ਭਗਤੂਪੁਰ ਸਕੂਲ ਵਿਖੇ ਸੱਤ ਦਿਨਾਂ ਸਮਰ ਕੈਂਪ ਸਮਾਪਤ

ਹੁਸ਼ਿਆਰਪੁਰ/ਮਾਹਿਲਪੁਰ (ਦ ਸਟੈਲਰ ਨਿਊਜ਼)। ਰਿਪੋਰਟ- ਗੁਰਜੀਤ ਸੋਨੂੰ।  ਸਿਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ ਤਹਿਤ ਸਰਕਾਰੀ ਐਲੀਮੈਂਟਰੀ ਸਕੂਲ ਭਗਤੂਪੁਰ ਵਿਖੇ ਅਧਿਆਪਕ ਸਰਬਜੀਤ ਸਿੰਘ ਦੀ ਅਗਵਾਈ ਹੇਠ ਸਮੂਹ ਵਿਦਿਆਰਥੀਆਂ ਲਈ ਇੱਕ ਸਮਰ ਕੈਂਪ ਲਗਾਇਆ ਗਿਆ। ਜਿਸ ਵਿੱਚ ਬੀ.ਪੀ.ਈ.ਓ ਸੁੱਚਾ ਰਾਮ ਬੰਗਾ, ਸੀ.ਐਮ.ਟੀ ਹਰਮਿੰਦਰ, ਅਧਿਆਪਕ ਬਲਜਿੰਦਰ ਪਾਲ ਵਿਸ਼ੇਸ਼ ਤੋਰ ਤੇ ਹਾਜਰ ਹੋਏ। ਇਸ ਮੌਕੇ ਵਿਦਿਆਰਥੀਆਂ ਵਲੋਂ ਡਰਾਇੰਗ, ਸੁੰਦਰ ਲਿਖਾਈ, ਪੇਂਟਿੰਗ, ਬੋਰੀ ਦੌੜ, ਚਮਚਾ ਦੌੜ ਆਦਿ ਰਵਾਇਤੀ ਖੇਡਾਂ ਵਿੱਚ ਭਾਗ ਲਿਆ। ਇਸ ਮੌਕੇ ਬੀ.ਪੀ.ਈ.ਓ ਸੁੱਚਾ ਰਾਮ ਬੰਗਾ ਨੇ ਵਿਦਿਆਰਥੀਆਂ ਨੂੰ ਸੁੰਦਰ ਲਿਖਾਈ ਤੇ ਸਰਲ ਪੜਾਈ ਦੇ ਨੁਕਤੇ ਵੀ ਸਾਂਝੇ ਕੀਤੇ।

Advertisements

ਇਸ ਮੌਕੇ ਸੀ.ਐਮ.ਟੀ ਹਰਮਿੰਦਰ ਨੇ ਦੱਸਿਆ ਕਿ ਸਮਰ ਕੈਂਪ ਦੋਰਾਨ ਬੱਚਿਆਂ ਉਹ ਹੁਨਰ ਵੀ ਸਾਹਮਣੇ ਆਇਆ ਜੋ ਅਜੇ ਛੁਪਿਆ ਹੋਇਆ ਸੀ। ਉਹਨਾਂ ਦੱਸਿਆ ਕਿ ਸਮਰ ਕੈਂਪ ਦੇ ਦੋਰਾਨ ਹੋਰ ਬਹੁਤ ਸਾਰੀਆਂ ਗਤੀਵਿਧੀਆਂ ਕਰਵਾਈਆਂ ਗਈਆਂ ਜਿਸ ਵਿੱਚ ਵਿਦਿਆਰਥੀਆਂ ਵਲੋਂ ਵਧ ਚੜ ਕੇ ਭਾਗ ਲਿਆ ਗਿਆ। ਇਸ ਮੌਕੇ ਬੀ.ਪੀ.ਈ.ਓ ਸੁੱਚਾ ਰਾਮ ਬੰਗਾ ਨੂੰ ਸਰਕਾਰੀ ਐਲੀਮੈਂਟਰੀ ਸਕੂਲ ਨਗਦੀਪੁਰ ਦੇ ਮੁਖੀ ਮੈਡਮ ਰਿੰਪੀ ਵਲੋਂ ਵਿਸ਼ੇਸ਼ ਤੋਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੈਡਮ ਰਿੰਪੀ, ਸਗਲੀ ਰਾਮ ਸੱਗੀ, ਹਰਜਿੰਦਰ ਕੌਰ ਸਮੇਤ ਵਿਦਿਆਰਥੀ ਹਾਜਰ ਸਨ। ਇਸ ਮੌਕੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਵੀ ਵੰਡੀ ਗਈ।

LEAVE A REPLY

Please enter your comment!
Please enter your name here