ਪਿੰਡ ਟੂਟੋਮਜਾਰਾ ਵਿਖੇ ਹੋਇਆ ਫੁੱਟਬਾਲ ਟੂਰਨਾਂਮੈਂਟ, ਮਹਿੰਗਰੋਵਾਲ ਦੋਆਬਾ ਨੇ ਕਿਤਣਾ ਦੀ ਟੀਮ ਨੂੰ ਹਰਾ ਕੇ ਟ੍ਰਾਫੀ ਤੇ ਕੀਤਾ ਕਬਜਾ 

ਹੁਸ਼ਿਆਰਪੁਰ/ਮਾਹਿਲਪੁਰ (ਦ ਸਟੈਲਰ ਨਿਊਜ਼)। ਸ਼੍ਰੀ ਮਾਈ ਬਾਲੀ ਸਪੋਰਟਸ ਕਲੱਬ ਟੂਟੋਮਜਾਰਾ ਵਲੋਂ ਗ੍ਰਾਮ ਪੰਚਾਇਤ, ਨਗਰ ਨਿਵਾਸੀਆਂ ਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਸੰਤ ਬਾਬਾ ਦਲੇਲ ਸਿੰਘ ਯਾਦਗਾਰੀ ਸਟੇਡੀਅਮ ਵਿਖੇ ਸਲਾਨਾ ਫੁੱਟਬਾਲ ਟੂਰਨਾਂਮੈਂਟ ਕਰਵਾਇਆ ਗਿਆ। ਇਸ ਵਿੱਚ ਇਲਾਕੇ ਦੀਆਂ 32 ਟੀਮਾਂ ਨੇ ਭਾਗ ਲਿਆ। ਫਾਈਨਲ ਮੁਕਾਬਲੇ ਵਿੱਚ ਮਹਿੰਗਰੋਵਾਲ ਦੋਆਬਾ ਨੇ ਕਿਤਣਾ ਦੀ ਟੀਮ ਨੂੰ 1-0 ਨਾਲ ਹਰਾ ਕੇ ਫਾਈਨਲ ਟ੍ਰਾਫੀ ਤੇ ਕਬਜਾ ਕੀਤਾ। ਜੇਤੂ ਟੀਮ ਨੂੰ 21 ਹਜਾਰ ਰੁਪਏ ਤੇ ਟ੍ਰਾਫੀ ਤੇ ਉੱਪ ਜੇਤੂ ਟੀਮ ਨੂੰ 15 ਹਜਾਰ ਰੁਪਏ ਤੇ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ।

Advertisements

ਇਨਾਮਾਂ ਦੀ ਵੰਡ ਤੇ ਮੁੱਖ ਮਹਿਮਾਨ ਦੇ ਤੋਰ ਤੇ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਲਵ ਕੁਮਾਰ ਗੋਲਡੀ ਤੇ ਉਹਨਾਂ ਨਾਲ ਹਰਵਿੰਦਰ ਸੰਘਾ ਬਲਾਕ ਸੰਮਤੀ ਮੈਂਬਰ ਵਿਸ਼ੇਸ਼ ਤੋਰ ਤੇ ਸ਼ਾਮਿਲ ਹੋ ਕੇ ਨੌਜਵਾਨਾਂ ਦੀ ਹੌਸਲਾ ਅਫਜ਼ਾਈ ਕੀਤੀ। ਇਸ ਮੌਕੇ ਸਰਪੰਚ ਸੁਨੀਲ ਕੁਮਾਰ, ਜਗਤਾਰ ਸਿੰਘ ਸਾਬਕਾ ਸਰਪੰਚ, ਕਲੱਬ ਪ੍ਰਧਾਨ ਗੁਰਿੰਦਰ ਸਿੰਘ ਰੋਮੀ, ਬਲਵਿੰਦਰ ਸਿੰਘ ਜਨਰਲ ਸੈਕਟਰੀ ਪਬਲਿਕ ਕੋਆਰਡੀਨੇਸ਼ਨ ਸੈਲ ਹਲਕਾ ਗੜਸ਼ੰਕਰ, ਇੰਦਰਪਾਲ ਸਿੰਘ ਮਹਿੰਗਰੋਵਾਲ, ਸੁਖਦੀਪ ਸਿੰਘ, ਮਾਸਟਰ ਸੱਜਣ ਸਿੰਘ ਮੇਘੋਵਾਲ, ਗਿਆਨੀ ਉਪਿੰਦਰ ਸਿੰਘ, ਗੋਗੀ, ਨਿਸ਼ਾਨ ਸਿੰਘ, ਜਗਦੀਪ ਸਿੰਘ ਦੀਪਾ, ਬੂਟਾ ਸਿੰਘ, ਸੁਖਵੀਰ ਸਿੰਘ, ਮਦਨ ਲਾਲ ਲੱਕੀ, ਜਗਜੀਤ ਸਿੰਘ, ਅਮਨ ਬੈਂਸ, ਕ੍ਰਿਸ਼ਨ ਦੇਵ ਪੰਚ, ਗੁਰਜੋਤ ਸਿੰਘ, ਗੁਰਨੇਕ ਸਿੰਘ ਸਮੇਤ ਖੇਡ ਪ੍ਰੇਮੀ ਹਾਜਰ ਸਨ

LEAVE A REPLY

Please enter your comment!
Please enter your name here