ਹਨੇਰੀ ਨੇ ਬਰਸਾਇਆ ਕਹਿਰ, ਫਸਲਾਂ ਦੇ ਨਾਲ ਸ਼ੈਡਾਂ ਹੋਇਆਂ ਤਬਾਹ

ਮਾਹਿਲਪੁਰ (ਦ ਸਟੈਲਰ ਨਿਊਜ਼), ਰਿਪੋਰਟ: ਜਤਿੰਦਰ ਪ੍ਰਿੰਸ । ਬੀਤੇ ਕਲ ਆਈ ਹਨੇਰੀ ਵਲੋਂ ਕੰਢੀ ਏਰੀਆ ਦੇ ਪੈਂਦੇ ਪਿੰਡ ਸੋਨਾ, ਸਾਰੰਗੋਵਾਲ, ਜੰਡੋਲੀ ਆਦਿ ਪਿੰਡਾਂ ਵਿੱਚ ਬਹੁਤ ਹੀ ਕਹਿਰ ਬਰਸਾਇਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਸੋਨਾ ਨਿਵਾਸੀ ਗੁਰਵਿੰਦਰ ਸਿੰਘ ਪੰਚ, ਤੀਰਥ ਸਿੰਘ, ਸ਼ੀਰਾ ਜਸਵੀਰ, ਸਾਬਕਾ ਸਰਪੰਚ ਤਰਸੇਮ ਸਿੰਘ, ਹਰਭਜਨ ਸਿੰਘ, ਜਸਵੀਰ ਸਿੰਘ, ਰੇਸ਼ਮ ਸਿੰਘ, ਜੁਗਿੰਦਰ ਸਿੰਘ, ਬਲਜੀਤ ਸਿੰਘ, ਗੁਰਮੇਲ ਸਿੰਘ, ਮੇਜਰ ਸਿੰਘ, ਸੁਖਪ੍ਰੀਤ ਸਿੰਘ, ਸਤਵਿੰਦਰ ਸਿੰਘ, ਗੁਰਵਿੰਦਰ ਸਿੰਘ, ਜੁਗਿੰਦਰ ਸਿੰਘ, ਜੋਗਾ ਸਿੰਘ ਨੇ ਦੱਸਿਆ ਕਿ ਇਸ ਹਨੇਰੀ ਵਲੋਂ ਐਨਾ ਕਹਿਰ ਵਰਤਾਇਆ ਗਿਆ ਜਿਸ ਨਾਲ ਕਣਕ ਦੀ ਪੱਕੀ ਹੋਈ ਫਸਲ ਬੁਰੀ ਤਰਾਂ ਨਾਲ ਬਰਬਾਦ ਹੋ ਗਈ।

Advertisements

ਦਰਖਤ ਤੇ ਬਿਜਲੀ ਦੇ ਖੰਭੇ ਵੀ ਬੁਰੀ ਤਰਾਂ ਨੁਕਸਾਨੇ ਗਏ। ਜਿਸ ਨਾਲ ਬਿਜਲੀ ਦੀ ਸਪਲਾਈ ਵੀ ਬੰਦ ਹੋ ਗਈ। ਇਸ ਹਨੇਰੀ ਨੇ ਫਸਲਾਂ ਦੇ ਨੁਕਸਾਨ ਦੇ ਨਾਲ-ਨਾਲ ਕਿਸਾਨਾਂ ਵਲੋਂ ਪਸ਼ੂਆਂ ਲਈ ਬਣਾਈਆਂ ਹੋਈਆਂ ਸ਼ੈਡਾਂ ਵੀ ਵੀ ਬੁਰੀ ਤਰਾਂ ਨੁਕਸਾਨੀਆਂ ਗਈਆਂ। ਸ਼ੈਡਾਂ ਦੀਆਂ ਟੀਨਾਂ ਉੱਖੜ ਕੇ ਬੜੀ ਦੂਰ ਜਾ ਡਿੱਗੀਆਂ ਜਿਨਾਂ ਨਾਲ ਹੋਰ ਮਕਾਨਾਂ, ਕੋਠੀਆਂ ਦੇ ਸ਼ੀਸ਼ੇ ਵੀ ਬੁਰੀ ਤਰਾਂ ਨੁਕਸਾਨੇ ਗਏ। ਗਨੀਮਤ ਇਹ ਰਹੀ ਕਿ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ ਪਰ ਮਾਲੀ ਨੁਕਸਾਨ ਬਹੁਤ ਹੋਇਆ ਜਿਸ ਨੇ ਕਿਸਾਨਾਂ ਦੀ ਕਮਰ ਤੋੜ ਕੇ ਰੱਖ ਦਿੱਤੀ ਹੈ। ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਹਨਾਂ ਨੂੰ ਬਣਦਾ ਮੁਆਵਜਾ ਦਿੱਤਾ ਜਾਵੇ ਤੇ ਇਸ ਔਖੀ ਘੜੀ ਵਿੱਚ ਕਿਸਾਨਾਂ ਦੀ ਬਾਂਹ ਫੜੀ ਜਾਵੇ। 

LEAVE A REPLY

Please enter your comment!
Please enter your name here