
ਮਾਹਿਲਪੁਰ (ਦ ਸਟੈਲਰ ਨਿਊਜ਼)। ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ ਵਲੋਂ ਪਿੰਡ ਭਾਮ ਵਿਖੇ ਇੱਕ ਚੁਨਾਵੀ ਸਭਾ ਕੀਤੀ ਗਈ। ਜਿਸ ਵਿੱਚ ਜਿਲਾ ਪ੍ਰੀਸ਼ਦ ਮੈਂਬਰ, ਬਲਾਕ ਸੰਮਤੀ ਮੈਂਬਰ, ਇਲਾਕੇ ਦੇ ਪੰਚਾਂ, ਸਰਪੰਚਾਂ ਸਮੇਤ ਇਲਾਕੇ ਦੇ ਕਾਂਗਰਸੀ ਵਰਕਰ ਤੇ ਆਗੂ ਹਾਜਰ ਸਨ। ਇਸ ਮੌਕੇ ਡਾ. ਰਾਜ ਕੁਮਾਰ ਚੱਬੇਵਾਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਨੋਟਬੰਦੀ ਤੇ ਹੋਰ ਗਲਤ ਫੈਸਲੇ ਲੈ ਕੇ ਗਰੀਬ ਵਰਗ ਦਾ ਕਚੁੰਮਰ ਕੱਢ ਕੇ ਰੱਖ ਦਿੱਤਾ ਹੈ।

ਉਹਨਾਂ ਕਿਹਾ ਕਿ ਪਹਿਲਾ ਲੋਕ ਮੋਦੀ ਦੇ ਪੰਦਰਾਂ ਲੱਖ ਤੇ ਦੋ ਕਰੋੜ ਨੌਕਰੀਆਂ ਦੇ ਝਾਂਸੇ ਵਿੱਚ ਆ ਗਏ ਸਨ ਪਰ ਹੁਣ ਉਹ ਆਪਣੇ ਆਪ ਨੂੰ ਠਗਿਆ ਮਹਿਸੂਸ ਕਰ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਜੋ ਵਾਅਦੇ ਕੀਤੇ ਸਨ ਉਹ ਲਗਾਤਾਰ ਪੂਰੇ ਕਰ ਰਹੇ ਹਨ। ਇਸ ਵਾਰ ਵੀ ਉਹ ਕੈਪਟਨ ਅਮਰਿੰਦਰ ਸਿੰਘ ਦੇ ਮਿਸ਼ਨ 13 ਨੂੰ ਪੂਰਾ ਕਰਦੇ ਹੋਏ ਕਾਂਗਰਸ ਦੇ ਹੱਥ ਮਜਬੂਤ ਕਰਨਗੇ।
ਇਸ ਮੌਕੇ ਜਸਵਿੰਦਰ ਸਿੰਘ ਮੈਂਬਰ ਜਿਲਾ ਪ੍ਰੀਸ਼ਦ, ਮਨਪ੍ਰੀਤ ਕੌਰ ਮੈਂਬਰ ਜਿਲਾ ਪ੍ਰੀਸ਼ਦ, ਕਰਮਜੀਤ ਸਿੰਘ ਸਾਬਕਾ ਸਰਪੰਚ, ਕੁਲਦੀਪ ਕੌਰ ਮੈਂਬਰ ਜਿਲਾ ਪ੍ਰੀਸ਼ਦ, ਮਨਜੀਤ ਕੌਰ ਸੰਮਤੀ ਮੈਂਬਰ, ਗੁਰਪ੍ਰੀਤ ਸਿੰਘ ਜਸਵਾਲ ਜਿਲਾ ਜਨਰਲ ਸਕੱਤਰ, ਜਥੇਦਾਰ ਅਜੀਤ ਸਿੰਘ ਬਾਸੀ, ਸ਼ਿਵਰੰਜਨ ਸਿੰਘ ਰੋਮੀ, ਜਗਜੀਤ ਸਿੰਘ ਗਿੱਲ, ਜਸਵੀਰ ਸਿੰਘ ਜੱਸਾ ਭਗਤੂਪੁਰ, ਰਣਜਿੰਦਰ ਸਿੰਘ ਗਿੱਲ, ਹਰਪਿੰਦਰ ਸਿੰਘ ਸਰਪੰਚ ਭਾਮ, ਛਿੰਦਰਪਾਲ ਕੋਚ ਪੱਟੀ, ਮਾਸਟਰ ਗੁਰਦੇਵ ਸਿੰਘ, ਸਤਪਾਲ ਸਿੰਘ ਭਾਮ, ਗੁਰਬਖਸ਼ ਸਿੰਘ ਸਰਪੰਚ ਡਾਂਡੀਆਂ, ਅਮਨਦੀਪ ਸਿੰਘ ਸਰਪੰਚ ਬੱਡੋਂ, ਜੱਸੀ ਠੇਕੇਦਾਰ, ਬਲਜਿੰਦਰ ਸਿੰਘ, ਸਰੂਪ ਸਿੰਘ, ਕੈਪਟਨ ਗਿਆਨ ਸਿੰਘ, ਰਵੀ ਠੇਕੇਦਾਰ ਰਹੱਲੀ, ਸੁਰਜੀਤ ਸਿੰਘ ਭਾਮ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਹਾਜਰ ਸਨ।












