ਬੀਬੀ ਮਹਿੰਦਰ ਕੌਰ ਜੋਸ਼ ਵੱਲੋਂ ਮਿੰਨੀ ਪ੍ਰਾਈਮਰੀ ਹੈਲਥ ਸੈਂਟਰ ਬਾਗਪੁਰ ਦਾ ਉਦਘਾਟਨ

DSC_0069

ਹੁਸ਼ਿਆਰਪੁਰ, 28 ਅਗਸਤ: ਸੀ.ਪੀ.ਐਚ.ਸੀ. ਹਲਕਾ ਵਿਧਾਇਕ ਸ਼ਾਮ ਚੁਰਾਸੀ ਬੀਬੀ ਮਹਿੰਦਰ ਕੌਰ ਜੋਸ਼ ਵੱਲੋਂ ਅੱਜ ਨਵੀਂ ਉਸਾਰੇ ਗਏ ਮਿੰਨੀ ਪ੍ਰਾਈਮਰੀ ਹੈਲਥ ਸੈਂਟਰ ਬਾਗਪੁਰ ਦਾ ਉਦਘਾਟਨ ਕੀਤਾ ਗਿਆ। ਬਲਾਕ ਚੱਕੋਵਾਲ ਅਧੀਨ ਆਉਂਦੇ ਇਸ ਪ੍ਰਾਈਮਰੀ ਹੈਲਥ ਸੈਂਟਰ ਦੇ ਉਦਘਾਟਨੀ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ 45 ਲੱਖ ਰੁਪਏ ਦੀ ਗ੍ਰਾਂਟ ਉਚੇਚੇ ਤੌਰ ਤੇ ਪ੍ਰਦਾਨ ਕੀਤੀ ਗਈ ਸੀ। ਜਿਸ ਅਧੀਨ ਇਸ ਇਮਾਰਤ ਦੀ ਉਸਾਰੀ ਕੀਤੀ ਗਈ। ਉਨ੍ਹਾਂ ਕਿਹਾ ਕਿ ਪਹਿਲ ਦੇ ਆਧਾਰ ਤੇ ਲੋਕਾਂ ਨੂੰ ਬੇਹਤਰ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾਣ। ਆਮ ਲੋਕਾਂ ਖਾਸਕਰ ਗਰੀਬ ਜਨਤਾ ਤੱਕ ਸਿਹਤ ਸਹੂਲਤਾਂ ਦੀ ਪਹੁੰਚ ਨੂੰ ਹੋਰ ਵੀ ਆਸਾਨ ਬਣਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣ ਦੀ ਲੋੜ ਹੈ। ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਬਲਾਕ ਚੱਕੋਵਾਲ ਡਾ.ਸਰਦੂਲ ਸਿੰਘ ਨੇ ਬੀਬੀ ਮਹਿੰਦਰ ਕੌਰ ਜੋਸ਼ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਪ੍ਰਗਟ ਕੀਤਾ। ਉਨ੍ਹਾਂ ਦੱਸਿਆ ਕਿ ਸ਼੍ਰੀਮਤੀ ਜੋਸ਼ ਵੱਲੋਂ ਸਿਹਤ ਸੁਵਿਧਾਵਾਂ ਅਧੀਨ ਕੀਤੀ ਗਈ ਹਰ ਮੰਗ ਨੂੰ ਜਰੂਰ ਪੂਰਾ ਕੀਤਾ ਜਾਂਦਾ ਹੈ। ਜਿਸਦੇ ਲਈ ਸਿਹਤ ਵਿਭਾਗ ਅਤੇ ਇਲਾਕਾ ਨਿਵਾਸੀ ਉਨ੍ਹਾਂ ਦੇ ਧੰਨਵਾਦੀ ਰਹਿਣਗੇ। ਉਨ੍ਹਾਂ ਦੱਸਿਆ ਕਿ ਦੋ ਬਿਸਤਰਿਆਂ ਵਾਲੇ ਇਸ ਸਿਹਤ ਕੇਂਦਰ ਵਿੱਚ ਇੱਕ ਮੈਡੀਕਲ ਅਫਸਰ, ਇੱਕ ਫਾਰਮਾਸਿਸਟ, ਐਲ.