ਪਾਬੰਦੀਸ਼ੁਦਾ ਕੀਟਨਾਸ਼ਕ ਦਵਾਈਆਂ ਨਾਂ ਵੇਚਣ ਸੰਬੰਧੀ ਡੀਲਰਾਂ ਨੂੰ ਕੀਤੀ ਹਦਾਇਤ

ਮਾਹਿਲਪੁਰ (ਦ ਸਟੈਲਰ ਨਿਊਜ਼)।  ਡਾਇਰੈਕਟਰ ਖੇਤੀਬਾੜੀ, ਕਿਸਾਨ ਭਲਾਈ ਵਿਭਾਗ ਪੰਜਾਬ ਤੇ ਮੁੱਖ ਖੇਤੀਬਾੜੀ ਅਫਸਰ ਡਾ. ਦਲਬੀਰ ਸਿੰਘ ਛੀਨਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡਾ. ਭੁਪਿੰਦਰ ਸਿੰਘ ਦੀ ਅਗਵਾਈ ਹੇਠ ਬਲਾਕ ਮਾਹਿਲਪੁਰ ਦੇ ਸਮੂਹ ਡੀਲਰਾਂ ਨਾਲ ਕੁਆਲਿਟੀ ਕੰਟਰੋਲ ਸੰਬੰਧੀ ਮੀਟਿੰਗ ਕੀਤੀ ਗਈ।

Advertisements

ਇਸ ਮੌਕੇ ਡਾ.ਹਰਪ੍ਰੀਤ ਸਿੰਘ ਵੱਲੋਂ ਡੀਲਰਾਂ ਨੂੰ ਹਰੇਕ ਵੇਚੀ ਜਾ ਰਹੀ ਵਸਤੂ ਦਾ ਬਿੱਲ ਕੱਟਣ ਤੇ ਬਗੈਰ ਐਡੀਸ਼ਨ ਕੋਈ ਵੀ ਵਸਤੂ ਨੂੰ ਨਾ ਵੇਚਣ ਦੀ ਹਦਾਇਤ ਕੀਤੀ ਗਈ । ਇਸ ਮੌਕੇ ਉਨਾਂ ਨੇ ਡੀਲਰਾਂ ਨੂੰ ਝੋਨੇ ਦੀ ਫਸਲ ਲਈ ਦਾਣੇਦਾਰ ਕੀਟਨਾਸ਼ਕ ਤੇ ਬਾਸਮਤੀ ਦੀ ਫਸਲ ਲਈ ਬੈਨ ਕੀਤੀਆਂ ਦਵਾਈਆਂ ਕਿਸਾਨਾਂ ਨੂੰ ਨਾ ਵੇਚਣ ਦੀ ਵੀ ਸਖਤ ਹਦਾਇਤ ਕੀਤੀ। ਇਸ ਮੀਟਿੰਗ ਵਿੱਚ ਲਵਜੋਤ ਸਿੰਘ, ਹਰਮੇਸ਼ ਲਾਲ ਤੇ ਸਮੂਹ ਇਨਪੁੱਟ ਡੀਲਰ ਬਲਾਕ ਮਾਹਿਲਪੁਰ ਦੇ ਮੈਂਬਰ ਹਾਜ਼ਰ ਸਨ । 

LEAVE A REPLY

Please enter your comment!
Please enter your name here