ਸਿਹਤ ਵਿਭਾਗ ਨੇ ਪੁਰਹੀਰਾਂ ਸਕੂਲ ਵਿਖੇ ਲਗਾਇਆ ਵਿਸ਼ਵ ਓਰਲ ਹੈਲਥ ਦਿਵਸ ਸੰਬੰਧੀ ਸੈਮੀਨਾਰ 

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਜਤਿੰਦਰ ਪ੍ਰਿੰਸ। ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਿਵਲ ਸਰਜਨ ਡਾ. ਰੇਨੂੰ ਸੂਦ ਦੀਆਂ ਹਦਾਇਤਾਂ ਅਨੁਸਾਰ ਥੀਮ ( ਆਪਣੇ ਮੂੰਹ ਅਤੇ ਸਰੀਰ ਦੀ  ਰਖਿਆ ਕਰਨ ਲਈ ਆਪਣੇ ਮੰਹ ਦੀ  ਸਿਹਤ ਧਿਆਨ ਰੱਖੋ ਅਤੇ ਦੰਦਾ ਦੀ ਸਿਹਤ ਸੰਭਾਲ ਅਤੇ ਰੋਗਾਂ ਤੋ ਬਚਾਅ ਤੇ ਇਲਾਜ ਸਬੰਧੀ ਅਤੇ ਅੱਜ ਵਿਸ਼ਵ ਓਰਲ ਹੈਲਥ ਦਿਵਸ ਦੇ ਸਬੰਧ ਵਿੱਚ ਜਿਲਾਂ ਟੀਕਾਕਰਨ ਅਫਸਰ ਡਾ. ਜੀ.ਐਸ. ਕਪੂਰ ਦੀ ਪ੍ਰਧਾਨਗੀ ਸਰਕਾਰੀ ਐਲੀਮੈਂਟਰੀ ਸਕੂਲ ਪੁਰਹੀਰਾਂ ਵਿਖੇ ਸੈਮੀਨਾਰ ਦਾ ਅਯੋਜਨ ਕੀਤਾ ਗਿਆ।

Advertisements

ਇਸ ਮੌਕੇ ਡਾ. ਜੀ.ਐਸ. ਕਪੂਰ ਨੇ ਕਿਹਾ ਸਾਨੂੰ ਆਪਣੇ ਦੰਦਾਂ ਦੀ ਸਿਹਤ ਸੰਭਾਲ ਕਰਨੀ ਚਾਹੀਦਾ ਹੈ ਕਿਉ ਕਿ ਸਾਡਾ ਸਰੀਰ ਤਾਂ ਸਿਹਤਮੰਦ ਰਹਿ ਸਕਦਾ ਹੈ ਜੇਕਰ ਸਾਡੇ ਦੰਦ ਤੰਦਰੁਸਤ ਹਨ।  ਉਹਨਾਂ ਕਿਹਾ ਕਿ ਦਿਨ ਵਿੱਚ ਦੋ ਵਾਰ (ਸਵੇਰੇ ਉਠਣ ਤੇ ਬਾਅਦ ਅਤੇ ਰਾਤ ਨੂੰ ਸੋਣ ਤੇ ਪਹਿਲਾਂ)  ਬੁਰਸ਼ ਕਰਨ  ਚਹੀਦਾ ਹੈ । ਜਿਆਦਾ ਮਿੱਠੀਆਂ ਚੀਜਾਂ, ਚਿਪਚਿਪੇ ਪਦਾਰਥ ਚਾਕਲੇਟ,  ਕੋਲਡ ਡਰਿੰਕ  ਆਦਿ ਦੇ ਸੇਵਨ ਨਾਲ ਦੰਦਾਂ ਵਿੱਚ ਪੀਲਾਪਨ, ਕਰੇੜਾ ਲੱਗਣਾਂ, ਖੋੜਾਂ ਆਦਿ ਅਤੇ ਦੰਦਾਂ ਦੀਆਂ ਹੋਰ ਬਿਮਾਰੀਆਂ ਲੱਗਣ ਦਾ ਖਤਰਾਂ ਹੁੰਦਾ ਹੈ।  ਇਨਾਂ ਚੀਜਾਂ ਤੇ ਪਰਹੇਜ ਕਰਨਾ ਚਹੀਦਾ ਹੈ । ਦੰਦਾਂ ਦੀ ਸਿਹਤ ਸੰਭਾਲ ਲਈ ਹਰੀਆਂ ਫੱਲ ਆਦਿ ਜਿਆਦਾ ਦੀ ਵਰਤੋਂ ਕੀਤੀ ਜਾਵੇ । ਉਹਨਾਂ ਕਿਹਾ ਹਰ ਛੇ ਮਹੀਨੇ ਬਾਦ ਸਾਨੂੰ ਆਪਣੇ ਦੰਦਾਂ ਦੀ ਸਿਹਤ ਜਾਂਚ ਦੰਦਾ ਦੇ ਮਾਹਿਰ ਡਾਕਟਰ ਕੋਲੋ ਕਰਵਾਉਦੇ ਰਹਿਣਾ ਚਹੀਦਾ ਹੈ ਤਾਂ ਸਮੇ ਰਹਿੰਦੇ ਇਸ ਦਾ ਇਲਾਜ ਹੋ ਸਕੇ ਤਾਂ ਸਾਡੇ ਦੰਦ ਸਾਰੀ ਉਮਰ ਸਿਹਤਮੰਦ ਰਹਿਣ।

ਸੈਮੀਨਾਰ ਦੇ ਅੰਤ ਵਿੱਚ ਜਿਲਾਂ ਟੀਕਾਕਰਨ ਅਫਸਰ ਡਾ ਜੀ ਐਸ ਕਪੂਰ , ਆਰ.ਬੀ.ਐਸ.ਕੇ ਡਾ. ਵਿਵੇਕ ਕੁਮਾਰ ਅਤੇ ਜਿਲਾਂ ਮਾਸ ਮੀਡੀਆ ਅਫਸਰ ਪਰਸ਼ੋਤਮ ਲਾਲ ਵੱਲੋਂ ਬੱਚਿਆ ਨੂੰ  ਦੰਦਾਂ ਲਈ ਟੂਥ ਪੇਸਟ ਵੀ ਦਿੱਤੇ ਗਏ। ਇਸ ਸਰਕਾਰੀ ਐਲੀਮੈਟਰੀ ਸਕੂਲ ਦੇ ਇੰਨਚਾਰਜ ਮੈਡਮ ਫੂਲਾਂ ਰਾਣੀ,  ਅਧਿਆਪਕ ਸੂਚਾ ਸਿੰਘ,  ਮੈਡਲ ਕਮਲੇਸ਼ ਕੌਰ,  ਕਮਲਜੀਤ ਕੌਰ,  ਵੰਦਨਾਂ ਸ਼ਰਮਾਂ ਆਦਿ ਹਾਜਰ ਸਨ ।

LEAVE A REPLY

Please enter your comment!
Please enter your name here