ਸਤਪਾਲ ਬਿੱਟੂ ਕੋ-ਅਪਰੇਟਿਵ ਸ਼ੂਗਰ ਮਿੱਲ ਭੋਗਪੁਰ ਦੇ ਡਾਇਰੈਕਟਰ ਨਿਯੁਕਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਉੱਘੇ ਸਮਾਜ ਸੇਵਕ ਸਤਪਾਲ ਸਿੰਘ ਬਿੱਟੂ ਭਾਮ ਸਹਿਕਾਰੀ ਕੋ-ਅਪਰੇਟਿਵ ਸ਼ੂਗਰ ਮਿੱਲ ਭੋਗਪੁਰ ਦੇ ਡਾਇਰੈਕਟਰ ਬਣੇ। ਜਿਹਨਾਂ ਨੂੰ ਕੈਬਿਨੇਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ,  ਡਾ. ਰਾਜ ਕੁਮਾਰ ਵਿਧਾਇਕ ਚੱਬੇਵਾਲ, ਵਿਧਾਇਕ ਸੰਗਤ ਸਿੰਘ ਗਿਲਜ਼ੀਆਂ ਵਲੋਂ ਵਿਸ਼ੇਸ਼ ਤੌਰ ਤੇ ਡਾਇਰੈਕਟਰ ਬਣਨ ਤੇ ਸਨਮਾਨਿਤ ਕੀਤਾ ਗਿਆ।

Advertisements

ਇਸ ਮੌਕੇ ਗੱਲਬਾਤ ਕਰਦੇ ਹੋਏ ਸਤਪਾਲ ਸਿੰਘ ਬਿੱਟੂ ਭਾਮ ਨੇ ਕਿਹਾ ਕਿ ਸਹਿਕਾਰੀ ਕੋ-ਅਪਰੇਟਿਵ ਸ਼ੂਗਰ ਮਿੱਲ ਭੋਗਪੁਰ ਕਿਸਾਨਾਂ ਲਈ ਲਾਹੇਵੰਦ ਸਾਬਿਤ ਹੋ ਰਹੀ ਹੈ। ਉਹਨਾਂ ਵਲੋਂ  ਮਿੱਲ ਤੇ ਕਿਸਾਨਾਂ ਦੀ ਤਰੱਕੀ ਲਈ ਯਤਨ ਕੀਤੇ ਜਾਣਗੇ। ਉਹਨਾਂ ਕਿਹਾ ਕਿ ਜਿਸ ਆਸ ਨਾਲ ਉਹਨਾਂ ਦੀ ਡਾਇਰੈਕਟਰ ਦੀ ਚੋਣ ਕੀਤੀ ਗਈ ਉਹ ਇਸ ਆਸ ਤੇ ਖਰਾ ਉੱਤਰਨਗੇ।

LEAVE A REPLY

Please enter your comment!
Please enter your name here