ਟਿੱਬਾ ਸਾਹਿਬ ਵਿਖੇ ਖਾਲੀ ਪਲਾਟ ਵਿੱਚ ਅੱਗ ਲਗੱਣ ਨਾਲ ਖੜੀ ਕਾਰ ਸੜੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼),ਰਿਪੋਰਟ: ਜਤਿੰਦਰ ਪ੍ਰਿੰਸ। 18 ਜੂਨ ਨੂੰ ਬਾਅਦ ਦੁਪਹਿਰ ਪ੍ਰਭਾਤ ਚੌਂਕ ਨਜ਼ਦੀਕ ਸਥਾਨਕ ਮੁੱਹਲਾ ਟਿੱਬਾ ਸਾਹਿਬ ਹੁਸ਼ਿਆਰਪੁਰ ਸ਼ਿਵ ਮੰਦਰ ਸਾਹਮਣੇ ਇੱਕ ਖਾਲੀ ਪਲਾਟ ਵਿੱਚ ਅੱਗ ਲੱਗਣ ਕਾਰਣ ਖੜੀ ਕਾਰ ਨੁਕਸਾਨੇ ਜਾਣ ਦੀ ਸੂਚਨਾ ਮਿਲੀ ਹੈ। ਇਸ ਅੱਗ ਲੱਗਣ ਦੀ ਭਿਣਕ ਸਭ ਤੋਂ ਪਹਿਲਾਂ ਨਜ਼ਦੀਕ ਹੀ ਰਹਿੰਦੇ ਸਤਨਾਮ ਸਿੰਘ ਬੰਟੀ ਜ਼ਿਲਾ ਪ੍ਰਧਾਨ ਬੀਸੀ ਵਿੰਗ ਸ਼੍ਰੋਮਣੀ ਅਕਾਲੀ ਦਲ ਦੇ ਪਰਿਵਾਰ ਨੂੰ ਲੱਗੀ ਜਿਸ ‘ਤੇ ਉਹਨਾਂ ਦੇ 10 ਸਾਲਾਂ ਪੁੱਤਰ ਇਸ਼ਕਰਨਵੀਰ ਸਿੰਘ ਨੇ ਅੱਗ ਲੱਗਣ ਦੀ ਸੂਚਨਾ ਨਜ਼ਦੀਕੀ ਦੁਕਾਨਦਾਰ ਬਿੱਲੇ ਨੂੰ ਦਿੱਤੀ ਅਤੇ ਖੁਦ ਹੁਸ਼ਿਆਰੀ ਦਿਖਾਉਂਦਿਆਂ ਤੁਰੰਤ ਆਪਣੇ ਘਰੋਂ ਪਾਣੀ ਦੀ ਲੰਮੀ ਪਾਈਪ ਲਾ ਕੇ ਲੋਕਾਂ ਦੀ ਸਹਾਇਤਾ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕਰਨੀ ਸ਼ੁਰੂ ਕੀਤੀ।

Advertisements

ਇਸੇ ਦੌਰਾਨ ਦੁਕਾਨਦਾਰ ਬਿੱਲੇ ਨੇ ਇਸ ਦੀ ਸੂਚਨਾ ਪਲਾਟ ਦੇ ਕੇਅਰ ਟੇਕਰ ਵਸ਼ਿਸ਼ਟ ਟਰੇਡਿੰਗ ਕੰਪਨੀ ਦੇ ਮਾਲਿਕ ਸੁਰਿੰਦਰ ਵਸ਼ਿਸ਼ਟ ਨੂੰ ਦਿੱਤੀ। ਜਿਨਾਂ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ‘ਤੇ ਤੁਰੰਤ ਅਫਸਰ ਸਾਦਿਕ ਮਸੀਹ ਦੀ ਅਗਵਾਈ ਹੇਠ ਪੁੱਜੀਆਂ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਨੇ ਅੱਗ ਨੂੰ ਵਧਣੋਂ ਰੋਕਿਆ। ਜਦਕਿ 10 ਸਾਲਾ ਬੱਚੇ ਇਸ਼ਕਰਨਵੀਰ ਸਿੰਘ ਦੀ ਹਿੰਮਤ ਸਦਕਾ ਲੋਕਾਂ ਨੇ ਪਹਿਲਾਂ ਹੀ ਅੱਗ ‘ਤੇ ਕਾਬੂ ਪਾ ਲਿਆ ਸੀ।

ਇਸ ਅੱਗ ਦੀ ਲਪੇਟ ਵਿੱਚ ਆ ਕੇ ਮਾਰੂਤੀ ਡਿਜ਼ਾਇਰ ਕਾਰ ਨੰਬਰ ਪੀ.ਬੀ.08 ਬੀ.ਯੂ. 8567 ਨੁਕਸਾਨੀ ਗਈ। ਜ਼ਿਕਰਯੋਗ ਹੈ ਕਿ ਇੱਕ ਦੋ ਦਿਨ ਪਹਿਲਾਂ ਕਿਸੇ ਸਮਾਗਮ ਕਾਰਣ ਪਲਾਟ ਵਿੱਚ ਪਏ ਹੋਏ ਰਹਿੰਦ ਖੂੰਹਦ ਨੂੰ ਕਿਸੇ ਵੱਲੋਂ ਅੱਗ ਲਾਏ ਜਾਣ ਕਾਰਣ ਇਹ ਹਾਦਸਾ ਵਾਪਰਿਆ ਅਤੇ ਬੇਧਿਆਨੀ ਕਾਰਣ ਇਹ ਅੱਗ ਵੱਧਦੀ ਹੋਈ ਗੱਡੀਆਂ ਤੱਕ ਪੁੱਜ ਗਈ ਜਿਸ ਦੇ ਸਿੱਟੇ ਵੱਜੋਂ ਇੱਕ ਕਾਰ ਨੁਕਸਾਨੀ ਗਈ ਅਤੇ ਨਾਲ ਖੜੀਆਂ 2 ਗਡੀਆਂ ਦਾ ਬਚਾਅ ਹੋ ਗਿਆ। ਪਲਾਟ ਦੇ ਕੇਅਰ ਟੇਕਰ ਸੁਰਿੰਦਰ ਵਸ਼ਿਸ਼ਟ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਸਮਾਗਮ ਤੋਂ ਬਾਅਦ ਪੈਦਾ ਹੋਏ ਕੂੜਾ ਕਰਕਟ ਨੂੰ ਸਹੀ ਢੰਗ ਨਾਲ ਟਿਕਾਣੇ ਲਗਾਇਆ ਜਾਵੇ ਤਾਂ ਜੋ ਕਿਸੇ ਅਣਹੋਣੀ ਤੋਂ ਬਚਾਅ ਹੋ ਸਕੇ।

LEAVE A REPLY

Please enter your comment!
Please enter your name here