ਡੀ.ਟੀ.ਐਫ ਵਲੋਂ 3582 ਅਧਿਆਪਕਾਂ ਦੇ ਸੰਘਰਸ਼ ਦੀ ਜੋਰਦਾਰ ਹਮਾਇਤ

ਮਾਹਿਲਪੁਰ (ਦ ਸਟੈਲਰ ਨਿਊਜ਼)। ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਇਕਾਈ ਹੁਸ਼ਿਆਰਪੁਰ ਵਲੋਂ 3582 ਅਧਿਆਪਕਾਂ ਦੇ ਸੰਘਰਸ਼ ਦੀ ਹਮਾਇਤ ਕਰਦਿਆਂ 7 ਜੁਲਾਈ ਨੂੰ ਜਲੰਧਰ ਵਿਖੇ ਹੋਣ ਵਾਲੀ ਕਨਵੈਨਸ਼ਨ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ ਹੈ।

Advertisements

ਡੀ.ਟੀ.ਐਫ ਦੇ ਸੂਬਾ ਪ੍ਰਧਾਨ ਅਮਰਜੀਤ ਸ਼ਾਸ਼ਤਰੀ, ਸੂਬਾ ਸਕੱਤਰ ਦਵਿੰਦਰ ਪੂਨੀਆ, ਸਟੇਟ ਕਮੇਟੀ ਮੈਂਬਰ ਮੁਕੇਸ਼ ਗੁਜਰਾਤੀ, ਜਿਲਾ ਪ੍ਰਧਾਨ ਸੁਖਦੇਵ ਡਾਨਸੀਵਾਲ ਅਤੇ ਜਿਲਾ ਆਗੂ ਹੰਸ ਰਜ ਨੇ ਕਿਹਾ ਕਿ ਵੱਖ-ਵੱਖ ਜਿਲਿਆ ਵਿੱਚ ਮਾਸਟਰ ਕੇਡਰ ਦੀਆਂ ਹਡਾਰਾਂ ਅਸਾਮੀਆਂ ਖਾਲੀ ਹੋਣ ਦੇ ਬਾਵਜੂਦ ਪੰਜਾਬ ਸਰਕਾਰ ਵਲੋਂ ਆਰਥਿਕ ਸ਼ੋਸ਼ਣ ਦੀ ਮਾਰ ਝੱਲ ਰਹੇ 3582 ਅਧਿਆਪਕਾਂ ਨੂੰ ਪਹਿਲਾਂ ਉਹਨਾਂ ਨੂੰ ਜੱਦੀ ਜਿਲਿਆਂ ਤੋਂ ਸੈਂਕੜੇ ਕਿਲੋਮੀਟਰ ਦੂਰ ਭਰਤੀ ਕੀਤਾ ਗਿਆ ਅਤੇ ਹੁਣ ਬਦਲੀ ਨੀਤੀ ਵਿੱਚ ਤਿੰਨ ਸਾਲ ਤੋਂ ਪਹਿਲਾਂ ਬਦਲੀ ਨਾ ਕਰਵਾ ਸਕਣ ਦੀ ਸ਼ਰਤ ਮੜ ਦਿੱਤੀ ਗਈ ਹੈ। ਜੋ ਕਿ ਆਰਥਿਕ ਸ਼ੋਸ਼ਣ ਦੇ ਸ਼ਿਕਾਰ ਅਧਿਆਪਕਾਂ ਨਾਲ ਸਰਾਸਰ ਧੱਕਾ ਹੈ।

ਆਗੂਆਂ ਨੇ ਮੁੱਖ ਮੰਤਰੀ ਪੰਜਾਬ ਅਤੇ ਸਿਖਿਆ ਮੰਤਰੀ ਪੰਜਾਬ ਤੋਂ ਇਹਨਾਂ ਅਧਿਆਪਕਾਂ ਦੀ ਬਦਲੀ ਨੀਤੀ ਵਿੱਚ ਤਿੰਨ ਸਾਲ ਦੀ ਸ਼ਰਤ ਤੋਂ ਛੋਟ ਅਤੇ ਪਰਖ ਸਮਾਂ ਪੂਰੀ ਤਨਖਾਹ ਸਮੇਤ ਤਿੰਨ ਸਾਲ ਦੀ ਬਜਾਏ ਦੋ ਸਾਲ ਕਰਨ ਦੀ ਜੋਰਦਾਰ ਮੰਗ ਕੀਤੀ ਹੈ। 

LEAVE A REPLY

Please enter your comment!
Please enter your name here