ਐਚ.ਡੀ.ਐਫ.ਸੀ. ਬੈਂਕ ਨੇ ਪਿੰਡ ਬਾਗਪੁਰ ਵਿਚ “ਹਰ ਗਾਓਂ ਹਮਾਰਾ“ ਮੁਹਿੰਮ ਦਾ ਕੀਤਾ ਪ੍ਰਬੰਧ 

ਹੁਸ਼ਿਆਰਪੁਰ(ਦ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ਐਚ.ਡੀ.ਐਫ.ਸੀ. ਬੈਂਕ ਲਿਮਟਿਡ. ਬ੍ਰਾਂਚ ਬਾਗਪੁਰ ਨੇ ਅੱਜ ਪਿੰਡ ਬਾਗਪੁਰ ਵਿਚ “ਹਰ ਗਾਓਂ ਹਮਾਰਾ“ ਅਭਿਆਨ ਦਾ ਪ੍ਰਬੰਧ ਕੀਤਾ।  ਇਸ ਪਹਿਲਕਦਮੀ ਦਾ ਵਿਸ਼ਾ ਪਿੰਡਾਂ ਵਿਚ ਵਿੱਤੀ ਸਾਖਰਤਾ, ਡਿਜੀਟਲ ਉਤਪਾਦਾਂ ਅਤੇ ਬੈਂਕ ਦੁਆਰਾ ਮੁਹੱਈਆ ਕਰਵਾਏ ਜਾ ਰਹੇ ਵੱਖ-ਵੱਖ ਸਹੂਲਤਾਂ ਬਾਰੇ ਲੋਕਾਂ ਨੂੰ ਸਿੱਖਿਆ ਪ੍ਰਦਾਨ ਕਰਨਾ ਰਿਹਾ।   ਇਹਨਾਂ ਵਿਚ ਬੀ.ਐਸ.ਬੀ.ਡੀ.ਏ. ਖਾਤਾ, ਬਚਤ ਬੈਂਕ ਖਾਤਾ, ਸੁਕੰਨਿਆ ਯੋਜਨਾ, ਸੋਸ਼ਲ ਸਕਿਉਰਿਟੀ ਸਕੀਮਾਂ, ਐਫ.ਡੀ., ਆਰ.ਡੀ, ਕਿਸਨ ਗੋਲਡ ਕਾਰਡ, ਖੇਤੀਬਾੜੀ ਕਰਜ਼ੇ, ਵਾਹਨ ਕਰਜ਼, ਸੋਨੇ ਤੇ ਲੋਨ, ਨੈੱਟ ਬੈਂਕਿੰਗ, ਮੋਬਾਈਲ ਬੈਂਕਿੰਗ ਅਤੇ ਬੈਂਕ ਦੇ ਡਿਜੀਟਲ ਉਤਪਾਦ ਸ਼ਾਮਲ ਹਨ। ਪਿੰਡ ਦੇ ਸਰਪੰਚ  ਰਣਜੀਤ ਕੌਰ ਪਤਨੀ ਹਰਬੰਸ ਲਾਲ ਨੇ ਸ਼ਾਖਾ ਪ੍ਰਬੰਧਕ ਮਿਤੇਸ਼ ਕਨਸਰਾ ਦੀ  ਮੌਜੂਦਗੀ ਵਿਚ ਕੈਂਪ ਦਾ ਉਦਘਾਟਨ ਕੀਤਾ ਅਤੇ ਐਗਰੀਕਲਚਰ ਰਿਲੇਸ਼ਨਸ਼ਿਪ ਮੈਨੇਜਰ ਦਿਨੇਸ਼ ਮਹਿਮੀ  ਅਤੇ ਸਰਪੰਚ ਰਣਜੀਤ ਕੌਰ ਪਤਨੀ ਹਰਬੰਸ ਲਾਲ ਨੇ ਇਕੱਠ ਨੂੰ ਸੰਬੋਧਨ ਕੀਤਾ ਅਤੇ ਦਿਹਾਤੀ ਸੈਕਟਰ ਤੇ ਬੈਂਕ ਦੇ ਵਿਸ਼ੇਸ਼ ਧਿਆਨ ਦੀ ਪ੍ਰਸੰਸਾ ਕੀਤੀ ਅਤੇ ਪਿੰਡ ਪੱਧਰ’ ਤੇ ਸਾਰੀਆਂ ਸੇਵਾਵਾਂ ਪ੍ਰਦਾਨ ਕਰਨ ਦੀ ਵਚਨਬੱਧਤਾ ਦੀ ਸ਼ਲਾਘਾ ਕੀਤੀ।  ਇਸ ਮੀਟਿੰਗ ਵਿੱਚ ਸੈਕੜਾਂ  ਲੋਕਾਂ ਨੇ ਹਿੱਸਾ ਲਿਆ।

