ਸਟੇਟ ਅਵਾਰਡੀ ਦੀਪਕ ਵਸ਼ਿਸ਼ਟ ਜ਼ਿਲਾ ਰੈਡ ਕਰਾਸ ਸੋਸਾਇਟੀ ਦੇ ਲਾਈਫ ਮੈਂਬਰ ਨਿਯੁਕਤ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਜਿਲਾ ਰੈਡ ਕਰਾਸ ਸੋਸਾਇਟੀ ਦੇ ਚੇਅਰਪਰਸਨ ਈਸ਼ਾ ਕਾਲੀਆ ਨੇ ਦੱਸਿਆ ਕਿ ਇਸ ਸੰਸਥਾ ਵਲੋਂ ਚਲਾਈਆਂ ਜਾ ਰਹੀਆਂ ਸਮਾਜ/ਲੋਕ ਭਲਾਈ ਸਕੀਮਾਂ ਨੂੰ ਜ਼ਿਲੇ ਦੇ ਸਮਾਜ ਸੇਵਕਾ ਵਲੋਂ ਲਗਾਤਾਰ ਸਹਿਯੋਗ ਮੁਹੱਈਆ ਕੀਤਾ ਜਾ ਰਿਹਾ ਹੈ। ਜਿਸਦੀ ਲਗਾਤਾਰਤਾ ਵਿੱਚ ਦੀਪਕ ਵਸ਼ਿਸ਼ਟ ਮੁੱਖ ਅਧਿਆਪਕ ਸਰਕਾਰੀ ਐਲੀਮੈਂਟਰੀ ਸਕੂਲ, ਕਿਲਾ ਬਰੂਨ, ਹੁਸ਼ਿਆਰਪੁਰ ਵਲੋਂ ਵੀ ਜ਼ਿਲਾ ਰੈਡ ਕਰਾਸ ਸੋਸਾਇਟੀ ਦੀ ਲਾਈਫ ਮੈਂਬਰਸ਼ਿਪ ਪ੍ਰਾਪਤ ਕੀਤੀ ਗਈ ਹੈ।

Advertisements

ਸਕੱਤਰ ਰੈਡ ਕਰਾਸ ਸੋਸਾਇਟੀ ਨਰੇਸ਼ ਗੁਪਤਾ ਵਲੋਂ ਦੱਸਿਆ ਕਿ ਦੀਪਕ ਵਸ਼ਿਸ਼ਟ ਵਲੋਂ ਜਿਥੇ ਸਿੱਖਿਆ ਵਿਭਾਗ ਦੁਆਰਾ ਸਾਲ 1995-96 ਦੌਰਾਨ ਸ਼ਾਖਰਤਾ ਮੁਹਿੰਮ ਵਿੱਚ ਪਾਏ ਗਏ ਵਧੀਆ ਸਹਿਯੋਗ ਅਤੇ ਆਪਣੀਆਂ ਸਿੱਖਿਆ ਸੇਵਾਵਾਂ ਸਬੰਧੀ 26 ਜਨਵਰੀ 2019 ਨੂੰ ਗਣਤੰਤਰ ਦਿਵਸ ਮੌਕੇ ‘ਤੇ ਦੋ ਵਾਰ ਮਾਨਯੋਗ ਗਵਰਨਰ, ਪੰਜਾਬ ਵਲੋਂ ਵਿਸ਼ੇਸ਼ ਸਨਮਾਨ ਪ੍ਰਾਪਤ ਕਰ ਚੁੱਕੇ ਹਨ, ਉਥੇ ਦੀਪਕ 5 ਸਤੰਬਰ 2016 ਅਤੇ 2018 ਨੂੰ ਵੀ ਪੰਜਾਬ ਰਾਜ ਦੇ ਇਕ ਵਧੀਆ ਅਧਿਆਪਕ ਵਜੋਂ ਵੀ ਸਟੇਟ ਅਵਾਰਡ ਪ੍ਰਾਪਤ ਕਰ ਚੁੱਕੇ ਹਨ। ਜਿਸਨੂ ਦੇਖਦੇ ਹੋਏ ਜ਼ਿਲਾ ਰੈਡ ਕਰਾਸ ਸੋਸਾਇਟੀ ਵਲੋਂ ਉਮੀਦ ਕੀਤੀ ਜਾਂਦੀ ਹੈ ਕਿ ਜਿਥੇ ਦੀਪਕ ਵਸ਼ਿਸ਼ਟ ਵਲੋਂ ਆਪਣੀ ਸਖਤ ਮਿਹਨਤ ਅਤੇ ਦ੍ਰਿੜ ਇਰਾਦੇ ਨਾਲ ਜਿਲਾ ਸਿੱਖਿਆ ਵਿਭਾਗ ਵਿਖੇ ਆਪਣੀਆਂ ਵੱਡਮੁੱਲੀਆਂ ਸੇਵਾਵਾਂ ਨਿਭਾਅ ਰਹੇ ਹਨ, ਉਥੇ ਇਹਨਾਂ ਵਲੋਂ ਜ਼ਿਲਾ ਰੈਡ ਕਰਾਸ ਲਾਈਫ ਮੈਂਬਰ ਵਜੋਂ ਵੀ ਇਸ ਸੰਸਥਾ ਵਲੋਂ ਚਲਾਈਆਂ ਜਾ ਰਹੀਆਂ ਲੋਕ/ਸਮਾਜ ਭਲਾਈ ਸਕੀਮਾਂ ਵਿੱਚ ਵੀ ਸਮੇਂ-ਸਮੇਂ ‘ਤੇ ਵਧੀਆ ਯੋਗਦਾਨ ਮੁਹੱਈਆ ਕਰਨਗੇ।

