ਕੋਅਪਰੇਟਿਵ ਬੈਂਕ ਦਿਹਾਣਾ ਨੇ ਪਿੰਡ ਕੂਕੋਵਾਲ ਵਿਖੇ ਲਗਾਇਆ ਵਿੱਤੀ ਸਾਖਰਤਾ ਕੈਂਪ 

ਮਾਹਿਲਪੁਰ (ਦ ਸਟੈਲਰ ਨਿਊਜ਼)। ਹੁਸ਼ਿਆਰਪੁਰ ਸੈਂਟਰਲ ਕੋਅਪਰੇਟਿਵ ਬੈਂਕ ਬਰਾਂਚ ਦਿਹਾਣਾ ਵਲੋਂ ਪਿੰਡ ਕੂਕੋਵਾਲ ਵਿਖੇ ਵਿੱਤੀ ਸਾਖਰਤਾ ਕੈਂਪ ਐਮ.ਡੀ. ਅਮਨਦੀਪ ਸਿੰਘ ਬਰਾੜ, ਜਿਲਾ ਮੈਨੇਜਰ ਰਜੀਵ ਸ਼ਰਮਾ ਤੇ ਡੀ.ਐਮ. ਨਬਾਰਡ ਜਸਮਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ ਅਨੁਸਾਰ ਮੈਨੇਜਰ ਹਰਦੇਵ ਸਿੰਘ ਦੀ ਅਗਵਾਈ ਅਧੀਨ ਲਗਾਇਆ ਗਿਆ।

Advertisements

ਬਰਾਂਚ ਮੈਨੇਜਰ ਹਰਦੇਵ ਸਿੰਘ ਵਲੋਂ ਲੋਨ ਸਕੀਮਾਂ ਜਿਵੇਂ ਸਹਿਕਾਰੀ ਗਰੀਨ ਐਨਰਰੀ (ਸੋਲਰ), ਈ-ਰਿਕਸ਼ਾ ਸਕੀਮ, ਡੇਅਰੀ ਫਾਰਮਿੰਗ, ਵਹੀਕਲ ਕਰਜਾ, ਪਰਸਨਲ ਲੋਨ ਤੇ ਬੈਂਕ ਵਲੋਂ ਹੋਰ ਵੱਖ-ਵੱਖ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਬੈਂਕ ਵਲੋਂ ਡਿਪਾਜਟ ਸਕੀਮਾਂ, ਅਟਲ ਪੈਨਸ਼ਨ ਯੋਜਨਾ, ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾਂ, ਪ੍ਰਧਾਨ ਮੰਤਰੀ ਜੀਵਨ ਸੁਰਕਸ਼ਾ ਬੀਮਾ ਯੋਜਨਾ ਆਦਿ ਹੋਰ ਵੱਖ-ਵੱਖ ਸਕੀਮਾਂ ਬਾਰੇ ਜਾਣੂ ਕਰਵਾਇਆ ਗਿਆ। ਇਸ ਤੋਂ ਇਲਾਵਾ ਹੋ ਰਹੀ ਆਨਲਾਈਨ ਧੋਖਾਧੜੀ ਤੋਂ ਬਚਣ ਲਈ ਸਾਵਧਾਨ ਕੀਤਾ ਗਿਆ।

ਇਸ ਤੋਂ ਇਲਾਵਾ ਸਹਿਕਾਰੀ ਸਭਾਵਾਂ ਦਾ ਕਰਜਾ ਸਮੇਂ ਸਿਰ ਮੋੜਨ ਲਈ ਵੀ ਜਾਗਰੂਕ ਕੀਤਾ ਗਿਆ। ਇਸ ਮੌਕੇ ਤੇ ਜਸਵਿੰਦਰ ਕੌਰ ਸਰਪੰਚ, ਨੰਬਰਦਾਰ ਤਰਸੇਮ ਸਿੰਘ, ਅਵਤਾਰ ਸਿੰਘ, ਜਗਦੇਵ ਸਿੰਘ, ਗੁਰਮੁੱਖ ਸਿੰਘ ਪੰਚ, ਸੁਖਵੀਰ ਸਿੰਘ, ਅਮਰੀਕ ਸਿੰਘ, ਸੁਰਿੰਦਰ ਸਿੰਘ, ਸਤਨਾਮ ਸਿੰਘ, ਚਰਨਜੀਤ ਸਿੰਘ, ਸ਼ਾਮ ਸਿੰਘ, ਸੁਨੀਲ ਦੱਤ, ਦੀਪਕ ਕੁਮਾਰ, ਸੁਨੀਲ ਦੱਤ, ਗੁਰਬਖਸ਼ ਸਿੰਘ, ਸੰਜੀਵ ਕੁਮਾਰ, ਰਾਮ ਲਾਲ, ਸੁਰਿੰਦਰ ਕੌਰ ਪੰਚ, ਸੁਦੇਸ਼ ਰਾਣੀ, ਜਸਵਿੰਦਰ ਕੌਰ, ਕਿਰਨਦੀਪ ਕੌਰ, ਸੁਖਵੀਰ ਕੌਰ  ਹਾਜਰ ਸਨ।

LEAVE A REPLY

Please enter your comment!
Please enter your name here