ਕੰਢੀ ਖੇਤਰ ਦੇ ਪਿੰਡਾਂ ਵਿੱਚ ਹਨੇਰੀ ਦਾ ਕਹਿਰ, ਫਸਲ ਬਰਬਾਦ 

ਹੁਸ਼ਿਆਰਪੁਰ(ਦ ਸਟੈਲਰ ਨਿਊਜ਼),ਰਿਪੋਰਟ: ਗੁਰਜੀਤ ਸੋਨੂੰ। ਹਨੇਰੀ ਵਲੋਂ ਕੰਢੀ ਏਰੀਆ ਦੇ ਪੈਂਦੇ ਪਿੰਡ ਸੋਨਾ, ਸਾਰੰਗੋਵਾਲ, ਜੰਡੋਲੀ ਆਦਿ ਪਿੰਡਾਂ ਵਿੱਚ ਬਹੁਤ ਹੀ ਕਹਿਰ ਬਰਸਾਇਆ ਗਿਆ।

Advertisements

ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਸੋਨਾ ਨਿਵਾਸੀ ਸਾਬਕਾ ਸਰਪੰਚ ਤਰਸੇਮ ਸਿੰਘ, ਜਸਵੀਰ ਸਿੰਘ,  ਸ਼ੀਰਾ ਜਸਵੀਰ, ਸੁਖਪ੍ਰੀਤ ਸਿੰਘ, ਸਤਵਿੰਦਰ ਸਿੰਘ ਨੇ ਦੱਸਿਆ ਕਿ ਇਸ ਹਨੇਰੀ ਵਲੋਂ ਐਨਾ ਕਹਿਰ ਵਰਤਾਇਆ ਗਿਆ ਜਿਸ ਨਾਲ ਕਣਕ ਦੀ ਪੱਕੀ ਹੋਈ ਫਸਲ ਬੁਰੀ ਤਰਾਂ ਨਾਲ ਬਰਬਾਦ ਹੋ ਗਈ। ਦਰਖਤ ਤੇ ਬਿਜਲੀ ਦੇ ਖੰਭੇ ਵੀ ਬੁਰੀ ਤਰਾਂ ਨੁਕਸਾਨੇ ਗਏ।

ਜਿਸ ਨਾਲ ਬਿਜਲੀ ਦੀ ਸਪਲਾਈ ਵੀ ਬੰਦ ਹੋ ਗਈ। ਇਸ ਹਨੇਰੀ ਨੇ ਫਸਲਾਂ ਦੇ ਨੁਕਸਾਨ ਦੇ ਨਾਲ-ਨਾਲ ਕਿਸਾਨਾਂ ਵਲੋਂ ਪਸ਼ੂਆਂ ਲਈ ਬਣਾਈਆਂ ਹੋਈਆਂ ਸ਼ੈੱਡਾਂ ਵੀ ਵੀ ਬੁਰੀ ਤਰਾਂ ਨੁਕਸਾਨੀਆਂ ਗਈਆਂ। ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਨ•ਾਂ ਨੂੰ ਬਣਦਾ ਮੁਆਵਜਾ ਦਿੱਤਾ ਜਾਵੇ।

LEAVE A REPLY

Please enter your comment!
Please enter your name here