ਕੋਅਪਰੇਟਿਵ ਬੈਂਕ ਢਾਡਾ ਕਲਾਂ ਨੇ ਪਿੰਡ ਢਾਡਾ ਖੁਰਦ ਵਿਖੇ ਲਗਾਇਆ ਵਿੱਤੀ ਸਾਖਰਤਾ ਕੈਂਪ

ਮਾਹਿਲਪੁਰ (ਦ ਸਟੈਲਰ ਨਿਊਜ਼)। ਹੁਸ਼ਿਆਰਪੁਰ ਸੈਂਟਰਲ ਕੋਅਪਰੇਟਿਵ ਬੈਂਕ ਬਰਾਂਚ ਢਾਡਾ ਕਲਾਂ ਵਲੋਂ ਪਿੰਡ ਢਾਡਾ ਖੁਰਦ ਵਿਖੇ ਵਿੱਤੀ ਸਾਖਰਤਾ ਕੈਂਪ ਐਮ.ਡੀ. ਅਮਨਦੀਪ ਸਿੰਘ ਬਰਾੜ, ਜਿਲਾ ਮੈਨੇਜਰ ਰਜੀਵ ਸ਼ਰਮਾ ਤੇ ਡੀ.ਡੀ.ਐਮ. ਨਬਾਰਡ ਜਸਮਿੰਦਰ ਸਿੰਘ ਬਿੰਦਰਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਲਗਾਇਆ ਗਿਆ। ਜਿਸ ਵਿੱਚ ਤਰਲੋਚਨ ਸਿੰਘ ਐਫ.ਐਲ.ਸੀ. ਕੌਂਸਲਰ ਨੇ ਨਬਾਰਡ ਦੀਆਂ ਸਕੀਮਾਂ ਬਾਰੇ ਵਿਸਥਾਰਪੂਰਬਕ ਜਾਣਕਾਰੀ ਦਿੱਤੀ। ਜਿਸ ਤਰਾਂ ਜਵੇਂ ਸਹਿਕਾਰੀ ਗਰੀਨ ਐਨਰਰੀ (ਸੋਲਰ), ਈ-ਰਿਕਸ਼ਾ ਸਕੀਮ, ਡੇਅਰੀ ਫਾਰਮਿੰਗ, ਵਹੀਕਲ ਕਰਜਾ, ਪਰਸਨਲ ਲੋਨਤੇ ਬੈਂਕ ਵਲੋਂ ਹੋਰ ਵੱਖ-ਵੱਖ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ।

Advertisements

ਇਸ ਮੌਕੇ ਬ੍ਰਾਂਚ ਮੈਨੇਜਰ ਸਤੀਸ਼ ਕੁਮਾਰ ਵਲੋਂ ਡਿਪਾਜਟ ਸਕੀਮਾਂ, ਅਟਲ ਪੈਨਸ਼ਨ ਯੋਜਨਾ, ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾਂ, ਪ੍ਰਧਾਨ ਮੰਤਰੀ ਜੀਵਨ ਸੁਰਕਸ਼ਾ ਬੀਮਾ ਯੋਜਨਾ ਆਦਿ ਹੋਰ ਵੱਖ ਵੱਖ ਸਕੀਮਾਂ ਬਾਰੇ ਜਾਣੂ ਕਰਵਾਇਆ ਗਿਆ। ਇਸ ਤੋਂ ਇਲਾਵਾ ਹੋ ਰਹੀ ਆਨਲਾਈਨ ਧੋਖਾਧੜੀ ਤੋਂ ਬਚਣ ਲਈ ਸਾਵਧਾਨ ਕੀਤਾ ਗਿਆ। ਇਸ ਤੋਂ ਇਲਾਵਾ ਸਹਿਕਾਰੀ ਸਭਾਵਾਂ ਦਾ ਕਰਜਾ ਸਮੇਂ ਸਿਰ ਮੋੜਨ ਲਈ ਵੀ ਜਾਗਰੂਕ ਕੀਤਾ ਗਿਆ। ਇਸ ਮੌਕੇ ਪ੍ਰਮਿੰਦਰ ਸਿੰਘ ਸਭਾ ਸਕੱਤਰ, ਦਲਜੀਤ ਸਿੰਘ ਕੈਸ਼ੀਅਰ, ਗੌਰਵ ਕੁਮਾਰ, ਰਾਮ ਸਿੰਘ, ਮਨਜੀਤ ਕੌਰ ਸਰਪੰਚ, ਨੰਬਰਦਾਰ ਪਾਖਰ ਸਿੰਘ, ਬਗੀਚ ਸਿੰਘ ਕਮੇਟੀ ਮੈਂਬਰ, ਗਿਆਨ ਚੰਦ, ਪਰਮਜੀਤ ਸਿੰਘ, ਜਗੀਰ ਸਿੰੰਘ, ਚੂਹੜ ਸਿੰਘ, ਮਨਦੀਪ ਸਿੰਘ, ਕੁੰਦਨ ਸਿੰਘ, ਨੰਬਰਦਾਰ ਦਵਿੰਦਰ ਸਿੰਘ, ਸਤਵਿੰਦਰ ਸਿੰਘ, ਬਹਾਦਰ ਸਿੰਘ, ਅਜੀਤ ਸਿੰਘ, ਮਲਕੀਤ ਸਿੰਘ, ਹਰਦੇਵ ਸਿੰਘ, ਨਰਿੰਦਰ ਕੌਰ, ਜਸਵੀਰ ਕੌਰ, ਸੁਖਵਿੰਦਰ ਕੌਰ, ਸਰਵਣ ਸਿੰਘ, ਦੀਦਾਰ ਸਿੰਘ, ਦਿਲਬਾਗ ਸਿੰਘ, ਗਿਆਨ ਕੌਰ ਹਾਜਰ ਸਨ।

LEAVE A REPLY

Please enter your comment!
Please enter your name here