30 ਸਤੰਬਰ ਤੱਕ ਪ੍ਰਾਪਰਟੀ ਟੈਕਸ ਜਮਾਂ ਕਰਵਾਉਣ ਤੇ ਮਿਲੇਗੀ 10 ਪ੍ਰਤੀਸ਼ਤ ਦੀ ਛੂਟ: ਸੂਦਨ

ਹੁਸ਼ਿਆਰਪੁਰ (ਦ  ਸਟੈਲਰ ਨਿਊਜ਼)। ਨਗਰ ਨਿਗਮ ਦੇ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਲ 2019-20 ਦਾ ਪ੍ਰਾਪਰਟੀ ਟੈਕਸ 30 ਸਤੰਬਰ ਤੱਕ ਜਮਾਂ ਕਰਵਾਉਣ ਤੇ ਸ਼ਹਿਰ ਵਾਸੀਆ ਨੂੰ 10 ਪ੍ਰਤੀਸ਼ਤ ਛੂਟ ਦਿੱਤੀ ਜਾਵੇਗੀ। ਸ਼ਹਿਰ ਵਾਸੀ ਸਰਕਾਰ ਵੱਲੋਂ ਪ੍ਰਾਪਰਟੀ ਟੈਕਸ ਤੇ ਦਿੱਤੀ ਗਈ 10 ਪ੍ਰਤੀਸ਼ਤ ਛੂਟ ਦਾ ਵੱਧ ਤੋਂ ਵੱਧ ਲਾਭ ਉਠਾਉਣ।

Advertisements

ਉਹਨਾਂ ਹੋਰ ਦੱਸਿਆ ਕਿ ਪ੍ਰਾਪਰਟੀ ਟੈਕਸ ਨਗਰ ਨਿਗਮ ਦੇ ਕਮਰਾ ਨੰ: 10 ਵਿੱਚ ਸ਼ਾਖਾ ਵਿਚ 9 ਤੋਂ ਦੁਪਹਿਰ ਬਾਅਦ 1:30 ਵਜੇ ਤੱਕ ਅਤੇ ਦੁਪਹਿਰ 2 ਤੋਂ 3 ਵਜੇ ਤੱਕ ਜਮਾਂ ਕੀਤਾ ਜਾ ਸਕੇਗਾ। ਉਹਨਾਂ ਦੱਸਿਆ ਕਿ ਜਿਨਾ ਸ਼ਹਿਰ ਵਾਸੀਆਂ ਨੇ ਪ੍ਰਾਪਰਟੀ ਟੈਕਸ ਦਾ ਪਿੱਛਲਾ ਬਕਾਇਆ ਜਮਾ ਨਹੀ ਕਰਵਾਇਆ ਉਹ ਵੀ ਆਪਣਾ ਬਣਦਾ ਪ੍ਰਾਪਰਟੀ ਟੈਕਸ ਤੁਰੰਤ ਨਗਰ ਨਿਗਮ ਦੇ ਦਫਤਰ ਵਿੱਖੇ ਜਮਾ ਕਰਵਾਊਣ।

LEAVE A REPLY

Please enter your comment!
Please enter your name here