ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਨੇ ਫਤਹਿਵੀਰ ਦੀ ਆਤਮਾ ਦੀ ਸ਼ਾਂਤੀ ਲਈ ਕੀਤੀ ਅਰਦਾਸ

ਮਾਹਿਲਪੁਰ (ਦ ਸਟੈਲਰ ਨਿਊਜ਼)। ਪਿਛਲੇ ਦਿਨੀ ਸੰਗਰੂਰ ਦੇ ਪਿੰਡ ਭਗਵਾਨਪੁਰਾ ਵਿਖੇ ਡੇਢ ਸੌ ਫੁੱਟ ਡੁੰਘੇ ਖਾਲੀ ਪਏ ਬੋਰ ਵਿੱਚ ਡਿੱਗ ਕੇ ਮਾਸੂਮ ਫਤਹਿਵੀਰ ਦੀ ਹੋਈ ਮੌਤ ਤੇ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਪੰਜਾਬ ਦੇ ਪ੍ਰਧਾਨ ਸੰਤ ਕੁਲਵੰਤ ਰਾਮ ਭਰੋਮਜਾਰਾ, ਚੇਅਰਮੈਨ ਸੰਤ ਮਹਿੰਦਰਪਾਲ ਪੰਡਵਾ, ਖਜ਼ਾਨਚੀ ਸੰਤ ਜਸਵਿੰਦਰ ਸਿੰਘ ਨਾਂਗਿਆ ਦਾ ਡੇਰਾ ਸੱਚ ਖੰਡ ਡਾਂਡੀਆਂ, ਸੰਤ ਹਾਕਮ ਦਾਸ ਸੰਧਵਾਂ, ਸੰਤ ਮਹਿੰਦਰ ਦਾਸ ਬੀਰਮਪੁਰ, ਸੰਤ ਉਮ ਪ੍ਰਕਾਸ਼ ਹਵੇਲੀ, ਸੰਤ ਕਪੂਰ ਦਾਸ ਅਬਾਦਪੁਰਾ, ਸੰਤ ਟਹਿਲ ਨਾਥ ਨੰਗਲ ਖੇੜਾ, ਸੰਤ ਜਸਵੰਤ ਸਿੰਘ, ਸੰਤ ਆਤਮਾ ਦਾਸ ਅੱਪਰਾ, ਸੰਤ ਲਛਮਣ ਦਾਸ ਭਰੋਮਜਾਰਾ, ਸੰਤ ਸਤਨਾਮ ਦਾਸ ਖੰਨੀ ਪ੍ਰੈਸ ਸਕੱਤਰ, ਸੰਤ ਬਾਬਾ ਜਿੰਦਰ, ਸਮਾਜ ਸੇਵਕ ਸੁਰਜੀਤ ਖੇੜਾ ਸਮੇਤ ਹੋਰ ਸੰਤ ਮਹਾਂਪੁਰਸ਼ਾਂ ਨੇ ਜਿੱਥੇ ਫਤਹਿਵੀਰ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਉੱਥੇ ਪਰਮਾਤਮਾ ਦੇ ਚਰਨਾ ਵਿੱਚ ਵਿਛੜੀ ਰੂਹ ਦੀ ਸ਼ਾਂਤੀ ਲਈ ਅਰਦਾਸ ਵੀ ਕੀਤੀ।

Advertisements

ਇਸ ਮੌਕੇ ਮਹਾਂਪੁਰਸ਼ਾਂ ਨੇ ਸੰਗਤ ਨੂੰ ਇਸ ਤਰਾਂ ਦੀਆਂ ਘਟਨਾਵਾਂ ਵਾਪਰਨ ਤੋਂ ਸੁਚੇਤ ਰਹਿਣ ਲਈ ਅਪੀਲ ਕਰਦੇ ਹੋਏ ਕਿਹਾ ਕਿ ਸਰਕਾਰਾਂ ਦੇ ਨਾਲ ਨਾਲ ਸਾਨੂੰ ਵੀ ਸੁਚੇਤ ਹੋਣ ਦੀ ਲੋੜ ਹੈ ਤਾਂ ਕਿ ਕੋਈ ਹੋਰ ਇਸ ਦਾ ਸ਼ਿਕਾਰ ਨਾ ਹੋਵੇ। 

LEAVE A REPLY

Please enter your comment!
Please enter your name here