ਮੇਅਰ ਸ਼ਿਵ ਸੂਦ ਨੇ ਨਿਗਮ ਦੇ ਸਟੋਰ ਵਿੱਚ ਕਲੋਰੀਨ ਦੇ ਸਟਾਕ ਦੀ ਕੀਤੀ ਅਚਨਚੇਤ ਚੈਕਿੰਗ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਜਤਿੰਦਰ ਪ੍ਰਿੰਸ। ਨਗਰ ਨਿਗਮ ਹੁਸ਼ਿਆਰਪੁਰ ਦੇ ਮੇਅਰ ਸ਼ਿਵ ਸੂਦ ਨੇ ਟਿਊਬਵੈਲਾਂ ਰਾਂਹੀ ਪੀਣ ਵਾਲੇ ਪਾਣੀ ਵਿੱਚ ਮਿਲਾ ਕੇ ਸਪਲਾਈ ਕੀਤੇ ਜਾਣ ਵਾਲੇ ਕਲੋਰੀਨ ਦੇ ਸਟਾਕ ਦੀ ਅਚਨਚੇਤ ਚੈਕਿੰਗ ਕੀਤੀ। ਉਹਨਾਂ ਨੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕਲੋਰੀਨ ਦਾ ਲੋੜੀਦਾਂ ਸਟਾਕ ਰਖਿਆ ਜਾਵੇ ਅਤੇ ਜਿਸ ਟਿਊਬਵੈਲ ਤੇ ਕਲੋਰੀਨ ਦੀ ਜਰੂਰਤ ਹੋਵੇ ਉੱਥੇ ਸਮੇਂ ਸਿਰ ਪਹੁੰਚਾਉਣਾ ਯਕੀਨੀ ਬਣਾਇਆ ਜਾਵੇ ਤਾਂ ਜ਼ੋ ਸ਼ਹਿਰ ਵਾਸੀਆਂ ਨੂੰ ਸਾਫ ਸੁਥਰਾ ਕਿਟਾਨੂੰ ਰਹਿਤ ਪੀਣ ਵਾਲਾ ਪਾਣੀ ਮੁਹੱਈਆ ਕਰਵਾਇਆ ਜਾ ਸਕੇ। ਉਹਨਾਂ ਅਧੀਕਾਰੀਆਂ ਨੂੰ ਇਹ ਵੀ ਕਿਹਾ ਕਿ ਸਾਰੇ ਟਿਊਬਵੈਲਾਂ ਤੇ ਕਲੋਰੀਨ ਡੋਜਰ ਚਾਲੂ ਹਾਲਤ ਵਿੱਚ ਰੱਖੇ ਜਾਣ ਜੇ ਕੋਈ ਖਰਾਬ ਹੈ ਤਾਂ ਉਸ ਨੂੰ ਤੁਰੰਤ ਠੀਕ ਕਰਵਾਈਆ ਜਾਵੇ।

Advertisements

ਉਹਨਾਂ ਨੇ ਦਸਿਆ ਕਿ ਨਗਰ ਨਿਗਮ ਦੇ ਸਾਰੇ ਟਿਊਬਵੈਲਾਂ ਰਾਂਹੀ ਕਲੋਰੀਨ ਮਿਲਾ ਕੇ ਸਾਫ ਸੁਥਰਾ ਪੀਣ ਵਾਲਾ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ।  ਸੀਨੀਅਰ ਡਿਪਟੀ ਮੇਅਰ ਪ੍ਰੇਮ ਸਿੰਘ ਪਿਪਲਾਂਵਾਲਾ, ਐਸ.ਈ. ਅਸ਼ਵਨੀ ਚੌਧਰੀ, ਐਕਸਈਐਨ ਨਰੇਸ਼ ਬੱਤਾ, ਐਸਡੀਓ ਹਰਪ੍ਰੀਤ ਸਿੰਘ, ਜੇ.ਈ ਅਸ਼ਵਨੀ ਸ਼ਰਮਾ, ਕੌਸਲਰ ਸੁਰੇਸ਼ ਭਾਟੀਆ ਬਿਟੂ, ਵਿਕਰਮਜੀਤ ਸਿੰਘ ਕਲਸੀ, ਨਰਿੰਦਰ ਸਿੰਘ, ਰਮੇਸ਼ ਠਾਕੁਰ ਅਤੇ ਰਾਹੁਲ ਸ਼ਰਮਾ ਵੀ ਇਸ ਮੌਕੇ ਤੇ ਹਾਜਰ ਸਨ।

LEAVE A REPLY

Please enter your comment!
Please enter your name here