ਰਲ ਮਿਲ ਕੇ ਤਿਉਹਾਰ ਮਨਾਉਣ ਨਾਲ ਵੱਧਦੀ ਹੈ ਭਾਈਚਾਰਕ ਸਾਂਝ: ਸਾਂਈ ਮੁਹੰਮਦ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਦਰਬਾਰ ਬਾਬਾ ਲਖ ਦਾਤਾ ਪੀਰ ਕੁੱਲੀ ਵਾਲੀ ਸਰਕਾਰ ਬੂਲਾਂਵਾੜੀ ਵਿਖੇ ਗੱਦੀ ਨਸ਼ੀਨ ਸਾਂਈ ਮੁਹੰਮਦ ਬੂਟਾ ਦੀ ਅਗਵਾਈ ਹੇਠ ਸ਼ਿਵਰਾਤਰੀ ਦੇ ਸਬੰਧ ਵਿੱਚ ਖੀਰ ਦੇ ਲੰਗਰ ਲਗਾਏ ਗਏ। ਇਸ ਮੌਕੇ ਨਗਰ ਨਿਵਾਸੀਆਂ ਨੂੰ ਭਾਈਚਾਰਕ ਏਕਤਾ ਦਾ ਸੰਦੇਸ਼ ਦਿੰਦੇ ਹੋਏ ਸਾਂਈ ਮੁਹੰਮਦ ਬੂਟਾ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਤਿਉਹਾਰ ਮਨਾਉਣੇ ਚਾਹੀਦੇ ਹਨ ਤਾਂ ਕਿ ਭਾਈਚਾਰਕ ਸਾਂਝ ਵਧਾਈ ਜਾ ਸਕੇ। ਇਸ ਮੌਕੇ ਸਾਂਈ ਬੂਟਾ ਮੁਹੰਮਦ ਦੀ ਸਰਪ੍ਰਸਤੀ ਹੇਠ ਕੁੱਲੀ ਵਾਲੀ ਸਰਕਾਰ ਨੌਜਵਾਨ ਸਭਾ ਪ੍ਰਬੰਧਕ ਕਮੇਟੀ ਬਣਾਈ ਗਈ ਹੈ ਜੋ ਕਿ ਦਿਨ ਤਿਉਹਾਰ ਮਨਾਉਣ ਦੇ ਨਾਲ ਨਾਲ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਲਈ ਵੀ ਕਾਰਜ ਕਰੇਗੀ।

Advertisements

ਇਸ ਮੌਕੇ ਨੌਜਵਾਨਾਂ ਨੇ ਪ੍ਰਣ ਕੀਤਾ ਕਿ ਉਹ ਸਾਰੇ ਦਿਨ ਤਿਉਹਾਰ ਰਲ ਮਿਲ ਕੇ ਮਨਾਉਣ ਦੇ ਨਾਲ ਨਾਲ ਸਮਾਜਿਕ ਬੁਰਾਈਆਂ ਜਿਵੇਂ ਨਸ਼ਾ, ਭਰੂਣ ਹੱਤਿਆ, ਉਚ ਨੀਚ ਦਾ ਪਾੜਾ ਖਤਮ ਕਰਨ ਲਈ ਇੱਕ ਮੁਹਿੰਮ ਛੇੜਨਗੇ। ਇਸ ਮੌਕੇ ਸੁਨੀਲ ਕੁਮਾਰ, ਮਨਪ੍ਰੀਤ ਖਾਨ, ਭਵਦੀਪ ਸਿੰਘ, ਅਨੀਲ ਕੁਮਾਰ, ਰਮਨ, ਸੁਰੇਸ਼ ਕੁਮਾਰ, ਬੀਬੀ ਮਨਜੀਤ ਕੌਰ, ਰਾਜ ਕੁਮਾਰ, ਬਲਬੀਰ ਸਿੰਘ, ਅਵਤਾਰ ਸਿੰਘ, ਬੀਟੂ, ਦੀਪੂ, ਜਗਤਾਰ ਸਿੰਘ ਜੰਗਾ, ਗੁਰਪ੍ਰੀਤ ਸਿੰਘ ਲੱਕੀ, ਗੁਲਸ਼ਨ ਮੁਹੰਮਦ, ਸੁਰਜੀਤ ਸਿੰਘ, ਪਾਲ, ਬੀਬੀ ਕਮਲੇਸ਼ ਕੌਰ ਹਾਜਰ ਸਨ।

LEAVE A REPLY

Please enter your comment!
Please enter your name here