Advertisements

ਬ੍ਰਾਂਚ ਦੇ ਹੈਡ ਗੁਰਦੀਪ, ਰਾਜ ਸ਼ਰਮਾ ਨੇ ਸਮੂਹ ਪਿੰਡ ਵਾਸੀਆਂ ਨੂੰ ਸੂਚਿਤ ਕੀਤਾ ਕਿ ਐਚ.ਡੀ.ਐਫ.ਸੀ. ਬੈਂਕ ਲਿਮਟਿਡ ਭਾਰਤ ਦਾ ਪ੍ਰਮੁੱਖ ਨਿੱਜੀ ਖੇਤਰ ਦਾ ਬੈਂਕ ਹੈ। ਇਸ ਪਹਿਲਕਦਮੀ ਅਧੀਨ “ਹਰ ਗਾਓਂ ਹਮਾਰਾ“ ਬੈਂਕ ਨੇ ਅਰਧ ਸ਼ਹਿਰੀ ਅਤੇ ਦਿਹਾਤੀ ਸਥਾਨਾਂ ‘ਤੇ ਧਿਆਨ ਕੇਂਦਰਿਤ ਕਰਨ ਦਾ ਫੈਸਲਾ ਕੀਤਾ ਹੈ। ਬੈਂਕ ਦੇ ਦਿਹਾਤੀ ਖੇਤਰਾਂ ਲਈ ਇੱਕ ਸਮਰਪਿਤ ਟੀਮ ਹੈ ਜੋ ਕਿ ਪਿੰਡ ਪੱਧਰ ਤੇ ਸਾਰੀਆਂ ਵਿੱਤੀ ਸੇਵਾਵਾਂ ਅਤੇ ਉਤਪਾਦ ਜਾਗਰੂਕਤਾ ਪ੍ਰਦਾਨ ਕਰਨ ਤੇ ਕੰਮ ਕਰ ਰਹੇ ਹਨ। ਐਚ.ਡੀ.ਐਫ.ਸੀ. ਬੈਂਕ ਇਹਨਾਂ ਮੀਟਿੰਗਾਂ ਨੂੰ ਨਿਯਮਿਤ ਤੌਰ ‘ਤੇ ਪੂਰੇ ਭਾਰਤ ਵਿਚ ਆਯੋਜਿਤ ਕਰ ਰਿਹਾ ਹੈ। ਜੋ ਦਿਹਾਤੀ ਭਾਰਤ ਤੋਂ ਬਹੁਤ ਹੌਸਲਾ ਵਧਾਉਂਦਾ ਹੈ. ਪਿੰਡਾਂ ਦੇ ਲੋਕਾਂ ਦੀਆਂ ਚਿੰਤਾਵਾਂ ਅਤੇ ਸਵਾਲਾਂ ਦਾ ਹੱਲ ਮੌਕੇ ਤੇ ਕੀਤਾ ਗਿਆ ਅਤੇ ਭਰੋਸਾ ਦਿਵਾਇਆ ਗਿਆ ਕਿ ਸਭ ਤੋਂ ਵਧੀਆ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆ।

ਇਸ ਮੌਕੇ ਤੇ ਬੈਂਕ ਸਟਾਫ ਵਿੱਚ ਦਿਨੇਸ਼ ਮਹਿਮੀ,  ਗੁਰਦੀਪ ਰਾਜ ਸ਼ਰਮਾ, ਬਲਰਾਮ ਗੁਪਤਾ, ਹਿਮਾਸ਼ੂ ਚੋਪੜਾ, ਮਨੀਸ਼, ਦਲਵੀਰ , ਮਿਤੇਸ਼ ਕਨਸਰਾ,  ਪੰਕਜ ਠਾਕੁਰ ਮੌਜੂਦ ਸਨ। ਸਰਪੰਚ ਅਤੇ ਪਿੰਡ ਵਾਸੀਆਂ ਨੇ ਧੰਨਵਾਦ ਕਰਦਿਆਂ ਵਫਦ ਨੂੰ ਵੱਖ-ਵੱਖ ਵਿੱਤੀ ਸੇਵਾਵਾਂ ਪ੍ਰਦਾਨ ਕਰਨ ਅਤੇ ਬੈਂਕ ਵਿਚ ਕੈਸ਼ਲੈਸ ਹੋਣ ਵਾਲੀਆਂ ਟ੍ਰਾਂਜੈਕਸ਼ਨਾਂ ਪ੍ਰਦਾਨ ਕਰਨ ਵਿਚ ਭੂਮਿਕਾ ਦੀ ਸ਼ਲਾਘਾ ਕੀਤੀ। ਬਹੁਤ ਸਾਰੇ ਦੁਕਾਨਦਾਰ, ਪਿੰਡ ਦੇ ਵਪਾਰੀ ਵੀ ਉਥੇ ਆਏ ਅਤੇ ਉਹਨਾਂ ਨੇ ਬਾਗਪੁਰ ਬ੍ਰਾਂਚ ਦੇ ਕੰਮ ਦੀ ਸ਼ਲਾਘਾ ਕੀਤੀ।

LEAVE A REPLY

Please enter your comment!
Please enter your name here