ਆਪ ਹਲਕਾ ਗੜਸ਼ੰਕਰ ਦੀ ਕੋਰ ਕਮੇਟੀ ਦੇ ਵਿਸਥਾਰ ਨਾਲ ਲੋਕ ਪਾਰਟੀ ਨਾਲ ਜੁੜਨਗੇ- ਜੈ ਸਿੰਘ ਰੌੜੀ

ਹੁਸ਼ਿਆਰਪੁਰ/ਮਾਹਿਲਪੁਰ (ਦ ਸਟੈਲਰ ਨਿਊਜ਼)। ਆਮ ਆਦਮੀ ਪਾਰਟੀ ਹਲਕਾ ਗੜਸ਼ੰਕਰ ਦੀ ਕੌਰ ਕਮੇਟੀ ਦੀ ਮੀਟਿੰਗ ਪਾਰਟੀ ਦੇ ਸੀਨਿਅਰ ਆਗੂ ਬਲਵਿੰਦਰ ਚੇਚੀ ਦੀ ਅਗਵਾਈ ਵਿੱਚ ਪਾਰਟੀ ਦੇ ਗੜਸ਼ੰਕਰ ਸਥਿਤ ਦਫਤਰ ਵਿਖੇ ਹੋਈ। ਇਸ ਬੈਠਕ ਵਿੱਚ ਹਲਕਾ ਵਿਧਾਇਕ ਚੌਧਰੀ ਜੈ ਕ੍ਰਿਸ਼ਨ ਸਿੰਘ ਰੌੜੀ ਉਚੇਚੇ ਤੌਰ ‘ਤੇ ਪਹੁੰਚੇ।ਮੀਟਿੰਗ ਵਿੱਚ ਹਾਜ਼ਰ ਮੈਂਬਰਾਂ ਨੇ ਕੋਰ ਕਮੇਟੀ ਦਾ ਵਿਸਥਾਰ ਕਰਦਿਆਂ ਸਰਬਸੰਮਤੀ ਨਾਲ ਬਲਬੀਰ ਸਿੰਘ ਬਿੱਲਾ ਨੂੰ ਕੌਰ ਕਮੇਟੀ ਦਾ ਵਾਈਸ ਚੇਅਰਮੈਨ ਅਤੇ ਜਸਵਿੰਦਰ ਸਿੰਘ ਤੰਬਰ ਨੂੰ ਅਡਵਾਈਜ਼ਰੀ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ। ਇਸ ਮੌਕੇ ਹਾਜ਼ਰ ਮੈਂਬਰਾਂ ਵਲੋਂ ਹਲਕੇ ਦੀਆਂ ਸਮੱਸਿਆਵਾਂ ਉੱਤੇ ਗੰਭੀਰਤਾ ਨਾਲ ਚਰਚਾ ਕਰਦਿਆਂ ਹਲਕਾ ਵਿਧਾਇਕ ਨੂੰ ਪੰਜਾਬ ਵਿਧਾਨ ਸਭਾ ਦੇ ਆਉਣ ਵਾਲ਼ੇ ਸੈਸ਼ਨ ਦੋਰਾਨ ਕੰਢੀ ਕਨਾਲ ਨੂੰ ਮੁੜ ਚਾਲੂ ਕਰਵਾਉਣ ਲਈ ਪੂਰੇ ਜ਼ੋਰ ਨਾਲ ਅਵਾਜ਼ ਉਠਾਉਣ ਲਈ ਕਿਹਾ ਤਾਂ ਜੋ ਕੰਢੀ ਖੇਤਰ ਦੇ ਕਿਸਾਨਾਂ ਦੀਆਂ ਪਾਣੀ ਤੋਂ ਵਗੈਰ ਖਰਾਬ ਹੋ ਰਹੀਆਂ ਫਸਲਾਂ ਦੇ ਨੁਕਸਾਨ ਨੂੰ ਰੋਕਿਆ ਜਾ ਸਕੇ।