ਇਸ ਮੌਕੇ ‘ਤੇ ਸ਼੍ਰੀ ਗੁਪਤਾ ਵਲੋਂ ਦੀਪਕ ਵਸ਼ਿਸ਼ਟ ਨੂੰ ਜ਼ਿਲਾ ਰੈਡ ਕਰਾਸ ਲਾਈਫ ਮੈਂਬਰਸ਼ਿਪ ਦਾ ਪ੍ਰਮਾਣ ਪੱਤਰ ਮੁਹੱਈਆ ਕਰਦੇ ਹੋਏ ਜਿਲੇ ਦੇ ਦਾਨੀ ਸੱਜਣਾਂ/ਸਮਾਜ ਸੇਵਕਾਂ ਨੂੰ ਵੀ ਅਪੀਲ ਕੀਤੀ ਕਿ ਵੱਧ ਤੋਂ ਵੱਧ ਦਾਨੀ ਸੱਜਣ/ਸਮਾਜ ਸੇਵਕ ਜ਼ਿਲਾ ਰੈਡ ਕਰਾਸ ਵਿਖੇ ਆਪਣਾ ਵੱਡਮੁੱਲਾ ਯੋਗਦਾਨ ਪਾਉਣ ਲਈ ਰੈਡ ਕਰਾਸ ਮੈਂਬਰਸ਼ਿਪ ਪ੍ਰਾਪਤ ਕਰਨ ਦੀ ਕ੍ਰਿਪਾਲਤਾ ਕਰਨ, ਤਾਂ ਜੋ ਇਸ ਸੰਸਥਾ ਵਲੋਂ ਚਲਾਈਆ ਜਾ ਰਹੀਆਂ ਲੋਕ/ਸਮਾਜ ਭਲਾਈ ਸਕੀਮਾਂ ਦੁਆਰਾ ਵੱਧ ਤੋਂ ਵੱਧ ਲੋੜਵੰਦ, ਗਰੀਬ, ਬੀਮਾਰ ਦਿਵਆਂਗਜਨ ਵਿਅਕਤੀਆਂ ਦੀ ਸਹਾਇਦਾ ਕੀਤੀ ਜਾ ਸਕੇ।

LEAVE A REPLY

Please enter your comment!
Please enter your name here