ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਪੈਰਾ ਲੀਗਲ ਵਲੰਟੀਅਰਾਂ ਅਤੇ ਪੈਨਲ ਐਡਵੋਕੇਟਾਂ ਨਾਲ ਹੋਈ ਬੈਠਕ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਹੁਸ਼ਿਆਰਪੁਰ ਵਲੋਂ ਮਾਨਯੋਗ  ਜਿਲਾ ਤੇ ਸੈਸ਼ਨ ਜੱਜ-ਕਮ-ਚੇਅਰਪਰਸਨ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀਮਤੀ ਅਮਰਜੋਤ ਭੱਟੀ ਦੀ ਅਗਵਾਈ ਵਿੱਚ ਸੀ.ਜੇ.ਐਮ.-ਕਮ-ਸਕੱਤਰ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀਮਤੀ ਸੁਚੇਤਾ ਅਸ਼ੀਸ਼ ਦੇਵ ਵਲੋਂ ਅੱਜ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਅਧੀਨ ਕੰਮ ਕਰਦੇ ਪੈਰਾ ਲੀਗਲ ਵਲੰਟੀਅਰਾਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਪੈਰਾ ਲੀਗਲ ਵਲੰਟੀਅਰਾਂ ਵਲੋਂ ਵੱਖ-ਵੱਖ ਪਿੰਡਾਂ, ਸਕੂਲਾਂ ਅਤੇ ਪਬਲਿਕ ਸਥਾਨਾਂ ‘ਤੇ ਲਗਾਏ ਗਏ ਸੈਮੀਨਾਰਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਪੈਰਾ ਲੀਗਲ ਵਲੰਟੀਅਰਾਂ ਨੂੰ ਸੈਮੀਨਾਰ ਦੌਰਾਨ ਆ ਰਹੀਆਂ ਸਮੱਸਿਆਵਾਂ ਵੀ ਸੁਣੀਆਂ ਗਈਆਂ।
ਸੀ.ਜੇ.ਐਮ.ਕਮ-ਸਕੱਤਰ ਸ਼੍ਰੀਮਤੀ ਸੁਚੇਤਾ ਅਸ਼ੀਸ਼ ਦੇਵ ਵਲੋਂ ਮੀਟਿੰਗ ਵਿੱਚ ਮੌਜੂਦ ਪੈਰਾ ਲੀਗਲ ਵਲੰਟੀਅਰਾਂ ਨੂੰ ਨਿਰਦੇਸ਼ ਦਿੱਤੇ ਗਏ ਕਿ ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਲੋਕ ਭਲਾਈ ਸਕੀਮਾਂ ਦੀ ਜਾਣਕਾਰੀ ਆਮ ਜਨਤਾ ਤੱਕ ਪਹੁੰਚਾਉਣਾ ਯਕੀਨੀ ਬਣਾਇਆ ਜਾਵੇ, ਤਾਂ ਜੋ ਕੋਈ ਵੀ ਗਰੀਬ/ਲੋੜਵੰਦ ਵਿਅਕਤੀ ਕਾਨੂੰਨੀ ਸਹਾਇਤਾ/ਸਕੀਮਾਂ ਤੋਂ ਵਾਂਝਾ ਨਾ ਰਹਿ ਸਕੇ। ਉਹਨਾਂ ਨੇ ਮੌਜੂਦ ਪੈਰਾ ਲੀਗਲ ਵਲੰਟੀਅਰਾਂ ਨੂੰ ਇਹ ਵੀ ਨਿਰਦੇਸ਼ ਦਿੱਤੇ ਕਿ ਉਹ ਕੀਤੇ ਸੈਮੀਨਾਰਾਂ/ਪਬਲੀਸਿਟੀ ਐਕਟੀਵਿਟੀਸ ਦੀ ਰਿਪੋਰਟ ਸਮੇਂ ਸਿਰ ਇਸ ਦਫ਼ਤਰ ਨੂੰ ਪਹੁੰਚਾਉਣਾ ਵੀ ਯਕੀਨੀ ਬਣਾਉਣ।

