ਹਿਮਾ ਦਾਸ ਨੇ 6 ਗੋਲਡ ਮੈਡਲ ਜਿੱਤ ਕੇ ਭਾਰਤ ਦਾ ਵਧਾਇਆ ਮਾਣ: ਸੰਤ ਸਮਾਜ

ਮਾਹਿਲਪੁਰ (ਦ ਸਟੈਲਰ ਨਿਊਜ਼)। ਭਾਰਤ ਦੀ ਹੋਣਹਾਰ ਸਟਾਰ ਦੌੜਾਕ ਹਿਮਾ ਦਾਸ ਨੇ ਪਿਛਲੇ ਦਿਨੀਂ ਵਿਦੇਸ਼ ਵਿੱਚ ਹੋਈ ਪ੍ਰਤੀਯੋਗਤਾ ਵਿਚ 6 ਸੋਨ ਦੇ ਤਮਗੇ ਜਿੱਤ ਕੇ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ। ਹਿਮਾਦਾਸ ਵਲੋਂ ਜਿੱਤੀ ਹੋਈ ਰਕਮ ‘ਚੋਂ ਅੱਧੀ ਅਸਾਮ ਦੇ ਹੜ ਪੀੜਤਾਂ ਲਈ ਦਾਨ ਕਰਨਾ ਹੋਰ ਵੀ ਸ਼ਲਾਘਾਯੋਗ ਹੈ ਪਰ ਸਰਕਾਰ ਵਲੋਂ ਇਸ ਦਲਿਤ ਲੜਕੀ ਨੂੰ ਦੇਸ਼ ਲਈ ਹਾਸਲ ਕੀਤੀ ਗਈ ਇੰਨੀ ਵੱਡੀ ਪ੍ਰਾਪਤੀ ਲਈ ਕੋਈ ਇਨਾਮ ਨਹੀ ਦਿੱਤਾ ਗਿਆ। ਜੇਕਰ ਕੋਈ ਕ੍ਰਿਕਟਰ ਜਾਂ ਹੋਰ ਖੇਡ ਵਿੱਚ ਇੱਕ ਤਮਗਾ ਵੀ ਜਿੱਤ ਲੈਂਦਾ ਤਾਂ ਮੀਡੀਆ ਉਸ ਦਾ ਖੂਬ ਪ੍ਰਚਾਰ ਕਰਦਾ ਹੈ ਪਰ ਹਿਮਾ ਦਾਸ ਬਾਰੇ ਮੀਡੀਆ ਚੁੱਪ ਬੈਠਾ ਹੈ।

Advertisements

ਉਕਤ ਵਿਚਾਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੋਸਾਇਟੀ ਪੰਜਾਬ ਦੇ ਚੇਅਰਮੈਨ ਸੰਤ ਬਾਬਾ ਮਹਿੰਦਰਪਾਲ  ਪੰਡਵਾਂ ਅਤੇ ਪ੍ਰਧਾਨ ਸੰਤ ਬਾਬਾ ਕੁਲਵੰਤ ਰਾਮ ਅਤੇ ਸੋਸਾਇਟੀ ਦੇ ਖਜਾਨਚੀ ਸੰਤ ਬਾਬਾ ਜਸਵਿੰਦਰ ਸਿੰਘ  ਸੱਚਖੰਡ ਡਾਂਡੀਆਂ ਵਾਲਿਆਂ ਨੇ  ਪ੍ਰਗਟ ਕੀਤੇ। ਉਹਨਾਂ ਨੇ ਦੱਸਿਆ ਕਿ ਸ੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੋਸਾਇਟੀ ਪੰਜਾਬ ਵਲੋਂ ਪਿੰਡ ਕਾਲੇਵਾਲ ਭਗਤਾਂ ਜਿਲ•ਾਂ ਹੁਸ਼ਿਆਰਪੁਰ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ 642ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ 23 ਮਾਰਚ ਕਰਵਾਏ ਗਏ ਸਮਾਗਮ ਮੌਕੇ ਹਿਮਾ ਦਾਸ ਨੂੰ ਗੋਲਡ ਮੈਡਲ ਅਤੇ 3 ਲੱਖ 1 ਹਜਾਰ ਰੁਪਏ ਨਗਦ ਰਾਸ਼ੀ ਨਾਲ ਸਨਮਾਨਿਤ ਵੀ ਕੀਤਾ ਗਿਆ ਸੀ ਅਤੇ ਉਸਦੇ ਕੋਚ ਬਸੰਤ ਸਿੰਘ ਨੂੰ ਵੀ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਸੀ।

ਇਸ ਮੌਕੇ ਹਿਮਾ ਦਾਸ ਦੀ ਚੜਦੀ ਕਲਾ ਲਈ ਤੇ ਤੰਦਰੁਸਤੀ ਲਈ ਅਰਦਾਸ ਵੀ ਕੀਤੀ ਗਈ। ਇਸ ਮੌਕੇ ਸੰਤ ਬਾਬਾ ਜਸਵਿੰਦਰ ਸਿੰਘ ਜੀ ਡੇਰਾ ਸੱਚਖੰਡ ਡਾਂਡੀਆਂ, ਜੁਆਇੰਟ ਸਕੱਤਰ ਸੰਤ ਬਾਬਾ ਤਾਰਾ ਚੰਦ ਸੰਧਵਾਂ, ਪ੍ਰਚਾਰ ਸਕੱਤਰ ਸੰਤ ਸਤਨਾਮ ਦਾਸ ਗੱਜਰ ਮਹਿਦੂਦ, ਪ੍ਰਚਾਰ ਸਕੱਤਰ ਟਹਿਲ ਨਾਥ ਨੰਗਲ ਖੇੜਾ, ਮੈਂਬਰ ਬਿਲਡਿੰਗ ਕਮੇਟੀ ਸੰਤ ਆਤਮਾ ਦਾਸ, ਸੰਤ ਸੁਖਦੇਵ ਦਾਸ ਚੱਕ ਕਲਾਲ, ਸੰਤ ਸਾਵਾ ਦਾਸ ਝੰਜੋਵਾਲ, ਡਾ. ਅਵਤਾਰ ਸਿੰਘ ਈਸੇਵਾਲ, ਬਲਵੀਰ ਬੋਪਾਰਾਏ, ਸੇਵਾਦਾਰ ਸੱਤਪਾਲ ਯੂ.ਕੇ., ਸੰਤ ਮੋਹਣ ਦਾਸ ਲਖਨਪਾਲ, ਗਿਆਨੀ ਨਾਜਰ ਸਿੰਘ ਆਦਿ ਹਾਜਰ ਸਨ। 

LEAVE A REPLY

Please enter your comment!
Please enter your name here