ਡਰਾਈ ਡੇ ਦੌਰਾਨ 450 ਘਰਾਂ ਦੀ ਹੋਈ ਚੈਕਿੰਗ, 8 ਘਰਾਂ ਵਿੱਚ ਪਾਇਆ ਗਿਆ ਮੱਛਰ ਦਾ ਲਾਰਵਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼),ਰਿਪੋਰਟ: ਜਤਿੰਦਰ ਪ੍ਰਿੰਸ। ਮਲੇਰੀਆ, ਡੇਂਗੂ ਅਤੇ ਚਿਕਨਗੁਨੀਆਂ ਇਲਾਜ ਯੋਗ ਹਨ ਅਤੇ ਇਸ ਦਾ ਇਲਾਜ ਸਰਕਾਰੀ ਹਸਪਤਾਲਾਂ ਵਿੱਚ ਮੁੱਫਤ ਕੀਤਾ ਜਾਂਦਾ ਹੈ । ਇਹ ਬੁਖਾਰ ਮੱਛਰ ਦੇ ਕੱਟਣ ਨਾਲ ਫੈਲਦੇ ਹਨ । ਡੇਗੂ ਬੁਖਾਰ ਹੋਣ ਦੇ ਲੱਛਣ ਮਰੀਜ ਨੂੰ ਤੇਜ ਬੁਖਾਰ, ਸਿਰ ਦਰਦ, ਮਾਸ ਪੇਸ਼ੀਆਂ ਵਿੱਚ ਦਰਦ, ਚਮੜੀ ਤੇ ਦਾਣੇ, ਮਸੂੜੇ ਅਤੇ ਨੱਕ ਵਿੱਚੋਂ ਖੂਨ ਵੱਗਣਾ ਅਤੇ ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ ਇਸ ਦੇ ਮੁੱਖ ਲੱਛਣ ਹਨ। ਜਦ ਕਿ ਚਿਕਨਗੁਨੀਆ ਵਿੱਚ ਜੋੜਾਂ ਦੇ ਦਰਦ ਤੇ ਸੋਜ ਵੀ ਹੋ ਜਾਂਦੀ ਹੈ ।

Advertisements

ਇਹਨਾਂ ਗੱਲਾਂ ਦਾ ਪ੍ਰਗਟਾਵਾਂ ਸਹਾਇਕ ਸਿਵਲ ਸਰਜਨ ਡਾ. ਪਵਨ ਕੁਮਾਰ ਵੱਲੋ ਕੀਤਾ ਗਿਆ। ਉਹਨਾਂ ਇਹ ਵੀ ਦੱਸਿਆ ਕਿ ਇਹ ਰੋਗਾਂ ਨੂੰ ਫੈਲਾਉਣ ਵਾਲਾ ਮੱਛਰ ਸਾਫ ਖੜੇ ਪਾਣੀ ਦੇ ਸੋਮਿਆਂ ਵਿੱਚ ਪੈਦਾ ਹੁੰਦਾ ਹੈ । ਸਾਫ ਸਫਾਈ ਰੱਖਣ, ਕੂਲਰਾਂ ਅਤੇ ਗਮਲਿਆਂ ਦਾ ਪਾਣੀ ਨੂੰ ਹਫਤੇ ਵਿੱਚ ਇੱਕ ਦਿਨ ਜਰੂਰ ਸਾਫ ਕਰਨ, ਦਿਨ ਵੇਲੇ ਅਜਿਹੇ ਕੱਪੜੇ ਪਹਿਨਣੇ ਚਹੀਦੇ ਹਨ ਜਿਹਨਾ ਨਾਲ ਸ਼ਰੀਰ ਢੱਕਿਆ ਜਾ ਸਕੇ, ਤਾਂ ਜੋ ਮੱਛਰ ਨਾ ਕੱਟ ਸਕੇ ਇਸ ਨਾਲ ਇਸ ਲਾਰਵੇ ਤੋਂ ਬਚਇਆ ਜਾ ਸਕਦਾ ਹੈ ।

ਇਹਨਾਂ ਦਿਨਾਂ ਵਿੱਚ ਹੋਣ ਵਾਲੇ ਬੁਖਾਰ ਦੀ ਸੂਰਤ ਵਿੱਚ ਐਸਪਰੀਨ ਜਾਂ ਬਰੂਫਨ ਦੀ ਗੋਲੀ ਨਾ ਲਈ ਜਾਵੇ। ਸਿਹਤ ਵਿਭਾਗ ਵੱਲੋ ਹਰ ਸ਼ੁਕਰਵਾਰ ਨੂੰ ਡਰਾਈ ਡੇਅ ਮਨਾਇਆ ਜਾਦਾ ਹੈ, ਜਿਸ ਅਨੁਸਾਰ ਸਮੂਹ ਨਾਗਰਿਕ ਨੂੰ ਇਸ ਦਿਨ ਆਪਣੇ ਘਰ ਦੇ  ਕੂਲਰਾਂ, ਗਮਲਿਆਂ, ਫ੍ਰਿ੍ਰਜ ਦੀਆਂ ਟ੍ਰੇਆ ਅਤੇ ਪਾਣੀ ਦੇ ਹੋਰ ਸੋਮਿਆਂ ਨੂੰ ਜਿਥੇ ਪਾਣੀ ਖੜਾ ਹੋ ਸਕਦਾ ਹੈ, ਸਾਫ ਕਰਕੇ ਸੁੱਕਾ ਰੱਖਣ। ਵਿਭਾਗ ਦੀਆਂ ਟੀਮਾਂ ਵੱਲੋ ਵੱਖ-ਵੱਖ ਸਿਹਤ ਬਲਾਕਾਂ ਦੇ ਨਾਲ ਹੁਸ਼ਿਆਰਪੁਰ ਸ਼ਹਿਰੀ ਖੇਤਰ ਵਿੱਚ ਹੈਲਥ ਇੰਨਸਪੈਕਟਰ ਬਸੰਤ ਕੁਮਾਰ ਦੀ ਅਗਵਾਈ ਹੇਠ ਐਟੀਲਾਰਾਵਂ ਦੀਆਂ 10 ਟੀਮਾਂ  ਵੱਲੋ  450 ਘਰਾਂ ਵਿੱਚ ਜਾ ਕੇ ਕੂਲਰ ਅਤੇ ਕੈਨਟੇਨਰ ਚੈਕ ਕੀਤੇ ਗਏ ਅਤੇ ਟੀਮ ਨੂੰ 8 ਘਰਾਂ ਵਿੱਚ ਮੱਛਰ ਦਾ ਲਾਰਵਾ ਮਿਲਿਆ ਜਿਸ ਨੂੰ ਮੋਕੇ ਤੇ ਹੀ ਨਸ਼ਟ ਕਰਵਾਇਆ ਗਿਆ । ਟੀਮ ਵੱਲੋ ਲੋਕਾਂ ਨੂੰ ਜਾਗਰੂਕਤਾ ਸਮਗਰੀ ਵੀ ਵੰਡੀ ਗਈ। ਇਸ ਮੌਕੇ ਤੇ ਸਭਾਸ਼ ਕੁਮਾਰ, ਗਗਨਦੀਪ, ਰਕੇਸ਼ ਕੁਮਾਰ, ਪ੍ਰੇਮ ਚੰਦ, ਅਸ਼ੋਕ ਕੁਮਾਰ ਆਦਿ ਹਾਜਰ ਸਨ।

Leave a Comment

This site is protected by reCAPTCHA and the Google Privacy Policy and Terms of Service apply.