ਵਿਸ਼ਵ ਆਬਾਦੀ ਦਿਵਸ ਨੂੰ ਸਮਰਪਿਤ ਵਰਕਸ਼ਾਪ ਆਯੋਜਿਤ 

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ: ਜਤਿੰਦਰ ਪ੍ਰਿੰਸ। ਤੰਦਰੁਸਤ ਪੰਜਾਬ ਤਹਿਤ ਸਿਹਤ ਵਿਭਾਗ ਪੰਜਾਬ ਦੇ ਨਿਰਦੇਸ਼ਾਂ ਅਧੀਨ ਡਾ. ਓ.ਪੀ. ਗੋਜਰਾ ਜੀ ਸੀਨੀਅਰ ਮੈਡੀਕਲ ਅਫ਼ਸਰ ਦੀ ਪ੍ਰਧਾਨਗੀ ਹੇਠ ਵਿਸ਼ਵ ਆਬਾਦੀ ਦਿਵਸ ਨੂੰ ਸਮਰਪਿਤ ਦੰਪਤੀ ਸੰਪਰਕ ਪੰਦਰਵਾੜੇ ਦੌਰਾਨ ਬਲਾਕ ਪੱਧਰੀ ਵਰਕਸ਼ਾਪ ਆਯੋਜਿਤ ਕੀਤੀ ਗਈ। ਇਸ ਦੌਰਾਨ ਡਾ. ਮਾਨਵ ਸਿੰਘ, ਡਾ. ਹਰਜਿੰਦਰ ਸਿੰਘ, ਡਾ. ਕਰਤਾਰ ਸਿੰਘ, ਡਾ. ਨਰਿੰਦਰ ਸਿੰਘ, ਡਾ. ਬਲਪ੍ਰੀਤ ਕੌਰ, ਬੀ.ਈ.ਈ. ਰਮਨਦੀਪ ਕੌਰ, ਐਚ.ਆਈ.  ਮਨਜੀਤ ਸਿੰਘ, ਅਮਰਜੀਤ ਸਿੰਘ ਤੇ ਕਸ਼ਮੀਰ ਲਾਲ,  ਬਲਾਕ ਐਲ.ਐਚ.ਵੀ. ਕ੍ਰਿਸ਼ਨਾ ਰਾਣੀ, ਪਰਮਜੀਤ ਕੌਰ, ਗਿਆਨ ਕੌਰ, ਜਸਵੀਰ ਕੌਰ,  ਸਮੂਹ ਏ.ਐਨ.ਐਮ. ਅਤੇ ਮੇਲ ਵਰਕਰ ਸ਼ਾਮਿਲ ਹੋਏ।

