ਡਾ. ਰਾਜ ਨੇ ਜੇਜੋਂ ਵਿਖੇ ਪਵਾਈ ਵਾਟਰ ਸਪਲਾਈ ਦੀ ਨਵੀਂ ਮੋਟਰ 

ਮਾਹਿਲਪੁਰ(ਦ ਸਟੈਲਰ ਨਿਊਜ਼)। ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਸਥਿਤ ਕਸਬਾ ਜੇਜੋਂ ਦੁਆਬਾ ਵਿਖੇ ਲੌਕਾਂ ਨੂੰ ਪੀਣ ਵਾਲੇ ਪਾਣੀ ਦੀ ਮੁਸ਼ਕਿਲ ਨੂੰ ਹੱਲ ਕਰਨ ਲਈ ਨੰਬਰਦਾਰ ਪ੍ਰਵੀਨ ਸੋਨੀ ਵਲੋਂ ਮਾਮਲਾ ਹਲਕਾ ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ ਦੇ ਧਿਆਨ ਵਿੱਚ ਲਿਆਦਾ ਹੋਇਆ ਸੀ। ਜਿਸ ਤੇ ਹਲਕਾ ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ ਵਲੋਂ ਜਲ ਸਪਲਾਈ ਮਹਿਕਮੇ ਨੂੰ ਤੁਰੰਤ ਇਹ ਸਮੱਸਿਆ ਹੱਲ ਕਰਨ ਲਈ ਕਿਹਾ ਗਿਆ। ਜਿਸ ਤੇ ਪਿੰਡ ਦੀ ਵਾਟਰ ਸਪਲਾਈ ਦੀ ਪਾਣੀ ਵਾਲੀ ਮੋਟਰ ਨਵੀਂ ਪਾ ਕੇ ਪਿੰਡ ਵਾਸੀਆਂ ਦੀ ਪਾਣੀ ਦੀ ਮੁਸ਼ਕਿਲ ਨੂੰ ਹੱਲ ਕੀਤਾ ਗਿਆ।

Advertisements

ਇਸ ਮੌਕੇ ਹਲਕਾ ਵਿਧਾਇਕ ਡਾ. ਰਾਜ ਕੁਮਾਰ ਨੇ ਕਿਹਾ ਕਿ ਲੌਕਾਂ ਦੀਆਂ ਮੁਢਲੀਆਂ ਲੌੜਾਂ ਪੂਰੀਆਂ ਕਰਨਾ ਸਰਕਾਰ ਦੀ ਜਿੰਮੇਵਾਰੀ ਹੈ। ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਪਿੰਡ ਦੀ ਪੀਣ ਵਾਲੇ ਪਾਣੀ ਦੀ ਸਪਲਾਈ ਦੀ ਮੋਟਰ ਨਵੀ ਪਾਈ ਗਈ ਹੈ ਤੇ ਇੱਕ ਹੋਰ ਨਵਾਂ ਕੁਲੈਕਸ਼ਨ ਸੈਂਟਰ ਬਣਾਇਆ ਜਾਵੇਗਾ ਜਿਸ ਰਾਹੀਂ ਪਿੰਡ ਦੀਆਂ ਉੱਚੀਆਂ ਥਾਵਾਂ ਤੇ ਪਾਣੀ ਦੀ ਸਪਲਾਈ ਦਿੱਤੀ ਜਾਵੇਗੀ। ਇਸ ਮੌਕੇ ਨੰਬਰਦਾਰ ਪ੍ਰਵੀਨ ਸੋਨੀ ਵਲੋਂ ਹਲਕਾ ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ ਦਾ ਉਨਾਂ ਦੇ ਇਸ ਕਾਰਜ ਲਈ ਧੰਨਵਾਦ ਕੀਤਾ ਗਿਆ ਤੇ ਅੱਗੇ ਤੋਂ ਵੀ ਆਸ ਪ੍ਰਗਟਾਈ ਗਈ ਕਿ ਉਹ ਜੇਜੋਂ ਦੁਆਬਾ ਦੇ ਵਿਕਾਸ ਲਈ ਯਤਨਸ਼ੀਲ ਰਹਿਣਗੇ।

ਇਸ ਮੌਕੇ ਸੁਖਵਿੰਦਰ ਸਿੰਘ ਐਸ.ਡੀ.ਓ. ਵਾਟਰ ਸਪਲਾਈ, ਕੁਲਵਿੰਦਰ ਕੌਰ ਸਾਬਕਾ ਸਰਪੰਚ, ਪੰਚ ਰੇਨੂੰ ਬਾਲਾ, ਮਾਲਾ ਸ਼ਰਮਾ, ਨਿਰਮਲ ਦੇਵੀ, ਪਰਮਜੀਤ ਕੌਰ, ਬਿਮਲਾ ਦੇਵੀ, ਕਮਲੇਸ਼, ਪ੍ਰਕਾਸ਼ ਕੌਰ, ਰਮੇਸ਼, ਅਜੇ ਮਹਿਰਾ, ਰਤਨ ਚੰਦ, ਨਵਜੋਤ ਸਿੰਘ ਪੰਚ, ਗੀਤਾ ਦੇਵੀ ਪੰਚ, ਉਮ ਪ੍ਰਕਾਸ਼ ਪੰਚ, ਰਣਜੀਤ ਬੱਦੋਵਾਲ, ਸੁਖਦੇਵ ਸਿੰਘ ਖੰਨੀ, ਨਰਿੰਦਰ ਸਿੰਘ ਬੱਦੋਵਾਲ, ਸੁਰਜੀਤ ਸਿੰਘ ਸਮੇਤ ਪਿੰਡ ਵਾਸੀ ਹਾਜਰ ਸਨ।  

LEAVE A REPLY

Please enter your comment!
Please enter your name here