Advertisements

ਕੋਰ ਕਮੇਟੀ ਦੇ ਮੈਂਬਰਾਂ ਨੇ ਹਲਕਾ ਵਿਧਾਇਕ ਅੱਗੇ ਰੱਖੀਆਂ ਮੰਗਾਂ ਸਬੰਧੀ ਚਰਚਾ ਕਰਦਿਆਂ ਵਿਧਾਇਕ ਨੇ ਕਿਹਾ ਕਿ ਉਹ ਵਿਧਾਨ ਸਭਾ ਦੇ ਅੰਦਰ ਅਤੇ ਬਾਹਰ ਹਲਕੇ ਦੀਆਂ ਸਮੱਸਿਆਵਾਂ ਸਬੰਧੀ ਸਰਕਾਰ ਨੂੰ ਹਮੇਸ਼ਾਂ ਸੁਚੇਤ ਕਰਦੇ ਰਹਿੰਦੇ ਹਨ ਪਰ ਸਰਕਾਰ ਆਪਣੀ ਪਾਰਟੀ ਦੇ ਅੰਦਰੂਨੀ ਤੇ ਬਾਹਰੀ ਕਲੇਸ਼ ਵਿੱਚ ਹੀ ਉਲਝੀ ਪਈ ਹੈ।ਨਸ਼ਿਆਂ ਦੀ ਭਰਮਾਰ, ਭ੍ਰਿਸ਼ਟਾਚਾਰ, ਬੇਰੁਜਗਾਰੀ ਦੇ ਚੱਕਰ ਵਿੱਚ ਉਲਝੀ ਸਰਕਾਰ ਕੋਲ ਪੰਜਾਬ ਦੇ ਵਿਕਾਸ ਲਈ ਫੁਰਸਤ ਹੀ ਨਹੀਂ ਹੈ। ਅੱਜ ਪੰਜਾਬ ਵਿੱਚ ਅਗਰ ਕੁੱਝ ਸਹੀ ਹੋ ਰਿਹਾ ਹੈ ਤਾਂ ਉਹ ਸਿਰਫ ਤੇ ਸਿਰਫ ਆਪ ਵਲੋਂ ਨਿਭਾਏ ਜਾ ਰਹੇ ਵਿਰੋਧੀ ਧਿਰ ਦੇ ਉਸਾਰੂ ਰੋਲ ਸਦਕਾ ਹੀ ਹੈ।

ਇਸ ਮੌਕੇ ਉਹਨਾਂ ਕੋਰ ਕਮੇਟੀ ਦੇ ਮੈਂਬਰਾਂ ਨੂੰ ਵਿਸ਼ਵਾਸ਼ ਦਿਵਾਇਆਂ ਕਿ ਉਹ ਕੋਰ ਕਮੇਟੀ ਦੀ ਸਾਰੀਆਂ ਸਮੱਸਿਆਵਾਂ ਦੇ ਹੱਲ ਲਈ ਸਿਰਤੋੜ ਯਤਨ ਕਰਨਗੇ।ਇਸ ਮੌਕੇ ਕੋਰ ਕਮੇਟੀ ਦੇ ਚੇਅਰਮੈਨ ਰਣਜੀਤ ਸਿੰਘ ਬਿੰਜੋ, ਗੁਰਦਿਆਲ ਸਿੰਘ ਭਨੋਟ ਖਜਾਨਚੀ, ਚਰਨਜੀਤ ਚੰਨੀ, ਰਾਮ ਪਾਲ, ਅਮਰੀਕ ਸਿੰਘ, ਸੁਨੀਲ ਪੁਰੀ,  ਜੋਰਾਵਰ ਸਿੰਘ ਬਿੰਜੋ, ਪੰਨਾ ਲਾਲ ਬਿੰਜੋ, ਸੰਤਾ ਸਿੰਘ ਗਨੇਸ਼ਪੁਰ, ਅਮਰਦੀਪ ਲਾਲ, ਜਸਪ੍ਰੀਤ ਸਿੰਘ ਫਲੋਰਾ, ਚੇਅਰਮੈਨ ਜ਼ੋਨ ਸਰਹਾਲਾ ਕਲਾਂ  ਸੰਜੀਵ ਸਿੰਘ, ਬਲਵੀਰ ਸਿੰਘ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here