Advertisements

ਵਰਕਸ਼ਾਪ ਦੌਰਾਨ ਸੰਬੋਧਨ ਕਰਦਿਆਂ ਡਾ. ਓ.ਪੀ. ਗੋਜਰਾ ਨੇ ਕਿਹਾ ਕਿ ਵੱਧਦੀ ਆਬਾਦੀ ਇੱਕ ਗੰਭੀਰ ਮਸਲਾ ਹੈ, ਜੋ ਕਿ ਹੋਰ ਵੀ ਕਈ ਸਮੱਸਿਆਵਾਂ ਨੂੰ ਜਨਮ ਦਿੰਦੀ ਹੈ। ਕਿਸੇ ਵੀ ਦੇਸ਼ ਦੇ ਸਮੁੱਚੇ ਵਿਕਾਸ ਲਈ ਆਬਾਦੀ ਦਾ ਸਥਿਰ ਹੌਣਾ ਵੀ ਜਰੂਰੀ ਹੈ। ਇਹਨਾਂ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਲੋਕਾਂ ਨੂੰ ਆਬਾਦੀ ਵਿੱਚ ਸਥਿਰਤਾ ਲਿਆਉਣ ਲਈ ਪਰਿਵਾਰ ਨਿਯੋਜਿਤ ਰੱਖਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਇਸ ਬਾਰੇ ਜਾਗਰੂਕਤਾ ਪੈਦਾ ਕਰਨ ਲਈ 27 ਜੂਨ ਤੋਂ 10 ਜੁਲਾਈ 2019 ਤੱਕ ਯੋਗ ਜੋੜੇ ਸੰਪਰਕ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਉਹਨਾਂ ਸਮੂਹ ਫੀਲਡ ਸਟਾਫ਼ ਨੂੰ ਇਸ ਜਾਗਰੂਕਤਾ ਪੰਦਰਵਾੜੇ ਦੌਰਾਨ ਵੱਧ ਤੋਂ ਵੱਧ ਲੋਕਾਂ ਨੂੰ ਬੱਚਿਆਂ ਵਿੱਚ ਅੰਤਰ ਰੱਖਣ ਲਈ ਪਰਿਵਾਰ ਨਿਯੋਜਨ ਦੇ ਕੱਚੇ ਅਤੇ ਪੱਕੇ ਵਸੀਲਿਆਂ ਨੂੰ ਅਪਣਾਉਣ ਸਬੰਧੀ ਉਤਸ਼ਾਹਿਤ ਅਤੇ ਪ੍ਰਰਿਤ ਕਰਨ ਦੇ ਨਿਰਦੇਸ਼ ਦਿੱਤੇ।

ਡਾ. ਓ.ਪੀ. ਗੋਜਰਾ ਨੇ ਕਿਹਾ ਕਿ ਲੋਕਾਂ ਨੂੰ ਪਰਿਵਾਰ ਨਿਯੋਜਨ ਦੇ ਕੱਚੇ ਵਸੀਲੇ ਜਿਵੇਂ ਕਿ ਨਿਰੋਧ,  ਕਾਪਰ – ਟੀ ਅਤੇ ਗਰਭ ਨਿਰੋਧਨ ਗੋਲੀਆਂ, ਪੀ.ਪੀ.ਆਈ.ਯੂ.ਸੀ.ਡੀ. (ਕਾਪਰ-ਟੀ), ਛਾਇਆ, ਅੰਤਰਾ, ਪੱਕੇ ਵਸੀਲੇ ਜਿਵੇਂ ਕਿ ਨਸਬੰਦੀ ਅਤੇ ਨਲਬੰਦੀ ਸਬੰਧੀ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਜਾਵੇ। ਯੋਗ ਜੋੜੇ ਨੂੰ ਉਮਰ ਤੇ ਉਸਦੀ ਸਰੀਰਿਕ ਜਾਂਚ ਤੋਂ ਬਾਅਦ ਉਸਦੀ ਜਰੂਰਤ ਮੁਤਾਬਕ ਉਪਰੋਕਤ ਪਰਿਵਾਰ ਨਿਯੋਜਨ ਦੇ ਤਰੀਕਿਆਂ ਦੀ ਸਲਾਹ ਦੇਣੀ ਚਾਹੀਦੀ ਹੈ। ਉਹਨਾਂ ਮੇਲ ਵਰਕਰਾਂ ਨੂੰ ਕਿਹਾ ਕਿ ਉਹ ਯੋਗ ਜੋੜਿਆਂ ਖਾਸ ਕਰਕੇ ਪੁਰਸ਼ਾਂ ਨੂੰ ਚੀਰਾ ਰਹਿਤ ਨਸਬੰਦੀ ਅਪਣਾਉਣ ਲਈ ਪ੍ਰੇਰਿਤ ਕਰਨ ਜੋ ਕਿ ਪਰਿਵਾਰ ਨਿਯੋਜਨ ਦਾ ਆਸਾਨ ਤੇ ਵਧੀਆ ਤਰੀਕਾ ਹੈ।

LEAVE A REPLY

Please enter your comment!
Please enter your name here