Advertisements

 ਇਸ ਤੋਂ ਇਲਾਵਾ ਉਹਨਾਂ ਵੈਬ ਸਾਈਟ ‘ਤੇ ਮੁਫਤ ਕਾਨੂੰਨੀ ਸਹਾਇਤਾ ਕੇਸਾਂ ਦੇ ਡਾਟਾ ਨੂੰ ਆਨਲਾਈਨ ਕਰਵਾਉਣ ਸਬੰਧੀ ਪੈਨਲ ਐਡਵੋਕੇਟਾਂ ਨਾਲ ਮੀਟਿੰਗ ਕੀਤੀ। ਮੀਟਿੰਗ ਵਿੱਚ ਮੌਜੂਦ ਪੈਨਲ ਐਡਵੋਕੇਟਾਂ ਨੂੰ ਇਹ ਹਦਾਇਤ ਕੀਤੀ ਗਈ ਕਿ ਉਹਨਾਂ ਵਲੋਂ ਮਾਰਕ ਕੀਤੇ ਗਏ ਕੇਸਾਂ ਦੀ ਪੇਸ਼ੀ ਸਬੰਧੀ ਸਟੇਟਸ ਰਿਪੋਰਟ ਸਮੇਂ-ਸਮੇਂ ‘ਤੇ ਇਸ ਦਫ਼ਤਰ ਨੂੰ ਮੁਹੱਈਆ ਕਰਵਾਉਣਾ ਯਕੀਨੀ ਬਣਾਇਆ ਜਾਵੇ, ਤਾਂ ਜੋ ਨਾਲਸਾ ਸਾਈਟ ‘ਤੇ ਆਨਲਾਈਨ ਡਾਟਾ ਅਪਡੇਟ ਕਰਨ ਵਿੱਚ ਕੋਈ ਮੁਸ਼ਕਿਲ ਪੇਸ਼ ਨਾ ਆਵੇ ਅਤੇ ਇਸ ਦਾ ਲਾਭ ਮੁਫਤ ਕਾਨੂੰਨੀ ਸਹਾਇਤਾ ਪ੍ਰਾਪਤ ਕਰ ਰਹੇ ਪ੍ਰਾਰਥੀਆਂ ਨੂੰ ਮਿਲ ਸਕੇ।

 ਸੀ.ਜੇ.ਐਮ.-ਕਮ-ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀਮਤੀ ਸੁਚੇਤਾ ਅਸ਼ੀਸ਼ ਦੇਵ  ਦੇ ਦਫ਼ਤਰ ਵਲੋਂ ਲਗਾਏ ਗਏ ਸੈਮੀਨਾਰਾਂ ਵਿੱਚ ਆ ਰਹੀਆਂ ਮੁਸ਼ਕਿਲਾਂ ਸਬੰਧੀ ਗ੍ਰਾਮ ਪੰਚਾਇਤ ਬੈਂਸ ਖੁਰਦ ਅਤੇ ਗ੍ਰਾਮ ਪੰਚਾਇਤ ਪਿੰਡ ਖਾਨਪੁਰ ਦੇ ਸਰਪੰਚਾਂ ਨਾਲ ਮੀਟਿੰਗ ਕੀਤੀ ਗਈ, ਜਿਸ ਦੌਰਾਨ ਉਹਨਾਂ ਨੂੰ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਹੁਸ਼ਿਆਰਪੁਰ ਨਾਲ ਸਹਿਯੋਗ ਕਰਦੇ ਹੋਏ ਭਵਿੱਖ ਵਿੱਚ ਢੁੱਕਵੇਂ ਪ੍ਰਬੰਧ ਕਰਨ ਲਈ ਹਦਾਇਤ ਕੀਤੀ ਗਈ।
ਇਸ ਮੌਕੇ ‘ਤੇ ਪੈਰਾ ਲੀਗਲ ਵਲੰਟੀਅਰ ਸਤਪਾਲ ਡਡਵਾਲ, ਬਲਬੀਰ ਸਿੰਘ, ਮਿਸ ਗੁਰਜੀਤ ਕੌਰ, ਮਿਸ ਅਨੀਤਾ ਕੁਮਾਰੀ, ਰਸ਼ਪਾਲ ਸਿੰਘ, ਸੁਰਿੰਦਰ ਕੁਮਾਰ, ਕਸਤੂਰੀ ਲਾਲ, ਮਿਸ ਨੀਲਮ ਧਵਨ, ਮਿਸ ਪੂਰਾ ਰਾਣੀ, ਨੇਤਰ ਕੁਮਾਰ, ਪਵਨ ਕੁਮਾਰ ਸੁਨੀਲ ਕੁਮਾਰ, ਸ਼੍ਰੀ ਰਾਕੇਸ਼ ਕੁਮਾਰ, ਪੈਨਲ ਐਡਵੋਕੇਟ ਤਾਜਪ੍ਰੀਤ ਸਿੰਘ ਕੰਗ, ਕੁਲਵਿੰਦਰ ਸਿੰਘ, ਮਿਸ ਹਰਜੀਤ ਕੌਰ ਅਤੇ ਗ੍ਰਾਮ ਪੰਚਾਇਤ ਬੈਂਸ ਖੁਰਦ ਤੋਂ ਸਰਪੰਚ ਤਜਿੰਦਰ ਕੌਰ ਅਤੇ ਗ੍ਰਾਮ ਪੰਚਾਇਤ ਪਿੰਡ ਖਾਨਪੁਰ ਤੋਂ ਸਰਪੰਚ ੀ ਕੁਲਵਿੰਦਰ ਕੌਰ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here