ਐਚ.ਵੀ., ਹੈਲਥ ਇੰਸਪੈਕਟਰ, ਲੈਬ ਟੈਕਨੀਸ਼ੀਅਨ, ਇੱਕ ਆਯੂਰਵੈਦਿਕ ਮੈਡੀਕਲ ਅਫਸਰ ਤੈਨਾਤ ਹਨ ਜਿੰਨਾਂ ਵੱਲੋਂ ਆਮ ਜਨਤਾ ਤੱਕ ਲੋਕਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਉਨ੍ਹਾ ਭਰੋਸਾ ਦਿਵਾਇਆ ਕਿ ਜਨਹਿੱਤ ਵਿੱਚ ਚਲਾਈਆਂ ਜਾਣ ਵਾਲੀਆਂ ਸਿਹਤ ਸਕੀਮਾਂ ਹੇਠ ਸਿਹਤ ਸੁਵਿਧਾਵਾਂ ਨੂੰ ਆਮ ਲੋਕਾਂ ਤੱਕ ਆਸਾਨੀ ਨਾਲ ਪਹੁੰਚਾਉਣ ਦਾ ਹਰ ਸੰਭਵ ਯਤਨ ਕੀਤਾ ਜਾਵੇਗ। ਸਮਾਗਮ ਦੌਰਾਨ ਸਿਹਤ ਸਹੂਲਤਾਂ ਅਤੇ ਸਿਹਤ ਸਿੱਖਿਆ ਸਬੰਧੀ ਪ੍ਰਦਰਸ਼ਨੀ ਵੀ ਲਗਾਈ ਗਈ। ਇਸ ਮੌਕੇ ਮੈਡੀਕਲ ਅਫਸਰ ਇੰ.ਮਿੰਨੀ ਪੀ.ਐਚ.ਸੀ. ਬਾਗਪੂਰ ਡਾ. ਹਰਪ੍ਰੀਤ ਕੌਰ, ਡਾ.ਦੀਪਤੀ ਕਵਰ, ਸਰਪੰਚ ਗੁਰਮੀਤ ਸਿੰਘ ਬਾਗਪੁਰ, ਪ੍ਰਿੰ: ਪਰਮਜੀਤ ਸਿੰਘ, ਡਾ: ਅਵਤਾਰ ਸਿੰਘ, ਸਰਪੰਚ ਜੋਗਿੰਦਰ ਸਿੰਘ ਬਸੀ ਮਰੂਫ਼, ਨੰਬਰਦਾਰ ਤੀਰਥ ਸਿੰਘ ਸਤੌਰ, ਮਾ: ਸੰਤੋਖ ਸਿੰਘ, ਹਰਬੰਸ ਲਾਲ ਪੰਚ, ਬਲਵਿੰਦਰ ਕੌਰ ਪੰਚ, ਭੁਪਿੰਦਰ ਸਿੰਘ ਮਹਿੰਦੀਪੁਰ, ਜਗਤਾਰ ਸਿੰਘ ਪੱਪੀ, ਨਰੇਸ਼ ਕੁਮਾਰ ਸੈਕਟਰੀ, ਦੇਸ ਰਾਜ ਸਿੰਘ ਬਸੀ ਮੁੱਦਾ, ਐਕਸਟੇਂਸ਼ਨ ਐਜੂਕੇਟਰ ਸ਼੍ਰੀਮਤੀ ਰਮਨਦੀਪ ਕੌਰ, ਕਮਲਾ ਦੇਵੀ, ਪਰਮਜੀਤ ਕੌਰ, ਰਵਿੰਦਰ ਸਿੰਘ ਸਮੇਤ ਬਲਾਕ ਚੱਕੌਵਾਲ ਦੀਆਂ ਏ.ਐਨ.ਐਮਜ, ਆਸ਼ਾ ਫਸੀਲੀਟੇਟਰਾਂ ਅਤੇ ਆਸ਼ਾ ਵਰਕਰਾਂ ਆਦਿ ਹਾਜਰ ਸਨ।

Advertisements

LEAVE A REPLY

Please enter your comment!
Please enter your name here