਾੜ ਨੂੰ ਰੋਕਿਆ ਜਾ ਸਕੇ। ਉਹਨਾਂ ਦੱਸਿਆ ਕਿ ਇਹ ਵੈਨ ਜਿਲੇ ਵਿੱਚ 15 ਦਿਨਾਂ ਵਿੱਚ ਵੱਖ-ਵੱਖ ਸਬ ਡਿਵੀਜਨ ਅਤੇ ਬਲਾਕਾ ਵਿੱਚ ਜਾ ਕੇ ਮੌਕੇ ਤੇ ਖਾਣ ਵਾਲੀਆਂ ਵਸਤੂਆਂ ਦਾ ਸੈਪਲ ਲੇ ਕੇ ਮਿਲਵਟ ਸਬੰਧੀ ਰਿਪੋਰਟ ਦੇਵੇਗੀ । ਜੇਕਰ ਕੀ ਵਿਆਕਤੀ ਦੁੱਧ, ਦੁੱਧ ਤੋ ਬਣੀਆਂ ਵਸਤਾਂ, ਮਸਾਲੇ, ਹਲਦੀ ਆਦਿ ਬਾਰੇ ਜਾਂਚ ਕਰਵਾਉਣੀ ਚਾਹੀਦੀ ਹੈ ਅਤੇ ਇਸਦੇ ਲਈ ਉਹ ਸਿਰਫ ਸਰਕਾਰੀ ਟੈਸਟਿੰਗ ਫੀਸ ਦੇ ਕੇ ਜਾਂਚ ਕਰਵਾ ਸਕਦਾ ਹੈ। ਇਸ ਮੌਕੇ ਉਹਨਾਂ ਜਿਲੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਵੈਨ ਦਾ ਵੱਧ-ਵੱਧ ਫਾਇਦਾ ਲੈ ਸਕੇ ।

LEAVE A REPLY

Please enter your comment!
Please enter your name here