ਆਰਮੀ ਮੈਡੀਕਲ ਕੋਰ ਸੈਂਟਰ ਅਤੇ ਕਾਲਜ ਵਿਖੇ ਭਰਤੀ ਰੈਲੀ 2 ਸਤੰਬਰ ਤੋਂ 

logo latest

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਜਤਿੰਦਰ ਪ੍ਰਿੰਸ।  ਜਿਲਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ (ਰਿਟਾ:) ਕਰਨਲ ਦਲਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਰਮੀ ਮੈਡੀਕਲ ਕੋਰ ਸੈਂਟਰ ਅਤੇ ਕਾਲਜ ਵਿਖੇ 2 ਸਤੰਬਰ 2019 ਤੋਂ ਸੋਲਜਰ ਜੀ.ਡੀ. (ਐਂਬੂਲੈਂਸ ਅਸਿਸਟੈਂਟ ਅਤੇ ਡਰਾਇਵਰ), ਸੋਲਜਰ ਨਰਸਿੰਗ ਅਸਿਸਟੈਂਟ, ਸੋਲਜਰ ਕਲਰਕ/ਸਟੋਰ ਕੀਪਰ ਟੈਕਨੀਕਲ ਅਤੇ ਸੋਲਜਰ ਟਰੇਡਮੈਨ (10ਵੀਂ ਅਤੇ 8ਵੀਂ ਪਾਸ) ਕੈਟਾਗਰੀ ਲਈ ਭਰਤੀ ਰੈਲੀ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਭਰਤੀ ਲਈ ਸੋਲਜਰ ਜੀ.ਡੀ. (ਐਂਬੂਲੈਂਸ ਅਸਿਸਟੈਂਟ ਅਤੇ ਡਰਾਇਵਰ) ਲਈ ਉਮਰ ਹੱਦ ਸਾਢੇ 17 ਸਾਲ ਤੋਂ 21 ਸਾਲ, ਜਦਕਿ ਸੋਲਜਰ ਨਰਸਿੰਗ ਅਸਿਸਟੈਂਟ, ਸੋਲਜਰ ਕਲਰਕ/ਸਟੋਰ ਕੀਪਰ ਟੈਕਨੀਕਲ ਅਤੇ ਸੋਲਜਰ ਟਰੇਡਮੈਨ ਲਈ ਉਮਰ ਸਾਢੇ 17 ਸਾਲ ਤੋਂ 23 ਸਾਲ ਰੱਖੀ ਗਈ ਹੈ।

Advertisements

ਉਹਨਾਂ ਦੱਸਿਆ ਕਿ ਸੋਲਜਰ ਜੀ.ਡੀ ਅਤੇ ਸੋਲਜਰ ਨਰਸਿੰਗ ਅਸਿਸਟੈਂਟ ਲਈ ਕੱਦ 170 ਸੈਂਟੀਮੀਟਰ, ਸੋਲਜਰ ਕਲਰਕ/ਐਸ.ਕੇ.ਟੀ. ਲਈ ਕੱਦ 162 ਸੈਂਟੀਮੀਟਰ ਹੋਣਾ ਜ਼ਰੂਰੀ ਹੈ। ਇਹਨਾਂ  ਲਈ ਛਾਤੀ 77 ਇੰਚ ਅਤੇ ਭਾਰ 50 ਕਿਲੋ ਰੱਖਿਆ ਗਿਆ ਹੈ। ਸੋਲਜਰ ਟੈਕਨੀਕਲ ਅਤੇ ਸੋਲਜਰ ਕਲਰਕ ਲਈ 12ਵੀਂ 50 ਫੀਸਦੀ ਅੰਕਾਂ ਨਾਲ ਪਾਸੀ ਕੀਤੀ ਹੋਵੇ ਅਤੇ ਹਰੇਕ ਵਿਸ਼ੇ ਵਿਚੋਂ 40 ਫੀਸਦੀ ਨੰਬਰ ਹੋਣੇ ਚਾਹੀਦੇ ਹਨ। ਸੋਲਜਰ ਟਰੇਡਮੈਨ ਅਤੇ ਸੋਲਜਰ ਜੀ.ਡੀ. ਲਈ 10ਵੀਂ 45 ਫੀਸਦੀ ਨੰਬਰਾਂ ਨਾਲ ਪਾਸ ਕੀਤੀ ਹੋਵੇ ਅਤੇ ਹਰੇਕ ਵਿਸ਼ੇ ਵਿਚੋਂ 33 ਫੀਸਦੀ ਨੰਬਰ ਹੋਣੇ ਜ਼ਰੂਰੀ ਹਨ।

ਉਹਨਾਂ ਉਕਤ ਤੋਂ ਇਲਾਵਾ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਹੁਸ਼ਿਆਰਪੁਰ ਵਿਖੇ ਇਕ ਸਪੈਸ਼ਲ ਪ੍ਰੀ-ਰਿਕਰੂਟਮੈਂਟ ਟ੍ਰੇਨਿੰਗ ਕੇਡਰ ਚੱਲ ਰਿਹਾ ਹੈ। ਚਾਹਵਾਨ ਉਮੀਦਵਾਰ ਆਪਣੇ ਅਸਲ ਵਿਦਿਅਕ ਯੋਗਤਾ ਸਰਟੀਫਿਕੇਟ, ਉਮਰ ਦਾ ਸਬੂਤ, ਐਸ.ਸੀ./ਐਸ.ਟੀ ਸਰਟੀਫਿਕੇਟ, ਰਿਹਾਇਸ਼ੀ ਸਰਟੀਫਿਕੇਟ ਅਤੇ ਸਾਬਕਾ ਸੈਨਿਕ ਦੇ ਆਸ਼ਰਿਤ ਹੋਣ ਦੀ ਸੂਰਤ ਵਿੱਚ ਡਿਸਚਾਰਜ ਬੁੱਕ ਜਾਂ ਰਿਲੇਸ਼ਨਸ਼ਿਪ  ਸਰਟੀਫਿਕੇਟ ਦੀ ਕਾਪੀ ਨਾਲ ਲੈ ਕੇ ਆਉਣ ਅਤੇ ਆਪਣਾ ਨਾਮ ਰਜਿਸਟਰ ਕਰਵਾਉਣ।

LEAVE A REPLY

Please enter your comment!
Please enter your name here